'ਉੱਨੀ ਇੱਕੀ' ਫ਼ਿਲਮ ਦਾ ਗੀਤ 'ਗੋਲਡ ਪਲਾਟੀਨਮ' ਜੌਰਡਨ ਸੰਧੂ ਤੇ ਗੁਰਲੇਜ ਅਖਤਰ ਦੀ ਅਵਾਜ਼ 'ਚ ਜਿੱਤ ਰਿਹਾ ਹਰ ਕਿਸੇ ਦਾ ਦਿਲ

By  Aaseen Khan September 30th 2019 01:48 PM -- Updated: September 30th 2019 01:51 PM

ਜਗਜੀਤ ਸੰਧੂ ਅਤੇ ਸਾਵਣ ਰੂਪੋਵਾਲੀ ਸਟਾਰਰ ਫ਼ਿਲਮ 'ਉੱਨੀ ਇੱਕੀ' ਜੋ ਕਿ 11 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦੇ ਟਰੇਲਰ ਨੂੰ ਤੇ ਕੁਲਵਿੰਦਰ ਬਿੱਲਾ ਦੀ ਅਵਾਜ਼ 'ਚ ਰਿਲੀਜ਼ ਹੋਏ ਗੀਤ 'ਮਿਹਰਬਾਨ' ਨੂੰ ਦਰਸ਼ਕਾਂ ਵੱਲੋਂ ਚੰਗਾ ਹੰਗਾਰਾ ਮਿਲਿਆ ਹੈ। ਹੁਣ ਫ਼ਿਲਮ ਦਾ ਦੂਜਾ ਗੀਤ ਜੌਰਡਨ ਸੰਧੂ ਅਤੇ ਗੁਰਲੇਜ ਅਖਤਰ ਦੀ ਅਵਾਜ਼ 'ਚ ਰਿਲੀਜ਼ ਹੋ ਚੁੱਕਿਆ ਹੈ। 29 ਸਤੰਬਰ ਨੂੰ ਰਿਲੀਜ਼ ਹੋਇਆ ਗੀਤ ਗੋਲਡ ਪਲਾਟੀਨਮ ਵੀ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗੀਤ ਯੂ ਟਿਊਬ 'ਤੇ ਟਰੈਂਡਿੰਗ ਲਿਸਟ 'ਚ ਚੱਲ ਰਿਹਾ ਹੈ।

ਗਾਣੇ ਦੇ ਬੋਲ ਮਨਜਿੰਦਰ ਬਰਾੜ ਦੇ ਹਨ ਅਤੇ ਸੰਗੀਤ ਦ ਬੌਸ ਨੇ ਤਿਆਰ ਕੀਤਾ ਹੈ। ਇਸ ਡਿਊਟ ਗਾਣੇ 'ਚ ਜਗਜੀਤ ਸੰਧੂ ਅਤੇ ਸਾਵਣ ਰੂਪੋਵਾਲੀ 'ਚ ਪਿਆਰੀ ਜਿਹੀ ਨੋਕ ਝੋਕ ਦੇਖਣ ਨੂੰ ਮਿਲ ਰਹੀ ਹੈ। ਲਿਵਤਾਰ ਸਿੰਘ ਅਤੇ ਕੇ.ਪੀ. ਗਿੱਲ ਦੇ ਨਿਰਦੇਸ਼ਨ ‘ਚ ਬਣੀ ਫ਼ਿਲਮ ‘ਉੱਨੀ ਇੱਕੀ’ 11 ਅਕਤੂਬਰ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ‘ਚ ਪਹਿਲੀ ਵਾਰ ਅਦਾਕਾਰ ਜਗਜੀਤ ਸੰਧੂ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

ਹੋਰ ਵੇਖੋ : ਅਰਿਜੀਤ ਸਿੰਘ ਤੋਂ ਬਾਅਦ ਜਲਦ ਨੇਹਾ ਕੱਕੜ ਦੀ ਅਵਾਜ਼ 'ਚ ਰਿਲੀਜ਼ ਹੋਵੇਗਾ 'ਜਾਨੀ ਵੇ' ਐਲਬਮ ਦਾ ਗੀਤ

 

View this post on Instagram

 

ਅੱਜ ਪੈਣਗੇ ਭੰਗੜੇ “Gold platinum” today 6pm @jordansandhu @gurlejakhtarmusic #unniikki @thebossmusicworldwide @gk.digital @ijagjeetsandhu @sawanrupowali #11oct

A post shared by Jagjeet Sandhu (@ijagjeetsandhu) on Sep 28, 2019 at 9:42pm PDT

ਫੈਮਿਲੀ ਕਾਮੇਡੀ ਡਰਾਮਾ ਇਸ ਫ਼ਿਲਮ ‘ਚ ਜਗਜੀਤ ਸੰਧੂ ਤੇ ਸਾਵਣ ਰੂਪੋਵਾਲੀ ਤੋਂ ਇਲਾਵਾ ਲੱਕੀ ਧਾਲੀਵਾਲ, ਗੁਰਚੇਤ ਚਿੱਤਰਕਾਰ,ਕਰਮਜੀਤ ਅਨਮੋਲ,ਨਿਰਮਲ ਰਿਸ਼ੀ ਵਰਗੇ ਕਈ ਨਾਮੀ ਸਿਤਾਰੇ ਅਹਿਮ ਭੂਮਿਕਾ ‘ਚ ਨਜ਼ਰ ਆ ਰਹੇ ਹਨ।

Related Post