ਕਿਸਾਨਾਂ ਦੀ ਘਰ ਵਾਪਸੀ ਦੇ ਦੌਰਾਨ ਮੰਦਭਾਗੀ ਖ਼ਬਰ ਆਈ ਸਾਹਮਣੇ, ਟਰੱਕ ਨੇ ਮਾਰੀ ਟਰਾਲੀ ਨੂੰ ਟੱਕਰ, ਦੋ ਕਿਸਾਨਾਂ ਦੀ ਮੌਤ

By  Shaminder December 11th 2021 03:20 PM -- Updated: December 11th 2021 03:27 PM

ਕਿਸਾਨਾਂ ਦੀ ਘਰ ਵਾਪਸੀ ਦੇ ਦੌਰਾਨ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ । ਉਹ ਇਹ ਹੈ ਕਿ ਕਿਸਾਨਾਂ ਦੀ ਘਰ ਵਾਪਸੀ ਦੇ ਦੌਰਾਨ ਉਨ੍ਹਾਂ ਦੀ ਇੱਕ ਟਰਾਲੀ ‘ਚ ਟਰੱਕ ਨੇ ਟੱਕਰ ਮਾਰ ਦਿੱਤੀ ਹੈ । ਜਿਸ ਕਾਰਨ ਇਸ ਹਾਦਸੇ (Accidnet )‘ਚ ਦੋ ਕਿਸਾਨਾਂ ਦੀ ਮੌਤ ਹੋ ਗਈ । ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਆਸਾਂ ਬੁੱਟਰ ਦੇ ਰਹਿਣ ਵਾਲੇ ਇਨ੍ਹਾਂ ਕਿਸਾਨਾਂ ਦੇ ਪਿੰਡ ਸੋਗ ਦੀ ਲਹਿਰ ਦੌੜ ਗਈ ਹੈ । ਹਾਦਸਾ ਉਸ ਸਮੇਂ ਵਾਪਰਿਆ ਜਦੋਂ ਟੀਕਰੀ ਬਾਰਡਰ ਤੋਂ ਧਰਨਾ ਖਤਮ ਹੋਣ ਤੋਂ ਬਾਅਦ ਇਹ ਕਿਸਾਨ (Farmers) ਸਵੇਰੇ ਪੰਜ ਵਜੇ ਵਾਪਸ ਪਰਤ  ਰਹੇ ਸਨ ।

Road Accident image From google

ਹੋਰ ਪੜ੍ਹੋ : ਲਾਕਡਾਊਨ ਦੌਰਾਨ ਸ਼੍ਰੀ ਬਰਾੜ ਕਰਨਾ ਚਾਹੁੰਦੇ ਸਨ ਖੁਦਕੁਸ਼ੀ, ਜਾਣੋਂ ਜਾਣੋ ਕੀ ਸੀ ਕਾਰਨ

ਇਸ ਟ੍ਰੈਕਟਰ ਨੂੰ ਦੋ ਟਰਾਲੀਆਂ ਪਾਈਆਂ ਗਈਆਂ ਸਨ ਅਤੇ ਇਹ ਸਭ ਕਿਸਾਨ ਆਪਣਾ ਸਮਾਨ ਸਮੇਟ ਕੇ ਆਪਣੇ ਸਾਥੀ ਕਿਸਾਨਾਂ ਨੂੰ ਵਾਪਸ ਲਿਆਉਣ ਦੇ ਲਈ ਟੀਕਰੀ ਬਾਰਡਰ ‘ਤੇ ਆਏ ਸਨ । ਸ਼ਨਿੱਚਰਵਾਰ ਦੀ ਸਵੇਰ ਨੂੰ ੫ ਵਜੇ ਦੇ ਕਰੀਬ ਹਿਸਾਰ ਪਹੁੰਚਣ ‘ਤੇ ਇੱਕ ਟਰੱਕ ਨੇ ਟਰਾਲੀ ਨੂੰ ਟੱਕਰ ਮਾਰ ਦਿੱਤੀ ।

farmers Return image From google

ਜਿਸ ਕਾਰਨ ਟਰਾਲੀ 'ਚ ਸਵਾਰ ਦੋ ਕਿਸਾਨਾਂ ਦੀ ਮੌਤ ਹੋ ਗਈ, ਜਦਕਿ ਇਕ ਗੰਭੀਰ ਜ਼ਖਮੀ ਹੋ ਗਿਆ।ਮ੍ਰਿਤਕ ਕਿਸਾਨਾਂ ਦੀ ਪਛਾਣ 38 ਸਾਲਾ ਸੁਖਦੇਵ ਸਿੰਘ ਅਤੇ 32 ਸਾਲਾ ਅਜੈਪ੍ਰੀਤ ਸਿੰਘ ਵਜੋਂ ਹੋਈ ਹੈ। ਜਦਕਿ ਜ਼ਖਮੀ ਕਿਸਾਨ ਦੀ ਪਛਾਣ ਰਘੁਬੀਰ ਸਿੰਘ ਵਜੋਂ ਹੋਈ ਹੈ। ਜ਼ਖਮੀ ਰਘੁਬੀਰ ਸਿੰਘ ਨੂੰ ਹਿਸਾਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।ਇਸ ਘਟਨਾ ਕਾਰਨ ਪਿੰਡ ਆਸਾ ਬੁੱਟਰ ਵਿੱਚ ਸੋਗ ਦੀ ਲਹਿਰ ਹੈ। ਦੱਸ ਦਈਏ ਕਿ ਇਹ ਦੋਵੇਂ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਟੀਕਰੀ ਬਾਰਡਰ ਧਰਨੇ ‘ਤੇ ਬੈਠੇ ਸਨ ।

 

Related Post