ਤੁਸ਼ਾਰ ਕਪੂਰ ਨੇ ਪਾਇਆ ਅਜਿਹਾ ਕੁੜਤਾ, ਫੈਨਜ਼ ਦੇ ਰਹੇ ਨੇ ਸਲਮਾਨ ਖ਼ਾਨ ਤੋਂ ਬਚ ਕੇ ਰਹਿਣ ਦੀ ਸਲਾਹ

By  Lajwinder kaur October 29th 2019 03:56 PM -- Updated: October 29th 2019 04:02 PM

ਬਾਲੀਵੁੱਡ ਅਦਾਕਾਰ ਤੁਸ਼ਾਰ ਕਪੂਰ ਨੇ ਦੀਵਾਲੀ ਦੇ ਮੌਕੇ ਉੱਤੇ ਆਪਣੇ ਇੰਸਟਾਗ੍ਰਾਮ ਤੇ ਟਵਿੱਟਰ ਅਕਾਉਂਟ ਉੱਤੇ ਫੈਨਜ਼ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਉਨ੍ਹਾਂ ਨੇ ਖ਼ਾਸ ਮੌਕੇ ਉੱਤੇ ਸ਼ਾਨਦਾਰ ਇੰਡੀਅਨ ਡਰੈੱਸ ਕੁੜਤਾ-ਪਜਾਮਾ ਪਾਇਆ ਹੋਇਆ ਹੈ। ਪਰ ਉਨ੍ਹਾਂ ਦੇ ਕੁੜਤੇ ਉੱਤੇ ਹਿਰਨ ਦੀ ਤਸਵੀਰ ਛਪੀ ਹੋਈ ਹੈ। ਇਸ ਤਸਵੀਰ ਨੂੰ ਪੋਸਟ ਕਰਨ ਤੋਂ  ਬਾਅਦ ਪ੍ਰਸ਼ੰਸਕਾਂ ਨੇ ਕਮੈਂਟਸ ਰਾਹੀਂ ਉਨ੍ਹਾਂ ਨੂੰ ਸਲਮਾਨ ਖ਼ਾਨ ਤੋਂ ਦੂਰ ਰਹਿਣ ਦੀ ਸਲਾਹ ਦੇ ਰਹੇ ਹਨ। ਇਕ ਯੂਜ਼ਰ ਨੇ ਕਮੈਂਟ ਰਾਹੀਂ ਕਿਹਾ- ‘ਸਲਮਾਨ ਖ਼ਾਨ ਭਾਈ ਸੇ ਦੂਰ ਰਹਿਣਾ’

 

#happydiwali? #diwaliev? #lastnight in an environmentally friendly #purvidoshi creation with shoes by ⁦@BySaalvi⁩ and styled by #sagar, pic by the one and only ⁦@DabbooRatnanipic.twitter.com/OFzR4VnXF7

— Tusshar (@TusshKapoor) October 27, 2019

ਇੱਕ ਹੋਰ ਯੂਜ਼ਰ ਨੇ ਲਿਖਿਆ ਹੈ, ‘ਸਲਮਾਨ ਭਾਈ ਤੁਹਾਡੀ ਲੋਕੇਸ਼ਨ ਜਾਣਾ ਚਾਹੁੰਦੇ ਨੇ’

ਹੋਰ ਵੇਖੋ:ਮੁਟਿਆਰਾਂ ਦੀਆਂ ਅਣਖਾਂ ਨੂੰ ਬਿਆਨ ਕਰਦਾ ਗੀਤ ‘ਥਾਰ ਜੱਟੀ ਦੀ’ ਬਾਨੀ ਸੰਧੂ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

ਇਸ ਤਸਵੀਰ ਨੂੰ ਦੇਖਕੇ ਲੋਕਾਂ ਨੇ ਮੈਸੇਜ਼ਸ ਦੀ ਝੜੀ ਲਾ ਦਿੱਤੀ ਹੈ। ਤੁਸ਼ਾਰ ਕਪੂਰ ਲਾਸਟ ਗੋਲਮਾਲ ਅਗੇਨ ‘ਚ ਨਜ਼ਰ ਆਏ ਸਨ। ਤੁਸ਼ਾਰ ਕਪੂਰ ਸਰੋਗੇਸੀ ਦੇ ਰਾਹੀਂ ਪਿਤਾ ਬਣ ਚੁੱਕੇ ਹਨ। ਉਨ੍ਹਾਂ ਦੇ ਪੁੱਤਰ ਦਾ ਨਾਮ ਲਕਸ਼ ਹੈ। ਭਰਾ ਤੋਂ ਬਾਅਦ ਛੋਟੇ ਪਰਦੇ ਦੀ ਕਵੀਨ ਏਕਤਾ ਕਪੂਰ ਨੇ ਵੀ ਸਰੋਗੇਸੀ ਦੇ ਰਾਹੀਂ ਇੱਕ ਬੱਚੇ ਮਾਂ ਬਣ ਚੁੱਕੀ ਹੈ।

Related Post