ਟੀਵੀ ਦੀ ਅਦਾਕਾਰਾ ਸਾਰਾ ਖ਼ਾਨ ਆਈ ਇਸ ਬਿਮਾਰੀ ਦੇ ਲਪੇਟ ‘ਚ, ਫੈਨਜ਼ ਵੀ ਕਮੈਂਟ ਕਰਕੇ ਜਲਦੀ ਸਿਹਤਮੰਦ ਹੋਣ ਦੀ ਕਰ ਰਹੇ ਨੇ ਦੁਆਵਾਂ

By  Lajwinder kaur September 10th 2020 02:30 PM -- Updated: September 10th 2020 02:31 PM

ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਸਾਰਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਸਿਹਤ ਸਬੰਧੀ ਪੋਸਟ ਫੈਨਜ਼ ਦੇ ਨਾਲ ਸਾਂਝੀ ਕੀਤੀ ਹੈ ।

 

 

View this post on Instagram

 

???

A post shared by sara Khan (@ssarakhan) on Sep 9, 2020 at 11:24pm PDT

ਇਸ ਪੋਸਟ ‘ਚ ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ । ਜਿਸ ਕਰਕੇ ਉਨ੍ਹਾਂ ਨੇ ਡਾਕਟਰਾਂ ਦੀ ਸਲਾਹ ‘ਤੇ ਆਪਣੇ ਆਪ ਨੂੰ ਘਰ ‘ਚ ਹੀ ਇਕਾਂਤਵਾਸ ਕਰ ਲਿਆ ਹੈ । ਇਸ ਪੋਸਟ ਉੱਤੇ ਉਨ੍ਹਾਂ ਦੇ ਚਾਹੁਣ ਵਾਲੇ ਜਲਦੀ ਠੀਕ ਹੋਣ ਦੀ ਦੁਆਵਾਂ ਵਾਲੇ ਕਮੈਂਟਸ ਕਰਕ ਰਹੇ ਨੇ ।

ਸਾਰਾ ਖ਼ਾਨ ਸਾਲ 2010 ‘ਚ ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬਾਸ ‘ਚ ਆਉਣ ਕਰਕੇ ਚਰਚਾ ‘ਚ ਰਹੇ ਸਨ । ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ । ਸਾਰਾ ਖ਼ਾਨ ਪੰਜਾਬੀ ਗੀਤਾਂ ‘ਚ ਬਤੌਰ ਮਾਡਲ ਕੰਮ ਕਰ ਚੁੱਕੀ ਹੈ ।

Related Post