ਬੋਹੇਮੀਆ ਕਰਨਗੇ ਅਸੀਮ ਰਿਆਜ਼ ਦੇ ਨਾਲ ਕਲੈਬੋਰੇਟ, ਅਸੀਮ ਨੇ ਸ਼ੇਅਰ ਕੀਤੀ ਵੀਡੀਓ

By  Lajwinder kaur February 17th 2020 03:39 PM -- Updated: February 17th 2020 03:43 PM

ਟੀਵੀ ਅਦਾਕਾਰ ਤੇ ਮਾਡਲ ਅਸੀਮ ਰਿਆਜ਼ ਜੋ ਕਿ ਹਾਲ ਹੀ ‘ਚ ਟੀਵੀ ਦੇ ਰਿਆਲਟੀ ਸ਼ੋਅ ‘ਚ ਨਜ਼ਰ ਆਏ ਸਨ । ਸ਼ੋਅ ਤੋਂ ਬਾਹਰ ਆਉਂਦਿਆਂ ਹੀ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਮੈਸੇਜਾਂ ਦੀ ਝੜੀ ਲਗੀ ਹੋਈ ਹੈ । ਸ਼ੋਅ ਤੋਂ ਬਾਹਰ ਆਉਂਦਿਆਂ ਹੀ ਅਸੀਮ ਰਿਆਜ਼ ਨੂੰ ਇੱਕ ਖ਼ਾਸ ਸਰਪ੍ਰਾਈਜ਼ ਮਿਲਿਆ ਹੈ । ਇਹ ਸਰਪ੍ਰਾਈਜ਼ ਉਨ੍ਹਾਂ ਨੂੰ ਗਾਇਕੀ ਤੇ ਰੈਪਿੰਗ ਜਗਤ ਦੇ ਨਾਮੀ ਰੈਪਰ ਬੋਹੇਮੀਆ ਨੇ ਦਿੱਤਾ ਹੈ । ਜੀ ਹਾਂ ਸ਼ੋਸ਼ਲ ਮੀਡੀਆ ਉੱਤੇ ਦੋਵਾਂ ਦੀ ਵੀਡੀਓ ਕਾਲ ਕਰਦੀਆਂ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ । ਬੋਹੇਮੀਆ ਦੇ ਨਾਲ ਗੱਲ ਕਰਕੇ ਅਸੀਮ ਦੀ ਖੁਸ਼ੀ ਸੱਤਵੇਂ ਆਸਮਾਨ ਉੱਤੇ ਪਹੁੰਚੀ ਹੋਈ ਹੈ। ਵੀਡੀਓ ਨੂੰ ਪੋਸਟ ਕਰਦੇ ਹੋਏ ਅਸੀਮ ਰਿਆਜ਼ ਨੇ ਲਿਖਿਆ ਹੈ, ‘ਪਿਆਰੀ ਗੱਲ ਬਾਤ ਲੈਜੇਂਡ ਬੋਹੇਮੀਆ ਸਰ ਨਾਲ । ਇੰਨੇ ਸਾਰੇ ਪਿਆਰ ਅਤੇ ਸਮਰਥਨ ਲਈ ਧੰਨਵਾਦ, ਜੋ ਤੁਸੀਂ ਮੈਨੂੰ ਇੰਨਾ ਸਤਿਕਾਰ ਦਿੱਤਾ ਹੈ । ਇਹ ਇੱਕ ਸੁਫ਼ਨਾ ਹੈ ਜੋ ਪੂਰਾ ਹੋਇਆ ਹੈ । ਤੁਸੀਂ ਹਮੇਸ਼ਾ ਮੈਨੂੰ ਪ੍ਰੇਰਿਤ ਕੀਤਾ ਹੈ ਅੱਗੇ ਵੱਧਣ ਲਈ । ਹੁਣ ਇਹ ਮਹਿਸੂਸ ਕਰਨ ਲਈ ਕਿ ਤੁਸੀਂ ਮੇਰੇ ਨਾਲ ਕਲੈਬੋਰੇਟਿੰਗ ਕਰਨਾ ਚਾਹੁੰਦੇ ਹੋ, ਬਹੁਤ ਵਧੀਆ ਅਹਿਸਾਸ ਹੈ ।  ਸ਼ਾਂਤੀ, ਪਿਆਰ ਅਤੇ ਸਤਿਕਾਰ!’

