ਅਜੀਬ ਡਰੈੱਸ ਪਾ ਕੇ ਨਿਕਲੀ ਉਰਫੀ ਜਾਵੇਦ ਨੂੰ ਗਾਰਡ ‘ਤੇ ਆਇਆ ਗੁੱਸਾ, ਵੀਡੀਓ ਵਾਇਰਲ

By  Shaminder March 29th 2022 11:55 AM

ਉਰਫੀ ਜਾਵੇਦ ( Urfi Javed)  ਆਪਣੀ ਡ੍ਰੈਸਿੰਗ ਸੈਂਸ ਨੂੰ ਲੈ ਕੇ ਹਮੇਸ਼ਾ ਹੀ ਚਰਚਾ ‘ਚ ਰਹਿੰਦੀ ਹੈ । ਹੁਣ ਉਸ ਦਾ ਇੱਕ ਹੋਰ ਵੀਡੀਓ ਵਾਇਰਲ (Video Viral)  ਹੋਇਆ ਹੈ । ਜਿਸ ਦੌਰਾਨ ਉਹ ਮੁੜ ਤੋਂ ਅਜੀਬ ਜਿਹੀ ਡ੍ਰੈੱਸ ‘ਚ ਦਿਖਾਈ ਦੇ ਰਹੀ ਹੈ । ਇਸ ਵੀਡੀਓ ‘ਤੇ ਪ੍ਰਸ਼ੰਸਕ ਵੀ ਕਮੈਂਟਸ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਉਰਫੀ ਜਾਵੇਦ ਉੱਥੇ ਮੌਜੂਦ ਕਿਸੇ ਸ਼ਖਸ ਨੂੰ ਕਹਿ ਰਹੀ ਹੈ ਕਿ ਉਹ ਉਸ ਦੇ ਨਾਲ ਤਮੀਜ਼ ਦੇ ਨਾਲ ਗੱਲ ਕਰੇ ਅਤੇ ਬਿਲਕੁਲ ਸ਼ਾਂਤ ਰਹੇ ।

urfi javed ,,,

ਹੋਰ ਪੜ੍ਹੋ : ਕੱਪੜਿਆਂ ਦੀ ਜਗ੍ਹਾ ਲੋਹੇ ਦੀਆਂ ਜੰਜੀਰਾਂ ਪਾ ਕੇ ਸੜਕ ‘ਤੇ ਨਿਕਲੀ ਉਰਫੀ ਜਾਵੇਦ, ਸੜਕ ਦੇ ਵਿਚਕਾਰ ਹੋਇਆ ਅਜਿਹਾ ਹਾਲ

ਇਸ ਵੀਡੀਓ ‘ਚ ਉਰਫੀ ਦਾ ਗੁੱਸਾ ਸੱਤਵੇਂ ਅਸਮਾਨ ‘ਤੇ ਨਜ਼ਰ ਆ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਜਿਉਂ ਹੀ ਇਹ ਵੀਡੀਓ ਵਾਇਰਲ ਹੋਇਆ ਤਾਂ ਉਰਫੀ ਦੇ ਇਸ ਵੀਡੀਓ ‘ਤੇ ਲੋਕਾਂ ਵੱਲੋਂ ਕਮੈਂਟਸ ਕੀਤੇ ਜਾਣ ਲੱਗੇ । ਕਈਆਂ ਨੇ ਤਾਂ ਉਰਫੀ ਦੇ ਹੱਕ ‘ਚ ਅਤੇ ਕਈਆਂ ਨੇ ਉਸ ਦੇ ਵਿਰੋਧ ‘ਚ ਕਮੈਂਟਸ ਕੀਤੇ । ਦੱਸਿਆ ਜਾ ਰਿਹਾ ਹੈ ਕਿ ਉਰਫੀ ਆਪਣੀ ਬਿਲਡਿੰਗ ਦੇ ਗਾਰਡ ਦੇ ਨਾਲ ਉਲਝ ਰਹੀ ਸੀ ।

urfi javed ,,, image From instagram

ਇਸ ਵੀਡੀਓ ‘ਚ ਉਹ ਵਾਰ ਵਾਰ ਕਹਿ ਰਹੀ ਹੈ ਕਿ ਉਸ ਦੇ ਨਾਲ ਤਮੀਜ਼ ਦੇ ਨਾਲ ਗੱਲ ਕੀਤੀ ਜਾਵੇ ।ਉਰਫੀ ਜਾਵੇਦ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਿੱਗ ਬੌਸ ‘ਚ ਨਜ਼ਰ ਆ ਚੁੱਕੀ ਹੈ । ਇਸ ਤੋਂ ਇਲਾਵਾ ਉਹ ਬਤੌਰ ਮਾਡਲ ਕਈ ਗੀਤਾਂ ‘ਚ ਵੀ ਨਜ਼ਰ ਆ ਚੁੱਕੀ ਹੈ । ਉਰਫੀ ਜਾਵੇਦ ਪਿੱਛੇ ਜਿਹੇ ਆਪਣੇ ਵਿਆਹ ਨੂੰ ਲੈ ਕੇ ਦਿੱਤੇ ਬਿਆਨ ਨੂੰ ਲੈ ਕੇ ਵੀ ਚਰਚਾ ‘ਚ ਆ ਗਈ ਸੀ ।

 

View this post on Instagram

 

A post shared by Viral Bhayani (@viralbhayani)

Related Post