ਅਦਾਕਾਰਾ ਜੈਕਲੀਨ ਫਰਨਾਡੇਜ਼ ਦੀ ਮੁਸ਼ਕਿਲ ਵਧੀ, ਪਟਿਆਲਾ ਹਾਊਸ ਕੋਰਟ ਨੇ ਜਾਰੀ ਕੀਤੇ ਸੰਮਨ

By  Shaminder August 31st 2022 05:46 PM

ਅਦਾਕਾਰਾ ਜੈਕਲੀਨ ਫਰਨਾਡੇਜ਼ (Jacqueline Fernandez) ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਹਨ । ਅਦਾਕਾਰਾ ਨੂੰ ਦੋ ਸੌ ਕਰੋੜ ਦੀ ਧੋਖਾਧੜੀ ਮਾਮਲੇਟ ‘ਚ 26 ਸਤੰਬਰ ਨੂੰ ਦਿੱਲੀ ਸਥਿਤ ਪਟਿਆਲਾ ਹਾਊਸ ਕੋਰਟ ‘ਚ ਪੇਸ਼ ਹੋਣ ਦੇ ਲਈ ਸੰਮਨ ਜਾਰੀ ਕੀਤੇ ਗਏ ਹਨ ।ਈਡੀ ਦੇ ਵੱਲੋਂ ਦਾਇਰ ਚਾਰਜਸ਼ੀਟ ‘ਚ ਦੋ ਸੌ ਕਰੋੜ ਦੀ ਮਨੀ ਲਾਂਡਰਿੰਗ ਦੇ ਮਾਮਲੇ ‘ਚ ਨਾਮ ਸਾਹਮਣੇ ਆਇਆ ਹੈ ।

image from instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਜਦੋਂ ਚਾਈਂ ਚਾਈਂ ਗਏ ਸਨ ਧਰਮਿੰਦਰ ਨੂੰ ਮਿਲਣ…ਪਰ ਸਿਕਓਰਿਟੀ ਗਾਰਡ ਨੇ ਕੀਤਾ ਸੀ ਇਸ ਤਰ੍ਹਾਂ ਦਾ ਸਲੂਕ

ਈਡੀ ਨੇ ਆਪਣੀ ਚਾਰਜਸ਼ੀਟ ‘ਚ ਜੈਕਲੀਨ ਦੋਸ਼ੀ ਤੱਕ ਕਰਾਰ ਦੇ ਦਿੱਤਾ ਹੈ । ਜੈਕਲੀਨ ਉਦੋਂ ਸੁਰਖੀਆਂ ‘ਚ ਆਈ ਸੀ, ਜਦੋਂ ਉਸ ਦਾ ਨਾਮ ਸੁਕੇਸ਼ ਦੇ ਨਾਲ ਜੁੜਿਆ ਸੀ । ਜਿਸ ਤੋਂ ਬਾਅਦ ਉਸ ਦੀਆਂ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ ।

Jacqueline Fernandaz named accused in Sukesh Chandrasekhar’s Rs 200 crore money laundering case Image Source: Twitter

ਹੋਰ ਪੜ੍ਹੋ :  ਜੈਸਮੀਨ ਸੈਂਡਲਾਸ ਨਵੇਂ ਅੰਦਾਜ਼ ‘ਚ ਆਏਗੀ ਨਜ਼ਰ, ਬਚਪਨ ਦੀ ਤਸਵੀਰ ਦੇ ਨਾਲ ਨਵੇਂ ਗੀਤ ਦਾ ਪੋਸਟਰ ਕੀਤਾ ਸਾਂਝਾ

ਜੈਕਲੀਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਸਲਮਾਨ ਖ਼ਾਨ ਦੇ ਨਾਲ ਲਾਕਡਾਊਨ ‘ਚ ਜੈਕਲੀਨ ਨੇ ਇੱਕ ਗੀਤ ‘ਚ ਵੀ ਕੰਮ ਕੀਤਾ ਸੀ । ੳੇੁਸ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ‘ਅਲਾਦੀਨ’ ਦੇ ਨਾਲ ਕੀਤੀ ਸੀ ।

image From instagram

ਜਿਸ ਤੋਂ ਬਾਅਦ ਉਨ੍ਹਾਂ ਨੇ ਹਾਊਸ ਫੁਲ, ਰੇਸ-੨, ਕਿੱਕ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਸਰਾਹਿਆ ਜਾਂਦਾ ਹੈ । ਪਰ ਏਨੀਂ ਦਿਨੀਂ ਕਾਨੂੰਨੀ ਪਚੜੇ ‘ਚ ਫਸੀ ਹੋਣ ਕਾਰਨ ਜੈਕਲੀਨ ਦੀਆਂ ਮੁਸ਼ਕਿਲਾਂ ਵਧ ਗਈਆਂ ਨੇ ਅਤੇ ਉਹ ਕਾਫੀ ਪ੍ਰੇਸ਼ਾਨੀ ਦੇ ਦੌਰ ਚੋਂ ਲੰਘ ਰਹੀ ਹੈ ।

 

View this post on Instagram

 

A post shared by Jacqueline Fernandez (@jacquelinef143)

Related Post