 

View this post on Instagram

 

Lovely interacting with the legend @iambohemia sir. Thankyou for all the love and support you have been giving me all this while. It was a dream come true. You have inspired me growing up and now to realize that you are interested in collabrating with me. Peace , love and respect! ????. @nomaanellahi @umarriazz91 @mahvish272 @kalidenalimusic . . . #Bohemia#AsimRiaz

A post shared by Asim Riaz (@asimriaz77.official) on Feb 16, 2020 at 9:35am PST

ਹੋਰ ਵੇਖੋ:ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਐਕਟਰ ਗੁਰਪ੍ਰੀਤ ਤੋਤੀ ਦਾ ਹੋਇਆ ਵਿਆਹ, ਤਸਵੀਰ ਸ਼ੇਅਰ ਕਰਕੇ ਸਾਂਝੀ ਕੀਤੀ ਖੁਸ਼ੀ

ਇਸ ਪੋਸਟ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਹੁਣ ਤੱਕ ਇੱਕ ਮਿਲੀਅਨ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ। ਅਸੀਮ ਰਿਆਜ਼ ਨੇ ਦੱਸਿਆ ਹੈ ਕਿ ਬਹੁਤ ਜਲਦ ਉਨ੍ਹਾਂ ਦਾ ਗੀਤ ਆ ਰਿਹਾ ਹੈ ਜਿਸ ‘ਚ ਰੈਪ ਦਾ ਤੜਕਾ ਬੋਹੇਮੀਆ ਲਗਾਉਣਗੇ । ਇਸ ਖ਼ਬਰ ਤੋਂ ਬਾਅਦ ਫੈਨਜ਼ ਬੜੀ ਹੀ ਬੇਸਬਰੀ ਦੇ ਨਾਲ ਇਸ ਗੀਤ ਦਾ ਇੰਤਜ਼ਾਰ ਕਰ ਰਹੇ ਹਨ।

View this post on Instagram

 

Thanku @johncena for posting the pic on ur ig , it means a lot coming this from a legend like you. Its a dream come true! Always watched you growing up and admired your wrestling and acting. A day to remember?? . . . #johncena#AsimRiaz

A post shared by Asim Riaz (@asimriaz77.official) on Feb 5, 2020 at 6:55am PST

ਜੇ ਗੱਲ ਕਰੀਏ ਬੋਹੇਮੀਆ ਦੇ ਕੰਮ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਨਾਮੀ ਗਾਇਕ ਜਿਵੇਂ ਗਿੱਪੀ ਗਰੇਵਾਲ, ਗੁਰੂ ਰੰਧਾਵਾ, ਸਿੱਧੂ ਮੂਸੇਵਾਲਾ, ਗਗਨ ਕੋਕਰੀ ਤੇ ਕਈ ਹੋਰ ਗਾਇਕਾਂ ਦੇ ਗੀਤਾਂ ‘ਚ ਰੈਪ ਦਾ ਤੜਕਾ ਲਗਾ ਚੁੱਕੇ ਨੇ। ਹਾਲ ਹੀ ‘ਚ ਸਟ੍ਰੀਟ ਡਾਂਸਰ ਥ੍ਰੀਡੀ ਦੇ ਗੀਤ ‘ਦੁਆ ਕਰੋ ਮੇਰੇ ਲਈ’ ‘ਚ ਉਨ੍ਹਾਂ ਦਾ ਰੈਪ ਸੁਣਨ ਨੂੰ ਮਿਲਿਆ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਗਿਆ।

 

Related Post