ਸ਼ਹਿਨਾਜ਼ ਤੇ ਸਿਧਾਰਥ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਕੀਤਾ ਜਾ ਰਿਹਾ ਪਸੰਦ

By  Shaminder November 2nd 2019 03:33 PM -- Updated: November 2nd 2019 05:37 PM

ਸ਼ਹਿਨਾਜ਼ ਅਤੇ ਸਿਧਾਰਥ ਸ਼ੁਕਲਾ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਜੋੜੀ ਨੂੰ ਲਗਾਤਾਰ ਕਮੈਂਟ ਮਿਲ ਰਹੇ ਹਨ ਅਤੇ ਟਵਿੱਟਰ ਯੂਜ਼ਰਸ ਦੋਨਾਂ ਦੀ ਜੋੜੀ ਬਾਰੇ ਚਰਚਾ ਕਰ ਰਹੇ ਹਨ ।ਦੱਸ ਦੇਈਏ ਕਿ ਸ਼ਹਿਨਾਜ਼ ਦੇ ਘਰ 'ਚ ਜਾਂਦਿਆ ਹੀ ਸਭ ਤੋਂ ਪਹਿਲਾਂ ਪਾਰਸ ਛਾਬੜਾ ਨਾਲ ਕੁਨੈਕਸ਼ਨ ਬਣਿਆ ਸੀ ਪਰ ਇੱਥੇ ਟ੍ਰੈਂਗਲ ਬਣ ਗਿਆ।

ਹੋਰ ਵੇਖੋ:Search ਸ਼ਹਿਨਾਜ਼ ਕੀ ਹਿਮਾਂਸ਼ੀ ਖੁਰਾਣਾ ਦਾ ਇੱਕ ਵਾਰ ਫਿਰ ਹੋਵੇਗਾ ਸ਼ਹਿਨਾਜ਼ ਗਿੱਲ ਨਾਲ ਟਾਕਰਾ, ਰਿਆਲਟੀ ਸ਼ੋਅ ’ਚ ਹੋ ਸਕਦੀ ਹੈ ਐਂਟਰੀ …!

https://twitter.com/NoiritaRehman/status/1189995121820856320

ਸ਼ਹਿਨਾਜ਼ ਦਰਮਿਆਨ ਮਾਹਿਰਾ ਸ਼ਰਮਾ ਆ ਗਈ ਤੇ ਇਸ ਤੋਂ ਬਾਅਦ ਪਾਰਸ ਨਾਲ ਸ਼ਹਿਨਾਜ਼ ਦੀ ਦੂਰੀ ਵੱਧ ਗਈ।ਸ਼ਹਿਨਾਜ਼ ਨੂੰ ਸਲਮਾਨ ਖ਼ਾਨ 'ਪੰਜਾਬ ਦੀ ਕੈਟਰੀਨਾ' ਕਹਿੰਦੇ ਹਨ ਤੇ ਆਪਣੀ ਮਾਸੂਮੀਅਤ ਨਾਲ ਉਹ ਸਾਰਿਆਂ ਦਾ ਦਿਲ ਜਿੱਤ ਰਹੀ ਹੈ।ਕਈ ਯੂਜ਼ਰਸ ਨੇ ਤਾਂ ਇੱਥੋਂ ਤੱਕ ਲਿਖ ਦਿੱਤਾ ਕਿ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਹਨ ।

https://twitter.com/Anettz_Pinto/status/1189905058571272193

ਹੁਣ ਵੇਖਣਾ ਇਹ ਹੋਵੇਗਾ ਕਿ ਅਸਲ 'ਚ ਵੀ ਇਹ ਜੋੜੀ ਇੱਕ ਦੂਜੇ ਦੇ ਕਰੀਬ ਹੈ ਜਾਂ ਸਿਰਫ ਸ਼ੋਅ 'ਚ ਹੀ ਦੋਵਾਂ ਦੀ ਬਿਹਤਰੀਨ ਕੈਮਿਸਟਰੀ ਵੇਖਣ ਨੂੰ ਮਿਲ ਰਹੀ ਹੈ ।ਹਾਂ ਰੀਅਲ ਲਾਈਫ ਦਾ ਤਾਂ ਕੁਝ ਪਤਾ ਨਹੀਂ ਪਰ ਰੀਲ ਲਾਈਫ 'ਚ ਇਹ ਜੋੜੀ ਜਚ ਵੀ ਰਹੀ ਹੈ ਅਤੇ ਦਰਸ਼ਕਾਂ ਦੀ ਵੀ ਖੂਬ ਵਾਹਵਾਹੀ ਲੁੱਟ ਰਹੀ ਹੈ ।

Related Post