ਕਰੋੜਾਂ 'ਚ ਖੇਡਣ ਵਾਲੇ ਬਾਦਸ਼ਾਹ ਦੀ ਪਹਿਲੀ ਕਮਾਈ ਸੀ 200 ਰੁਪਏ,ਮਾਪਿਆਂ ਨੇ ਮਿਊਜ਼ਿਕ ਦਾ ਖਹਿੜਾ ਛੱਡਣ ਦੀ ਦਿੱਤੀ ਸੀ ਨਸੀਹਤ

By  Shaminder November 11th 2019 03:52 PM -- Updated: November 11th 2019 06:27 PM

ਰੈਪਰ ਬਾਦਸ਼ਾਹ ਜੋ ਪੰਜਾਬੀ ਗੀਤਾਂ ਹੀ ਨਹੀਂ ਬਾਲੀਵੁੱਡ 'ਤੇ ਵੀ ਰਾਜ ਕਰਦੇ ਹਨ । ਉਨ੍ਹਾਂ ਨੇ ਉਨ੍ਹਾਂ ਨੇ ਆਪਣੇ ਸਫ਼ਰ ਬਾਰੇ ਤੇ ਪੀਟੀਸੀ ਪੰਜਾਬੀ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ । ਬਾਦਸ਼ਾਹ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਆਪਣੇ ਗੀਤ ਸੈਟਰਡੇ-ਸੈਟਰਡੇ ਨਾਲ ਚਰਚਾ 'ਚ ਆਏ ਸਨ । ਇਹ ਗੀਤ ਇੰਦੀਪ ਬਖਸ਼ੀ ਨੇ ਗਾਇਆ ਸੀ ਜਿਸ 'ਚ ਬਾਦਸ਼ਾਹ ਨੇ ਆਪਣੇ ਰੈਪ ਦਾ ਤੜਕਾ ਲਗਾਇਆ ਸੀ ।

ਹੋਰ ਵੇਖੋ:ਬਾਲੀਵੁੱਡ ਫ਼ਿਲਮ ਮਿਲਣ ਤੋਂ ਬਾਅਦ ਸੋਨੀਆ ਮਾਨ ਨੇ ਸਾਈਂ ਲਾਲ ਬਾਦਸ਼ਾਹ ਦੇ ਦਰਬਾਰ ‘ਤੇ ਜਾ ਕੇ ਕੀਤਾ ਸ਼ੁਕਰਾਨਾ

ਉਨ੍ਹਾਂ ਦੇ ਪਹਿਲੇ ਰੈਪ ਦਾ ਮਿਹਨਤਾਨਾ ਉਨ੍ਹਾਂ ਨੂੰ ਸਿਰਫ਼ 200 ਰੁਪਏ ਮਿਲੇ ਸਨ ਜਿਸ ਚੋਂ ਉਨ੍ਹਾਂ ਨੇ 50  ਰੁਪਏ ਟਿਕਟ 'ਤੇ ਖਰਚ ਕੀਤੇ ਅਤੇ ਬਾਕੀ 150 ਉਨ੍ਹਾਂ ਨੇ ਪਾਰਟੀ 'ਤੇ ਖਰਚ ਕਰ ਦਿੱਤੇ ਸਨ ।

https://www.instagram.com/p/B4mL88EARmH/

ਆਪਣੇ ਨਾਂਅ ਬਾਰੇ ਖੁਲਾਸਾ ਕਰਦੇ ਹੋਏ ਬਾਦਸ਼ਾਹ ਦੱਸਦੇ ਹਨ ਕਿ ਬਚਪਨ 'ਚ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਦਾ ਨਾਂਅ ਪ੍ਰਿੰਸ ਰੱਖਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਗਾਇਕੀ ਦੇ ਖੇਤਰ 'ਚ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਨਾਂਅ ਬਾਦਸ਼ਾਹ ਰੱਖਿਆ ਸੀ ।ਉਨ੍ਹਾਂ ਦੇ ਮਾਪੇ ਚਾਹੁੰਦੇ ਸਨ ਕਿ ਉਹ ਗਾਇਕੀ ਦੇ ਖੇਤਰ ਨੂੰ ਛੱਡ ਕੇ ਕੋਈ ਨੌਕਰੀ ਕਰਨ । ਕਿਉਂਕਿ ਉਨ੍ਹਾਂ ਨੂੰ ਇਹ ਸ਼ੰਕਾ ਸੀ ਕਿ ਪੰਜਾਬੀ ਗਾਇਕੀ 'ਚ ਬਹੁਤ ਸਾਰੇ ਗਾਇਕ ਸਰਗਰਮ ਹਨ । ਜਿਸ ਕਾਰਨ ਉਨ੍ਹਾਂ ਨੇ ਮਾਪਿਆਂ ਨੂੰ ਲੱਗਦਾ ਸੀ ਕਿ ਉਹ ਗਾਇਕੀ ਦੇ ਖੇਤਰ 'ਚ ਸ਼ਾਇਦ ਹੀ ਕਾਮਯਾਬ ਹੋ ਸਕਣ । ਪਰ ਬਾਦਸ਼ਾਹ ਆਪਣੇ ਕੰਮ 'ਚ ਜੁਟੇ ਰਹੇ ਅਤੇ ਆਖਿਰਕਾਰ ਉਨ੍ਹਾਂ ਨੂੰ ਕਾਮਯਾਬੀ ਵੀ ਮਿਲੀ ।

