ਟੀਵੀ ਇੰਡਸਟਰੀ ਦੀ ਅਦਾਕਾਰਾ ਸਾਯੰਤਨੀ ਘੋਸ਼ ਵਿਆਹ ਦੇ ਬੰਧਨ ‘ਚ ਬੱਝੀ, ਤਸਵੀਰਾਂ ਹੋ ਰਹੀਆਂ ਵਾਇਰਲ

By  Shaminder December 6th 2021 01:35 PM -- Updated: December 6th 2021 01:36 PM

ਮਨੋਰੰਜਨ ਜਗਤ ‘ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ । ਜਿੱਥੇ ਪੂਰੇ ਬਾਲੀਵੁੱਡ ‘ਚ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਦੀਆਂ ਖ਼ਬਰਾਂ ਸੁਰਖੀਆਂ ਬਣੀਆਂ ਹੋਈਆਂ ਹਨ । ਉੱਥੇ ਹੀ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਾਯੰਤਨੀ ਘੋਸ਼ (Sayantani Ghosh) ਵੀ ਆਪਣੇ ਬੁਆਏ ਫ੍ਰੈਂਡ ਅਨੁਗ੍ਰਹਿ ਤਿਵਾਰੀ ਦੇ ਨਾਲ ਵਿਆਹ (Wedding) ਦੇ ਬੰਧਨ 'ਚ ਬੱਝ ਚੁੱਕੀ ਹੈ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੇ ਹਨ । ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਤੇ ਉਸ ਦਾ ਪਤੀ ਕਾਫੀ ਖੁਸ਼ ਦਿਖਾਈ ਦੇ ਰਹੇ ਹਨ ।

Sayantani Ghosh with husband image From instagram

ਹੋਰ ਪੜ੍ਹੋ : ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਹੈ ਗੁਰਤਾ ਗੱਦੀ ਦਿਵਸ, ਦਰਸ਼ਨ ਔਲਖ ਸਣੇ ਕਈ ਸਿਤਾਰਿਆਂ ਨੇ ਦਿੱਤੀ ਸੰਗਤਾਂ ਨੂੰ ਦਿੱਤੀ ਵਧਾਈ

ਦੋਵਾਂ ਨੇ ਆਪਣੇ ਕਰੀਬੀ ਰਿਸ਼ਤੇਦਾਰਾਂ ਅਤੇ ਦੋਸਤਾਂ ਦੀ ਮੌਜੂਦਗੀ ‘ਚ ਵਿਆਹ ਕਰਵਾਇਆ ਸੀ ।ਬਹੁਤ ਹੀ ਸਾਦੇ ਢੰਗ ਦੇ ਨਾਲ ਦੋਵਾਂ ਨੇ ਵਿਆਹ ਕਰਵਾਇਆ । ਇਸ ਤੋਂ ਪਹਿਲਾਂ ਅਦਾਕਾਰਾ ਨੇ ਆਪਣੇ ਵਿਆਹ ਬਾਰੇ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਉਹ ਦਿਖਾਵੇ ‘ਚ ਵਿਸ਼ਵਾਸ਼ ਨਹੀਂ ਕਰਦੀ ਅਤੇ ਸਾਡੀਆਂ ਚੀਜ਼ਾਂ ਬਹੁਤ ਪ੍ਰਾਈਵੇਟ ਹਨ । ਸਾਡਾ ਸਫ਼ਰ ਵੀ ਬਹੁਤ ਸਿੰਪਲ ਰਿਹਾ ਹੈ ਅਤੇ ਕਿਹਾ ਸੀ ਕਿ ਉਹ ਬਿਨਾਂ ਕਿਸੇ ਵੱਡੇ ਸਮਾਗਮ ਦੇ ਬਹੁਤ ਹੀ ਸਾਦੇ ਤਰੀਕੇ ਦੇ ਨਾਲ ਵਿਆਹ ਕਰਵਾਏਗੀ ।

Sayantani Ghosh image From instagram

ਆਪਣੇ ਬੋਲਾਂ ‘ਤੇ ਖਰੇ ਉੱਤਰਦੇ ਹੋਏ ਅਦਾਕਾਰਾ ਨੇ ਬਹੁਤ ਹੀ ਸਾਦਗੀ ਦੇ ਨਾਲ ਵਿਆਹ ਕਰਵਾਇਆ ।ਸਾਯੰਤਨੀ ਨੇ ਆਪਣੇ ਵਿਆਹ ‘ਚ ਲਾਲ ਰੰਗ ਦੀ ਸਾੜ੍ਹੀ ਪਾਈ ਸੀ, ਜਦੋਂਕਿ ਉਸ ਦਾ ਪਤੀ ਕਰੀਮ ਰੰਗ ਦੀ ਸ਼ੇਰਵਾਨੀ ‘ਚ ਨਜ਼ਰ ਆਇਆ ਸੀ । ਅਦਾਕਾਰਾ ਦਾ ਇਹ ਸਾਦਗੀ ਭਰਿਆ ਅੰਦਾਜ਼ ਹਰ ਕਿਸੇ ਨੂੰ ਪਸੰਦ ਆਇਆ ।

 

View this post on Instagram

 

A post shared by Sayantani (@sayantanighosh0609)

ਹਰ ਕੋਈ ਅਦਾਕਾਰਾ ਦੇ ਇਸ ਕਦਮ ਦੀ ਸ਼ਲਾਘਾ ਕਰ ਰਹੇ ਹਨ ।ਦੱਸ ਦਈਏ ਕਿ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਵੀ ਇਸੇ ਹਫ਼ਤੇ ਵਿਆਹ ਦੇ ਬੰਧਨ ‘ਚ ਬੱਝ ਜਾਣਗੇ । ਦੋਵਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਕਾਫੀ ਵਾਇਰਲ ਹੋ ਰਹੇ ਹਨ ।ਇਸ ਦੇ ਨਾਲ ਹੀ ਅੰਕਿਤਾ ਲੋਖੰਡੇ ਵੀ ਕੈਟਰੀਨਾ ਅਤੇ ਵਿੱਕੀ ਕੌਸ਼ਲ ਦੇ ਵਿਆਹ ਤੋਂ ਬਾਅਦ ਵਿਆਹ ਦੇ ਬੰਧਨ ‘ਚ ਬੱਝ ਜਾਣਗੇ ।

 

Related Post