ਗਾਇਕ ਹਰਭਜਨ ਮਾਨ ਨੇ ਸ਼ਹੀਦ ਭਗਤ ਸਿੰਘ ਨੂੰ ਕੁਝ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ

Written by  Rupinder Kaler   |  March 23rd 2019 11:31 AM  |  Updated: March 23rd 2019 11:31 AM

ਗਾਇਕ ਹਰਭਜਨ ਮਾਨ ਨੇ ਸ਼ਹੀਦ ਭਗਤ ਸਿੰਘ ਨੂੰ ਕੁਝ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ

ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਅੱਜ ਦੇ ਦਿਨ ਦੇਸ਼ ਲਈ ਸ਼ਹੀਦ ਹੋਏ ਸਨ । ਉਹਨਾਂ ਨੇ ਦੇਸ਼ ਦੀ ਖਾਤਿਰ ਹੱਸਦੇ ਹੱਸਦੇ ਫਾਂਸੀ ਦਾ ਰੱਸਾ ਆਪਣੇ ਗਲ ਪਾ ਲਿਆ ਸੀ । ਇਹਨਾਂ ਸਹੀਦਾਂ ਨੂੰ ਪਾਲੀਵੁੱਡ ਤੇ ਪੰਜਾਬੀ ਸੰਗੀਤ ਜਗਤ ਦੇ  ਲੋਕਾਂ ਨੇ ਆਪਣੇ ਆਪਣੇ ਅੰਦਾਜ਼ ਵਿੱਚ ਸ਼ਰਧਾਂਜਲੀ ਦਿੱਤੀ ਹੈ । ਗਾਇਕ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ । ਇਹ ਪੋਸਟ ਇੱਕ ਆਡੀਓ ਦੀ ਹੈ ਜਿਸ ਵਿੱਚ ਹਰਭਜਨ ਮਾਨ ਤੇ ਉਹਨਾਂ ਦੇ ਭਰਾ ਗੁਰਸੇਵਕ ਮਾਨ ਭਗਤ ਸਿੰਘ ਦੀ ਲੋਕ ਗਾਥਾ ਸੁਣਾ ਰਹੇ ਹਨ ।

-sukhdev-bhagat-singh-rajguru -sukhdev-bhagat-singh-rajguru

ਇਸ ਪੋਸਟ ਨੂੰ ਹਰਭਜਨ ਮਾਨ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ । ਉਹਨਾਂ ਨੇ ਲਿਖਿਆ ਹੈ ਕਿ "Sardar Bhagat Singh ji di shaheedi nu kot kot parnaam?? ਹਰ ਘੜੀ ਹਰ ਪਲ ਪੰਜਾਬੀਆਂ ਦੇ ਸਾਹ ਸਾਹ ਵਿੱਚ ਵੱਸਦੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਹਮੇਸ਼ਾਂ ਯਾਦ ਕਰੀਦੈ। ਅੱਜ ਦੇ ਦਿਨ ਉਨ੍ਹਾਂ ਦੀ ਕੁਰਬਾਨੀ ਬਾਰੇ ਸੋਚ ਕੇ ਦਿਲ ਸਤਿਕਾਰ ਨਾਲ ਹੋਰ ਵੀ ਝੁਕਦੈ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ’ਤੇ ਕੋਟੀ ਕੋਟੀ ਪ੍ਰਣਾਮ ।"

https://www.instagram.com/p/BvVrwnFhJPY/

ਹਰਭਜਨ ਮਾਨ ਦੀ ਇਸ ਪੋਸਟ ਨੂੰ ਉਹਨਾਂ ਦੇ ਪ੍ਰਸ਼ੰਸਕ ਖੂਬ ਪਸੰਦ ਕਰ ਰਹੇ ਹਨ । ਹਰਭਜਨ ਮਾਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਬਹੁਤ ਛੇਤੀ ਆਪਣੀ ਨਵੀਂ ਫ਼ਿਲਮ ਲੈ ਕੇ ਕੇ ਆ ਰਹੇ ਹਨ ।

https://www.youtube.com/watch?v=FnhtVZ83rI0


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network