https://www.instagram.com/p/B4eoXyNg-Zg/

ਬਾਦਸ਼ਾਹ ਦੇ ਮਾਪਿਆਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਪਿਤਾ ਹਰਿਆਣਵੀਂ ਹਨ ਜਦਕਿ ਮਾਂ ਪੰਜਾਬ ਦੇ ਹਨ ।ਬਾਦਸ਼ਾਹ ਦੇ ਸ਼ੌਂਕਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਸ਼ਾਪਿੰਗ ਕਰਨ ਦਾ ਬਹੁਤ ਸ਼ੌਂਕ ਹੈ ਘੜੀਆਂ ਅਤੇ ਸ਼ੂਜ਼ ਖਰਦੀਣਾ ਉਨ੍ਹਾਂ ਨੂੰ ਬੇਹੱਦ ਪਸੰਦ ਹੈ। ਉਨ੍ਹਾਂ ਨੂੰ ਲੰਦਨ 'ਚ ਸ਼ਾਪਿੰਗ ਕਰਨਾ ਵਧੀਆ ਲੱਗਦਾ ਹੈ ।ਬਾਦਸ਼ਾਹ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਤਨੀ ਉਨ੍ਹਾਂ ਦੇ ਨਾਲ ਸ਼ਾਪਿੰਗ ਕਰਨ ਜਾਂਦੀ ਹੈ ਅਤੇ ਉਨ੍ਹਾਂ ਲਈ ਬਿਹਤਰੀਨ ਸ਼ਾਪਿੰਗ ਕਰਦੀ ਹੈ ।

https://www.instagram.com/p/B4Urfy8g9rA/

ਆਪਣੇ ਵਿਹਲੇ ਸਮੇਂ 'ਚ ਉਹ ਮਿਊਜ਼ਿਕ ਸੁਣਨਾ ਅਤੇ ਫ਼ਿਲਮਾਂ ਵੇਖਣਾ ਪਸੰਦ ਕਰਦੇ ਹਨ ।ਅਦਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ 'ਚ ਉਨ੍ਹਾਂ ਨੂੰ ਸ਼ਾਹਰੁਖ ਖ਼ਾਨ,ਵਰੁਣ ਧਵਨ,ਅਕਸ਼ੇ ਕੁਮਾਰ,ਸਲਮਾਨ ਖ਼ਾਨ ਬੇਹੱਦ ਪਸੰਦ ਹਨ ਜਦਕਿ ਹੀਰੋਇਨਾਂ ਚੋਂ ਆਲਿਆ ਭੱਟ ਪਸੰਦ ਹੈ , ਪੰਜਾਬੀ ਹੀਰੋਇਨਾਂ ਚੋਂ ਸੁਰਵੀਨ ਚਾਵਲਾ ਪਸੰਦ ਹੈ ।

https://www.instagram.com/p/B4B7gO-gc4p/

ਰਾਹਤ ਫਤਿਹ ਅਲੀ ਖ਼ਾਨ ਅਤੇ ਮੀਕਾ ਸਿੰਘ ਦੀ ਗਾਇਕੀ ਦੇ ਉਹ ਕਾਇਲ ਹਨ । ਜਦਕਿ ਪੰਜਾਬੀ ਗਾਇਕਾਂ ਚੋਂ ਦਿਲਜੀਤ ਦੋਸਾਂਝ ਏਕੇ ਵੀ ਵਧੀਆ ਲੱਗਦੇ ਹਨ । ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਉਨ੍ਹਾਂ ਵੱਲੋਂ ਪਾਏ ਗਏ ਯੋਗਦਾਨ ਲਈ ਪੀਟੀਸੀ ਪੰਜਾਬੀ ਵੱਲੋਂ 2014 'ਚ ਸਨਮਾਨਿਤ ਵੀ ਕੀਤਾ ਗਿਆ ਸੀ ।

 

Related Post