14 ਜੂਨ ਨੂੰ ਆਹਮੋ ਸਾਹਮਣੇ ਹੋਣਗੇ ਰੌਸ਼ਨ ਪ੍ਰਿੰਸ ਤੇ ਰਾਜਵੀਰ ਜਵੰਦਾ

By  Lajwinder kaur June 8th 2019 02:51 PM

ਪੰਜਾਬੀ ਫ਼ਿਲਮੀ ਜਗਤ ਦੀ ਵਧਦੀ ਲੋਕਪ੍ਰਿਯਤਾ ਦਾ ਪਤਾ ਇਸ ਗੱਲ ਤੋਂ ਹੀ ਚੱਲ ਜਾਂਦਾ ਹੈ ਕਿ ਹਰ ਹਫ਼ਤੇ ਪੰਜਾਬੀ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਹੁਣ ਤਾਂ ਆਲਮ ਇਹ ਹੈ ਕਿ ਇੱਕੋਂ ਦਿਨ ‘ਚ ਦੋ ਫ਼ਿਲਮਾਂ ਇਕੱਠੀਆਂ ਰਿਲੀਜ਼ ਹੋ ਰਹੀਆਂ ਹਨ।

View this post on Instagram

 

#MundaFaridkotia Dialogue Promo 1 | catch biggest comedy movie of the season on 14th June in Theater Near you !! #Pollywood #PunjabiFilm #Latest #Upcoming #ghaint #ghaintpunjabi

A post shared by PTC Motion Pictures (@ptcmotionpictures) on Jun 7, 2019 at 4:26am PDT

ਹੋਰ ਵੇਖੋ:ਹਾਸਿਆਂ ਦੀਆਂ ਰਜਿਸਟਰੀਆਂ ਦੇ ਨਾਲ ਭਰਪੂਰ ‘ਮਿੰਦੋ ਤਸੀਲਦਾਰਨੀ’ ਦਾ ਸ਼ਾਨਦਾਰ ਟਰੇਲਰ ਹੋਇਆ ਰਿਲੀਜ਼

ਇਸ ਵਾਰ ਵੀ ਦੋ ਫ਼ਿਲਮਾਂ ਦਾ ਆਪਸੀ ਮੁਕਾਬਲਾ ਦੇਖਣ ਨੂੰ ਮਿਲੇਗਾ। ਜੀ ਹਾਂ ਰੌਸ਼ਨ ਪ੍ਰਿੰਸ ਦੀ ਫ਼ਿਲਮ ‘ਮੁੰਡਾ ਫ਼ਰੀਦਕੋਟੀਆ’ ਤੇ ਰਾਜਵੀਰ ਜਵੰਦਾ ਦੀ ‘ਜਿੰਦ ਜਾਨ ’ ਦੋਵਾਂ ਹੀ ਫ਼ਿਲਮਾਂ 14 ਜੂਨ ਨੂੰ ਸਿਨੇਮੇ ਘਰਾਂ ਦੀ ਰੌਣਕਾਂ ਬਣਨ ਜਾ ਰਹੀਆਂ ਹਨ।

ਰੌਸ਼ਨ ਪ੍ਰਿੰਸ ਦੀ ਫ਼ਿਲਮ ‘ਚ ਸਰਹੱਦਾਂ ਤੋਂ ਪਾਰ ਦੇ ਪਿਆਰ ਦੀ ਕਹਾਣੀ ਨੂੰ ਪੇਸ਼ ਕੀਤਾ ਜਾਵੇਗਾ। ਇਸ ਫ਼ਿਲਮ ‘ਚ ਸ਼ਰਨ ਕੌਰ, ਮੁਕੁਲ ਦੇਵ, ਬੀ.ਐੱਨ. ਸ਼ਰਮਾ, ਕਰਮਜੀਤ ਅਨਮੋਲ, ਹੌਬੀ ਧਾਲੀਵਾਲ, ਰੁਪਿੰਦਰ ਰੂਪੀ, ਨਵਦੀਪ ਬੰਗਾ, ਜਤਿੰਦਰ ਕੌਰ, ਰੌਜ਼ੀ ਕੌਰ, ਪੂਨਮ ਸੂਦ, ਗੁਰਮੀਤ ਸਾਜਨ ਆਦਿ ਕਲਾਕਾਰ ਨਜ਼ਰ ਆਉਣਗੇ।

ਰਾਜਵੀਰ ਜਵੰਦਾ ਜੋ ਕਿ ਫ਼ਿਲਮ ‘ਜਿੰਦ ਜਾਨ’ ਨਾਲ ਫ਼ਿਲਮੀ ਜਗਤ ‘ਚ ਡੈਬਿਊ ਕਰਨ ਜਾ ਰਹੇ ਹਨ। ਇਸ ਫ਼ਿਲਮ ‘ਚ ਜਸਵਿੰਦਰ ਭੱਲਾ, ਸਾਰਾ ਸ਼ਰਮਾ, ਹਾਰਬੀ ਸੰਘਾ ਅਤੇ ਉਪਾਸਨਾ ਸਿੰਘ ਆਦਿ ਨਜ਼ਰ ਆਉਣਗੇ। ਹੁਣ ਦੇਖਣ ਇਹ ਹੋਵੇਗਾ ਦਰਸ਼ਕਾਂ ਦੀ ਕਸੌਟੀ ਉੱਤੇ ਕਿਹੜੀ ਫ਼ਿਲਮ ਖਰੀ ਉੱਤਰ ਪਾਵੇਗੀ। ਇਸ ਦਾ ਫੈਸਲਾ 14 ਜੂਨ ਨੂੰ ਸਿਨੇਮਾ ਘਰਾਂ ‘ਚ ਹੋਵੇਗਾ।

Related Post