ਸਕਿਨ ਨੂੰ ਇਸ ਤਰ੍ਹਾਂ ਖ਼ੂਬਸੂਰਤ ਬਣਾਉਂਦੀ ਹੈ ਹਲਦੀ, ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

By  Shaminder November 26th 2020 06:14 PM

ਮਸਾਲੇ ਪ੍ਰਾਚੀਨ ਸਮੇਂ ਤੋਂ ਖਾਣੇ ਤੋਂ ਇਲਾਵਾ ਹੋਰ ਉਦੇਸ਼ਾਂ ਲਈ ਵਰਤੇ ਜਾਂਦੇ ਰਹੇ ਹਨ। ਪਰ ਜਦੋਂ ਸੁੰਦਰਤਾ ਦੀ ਗੱਲ ਆਉਂਦੀ ਹੈ, ਤਾਂ ਹਲਦੀ ਦੀ ਪ੍ਰਸਿੱਧੀ ਹੋਰ ਵੀ ਵੱਧ ਜਾਂਦੀ ਹੈ। ਵਿਆਹ ਦੇ ਮੌਕੇ 'ਤੇ ਹਲਦੀ ਦਾ ਪੇਸਟ ਲਾੜੇ ਅਤੇ ਲਾੜੀ ਦੇ ਚਿਹਰੇ ਅਤੇ ਚਮੜੀ ਦੀ ਚਮਕ ਲਈ ਲਗਾਇਆ ਜਾਂਦਾ ਹੈ।

 turmeric

ਹਾਲਾਂਕਿ ਹਲਦੀ ਦੇ ਕਈ ਹੋਰ ਸਕਿਨ ਕੇਅਰ ਲਾਭ ਵੀ ਹਨ। ਹਲਦੀ ਦੀ ਮਹੱਤਤਾ ਇਸ ਦੇ ਕੁਦਰਤੀ ਗੁਣਾਂ ਕਾਰਨ ਵਧਦੀ ਹੈ। ਹਲਦੀ ਵਿੱਚ ਪਾਇਆ ਜਾਂਦਾ ਕਰਕਊਮਿਨ ਸਭ ਤੋਂ ਵੱਧ ਕਿਰਿਆਸ਼ੀਲ ਤੱਤ ਵਜੋਂ ਜਾਣਿਆ ਜਾਂਦਾ ਹੈ।

ਹੋਰ ਪੜ੍ਹੋ : ਪਹਿਲਵਾਨ ਸੰਗੀਤਾ ਫੋਗਾਟ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ

turmeric powder

ਇਹ ਇਮਿਊਨ ਸਿਸਟਮ 'ਚ ਪੈਦਾ ਹੋਣ ਵਾਲੀ ਖਾਸ ਉਤੇਜਨਾ ਨੂੰ ਦਬਾਉਂਦਾ ਹੈ। ਇਸ ਨਾਲ ਸੜਨ ਵਾਲੀ ਸ੍ਕਿਨ ਦੇ ਹਾਲਤਾਂ ਜਿਵੇਂ ਕਿ ਡੈਂਡਰਫ, ਸੋਰਾਇਸਿਸ, ਖਾਰਸ਼ ਵਿੱਚ ਫਾਇਦਾ ਪਹੁੰਚਦਾ ਹੈ। ਹਲਦੀ ਤਣਾਅ ਪ੍ਰਤੀ ਪ੍ਰਤੀਕਰਮ ਨੂੰ ਘਟਾਉਣ ਅਤੇ ਆਕਸੀਕਰਨ ਘਟਾਉਣ 'ਚ ਮਹੱਤਵਪੂਰਣ ਭੂਮਿਕਾ ਅਦਾ ਕਰਦੀ ਹੈ।

 turmeric

 

ਤਣਾਅ ਪ੍ਰਤੀ ਪ੍ਰਤੀਕਰਮ ਨੂੰ ਘਟਾਉਣ ਅਤੇ ਆਕਸੀਕਰਨ ਘਟਾਉਣ ਨਾਲ ਸਰੀਰ ਦਾ ਜ਼ਖ਼ਮ ਤੇਜ਼ੀ ਨਾਲ ਭਰਦਾ ਹੈ। ਇਸ ਲਈ ਜ਼ਖ਼ਮ ਦੇ ਹਿੱਸੇ 'ਤੇ ਹਲਦੀ ਲਗਾਈ ਜਾ ਸਕਦੀ ਹੈ।

 

Related Post