ਅਰਿਜੀਤ ਸਿੰਘ ਤੋਂ ਬਾਅਦ ਜਲਦ ਨੇਹਾ ਕੱਕੜ ਦੀ ਅਵਾਜ਼ 'ਚ ਰਿਲੀਜ਼ ਹੋਵੇਗਾ 'ਜਾਨੀ ਵੇ' ਐਲਬਮ ਦਾ ਗੀਤ

Written by  Aaseen Khan   |  September 06th 2019 01:31 PM  |  Updated: September 06th 2019 01:31 PM

ਅਰਿਜੀਤ ਸਿੰਘ ਤੋਂ ਬਾਅਦ ਜਲਦ ਨੇਹਾ ਕੱਕੜ ਦੀ ਅਵਾਜ਼ 'ਚ ਰਿਲੀਜ਼ ਹੋਵੇਗਾ 'ਜਾਨੀ ਵੇ' ਐਲਬਮ ਦਾ ਗੀਤ

ਗੀਤਕਾਰ ਅਤੇ ਗਾਇਕ ਜਾਨੀ ਦੀ ਡੈਬਿਊ ਐਲਬਮ 'ਜਾਨੀ ਵੇ' ਦੇ ਪਹਿਲੇ ਗੀਤ 'ਪਛਤਾਓਗੇ' ਜਿਸ ਨੂੰ ਅਰਿਜੀਤ ਸਿੰਘ ਨੇ ਅਵਾਜ਼ ਦਿੱਤੀ ਨੂੰ ਦੇਸ਼ ਭਰ 'ਚ ਕਾਫੀ ਪਸੰਦ ਕੀਤਾ ਗਿਆ ਹੈ। ਗੀਤ ਨੇ ਹਰ ਪਾਸੇ ਚਰਚਾ ਖੱਟੀ। ਹੁਣ ਜਾਨੀ ਵੇ ਐਲਬਮ ਦਾ ਅਗਲਾ ਗੀਤ ਬਹੁਤ ਜਲਦ ਨੇਹਾ ਕੱਕੜ ਦੀ ਅਵਾਜ਼ 'ਚ ਰਿਲੀਜ਼ ਹੋਣ ਜਾ ਰਿਹਾ ਹੈ ਜਿਸ ਦੀ ਜਾਣਕਾਰੀ ਜਾਨੀ ਨੇ ਸ਼ੋਸ਼ਲ ਮੀਡੀਆ 'ਤੇ ਨੇਹਾ ਕੱਕੜ ਨਾਲ ਇੱਕ ਤਸਵੀਰ ਸਾਂਝੀ ਕਰ ਦਿੱਤੀ ਹੈ।

 

View this post on Instagram

 

Shayar JAANI nu je Rulaaoge ❤️?

A post shared by JAANI (@jaani777) on

ਜਾਨੀ ਨੇ ਲਿਖਿਆ ਹੈ 'ਇਸ ਸਾਲ 2 ਗਾਣੇ ਆ ਰਹੇ ਨੇ ਮੈਲੋਡ਼ੀ ਕੁਈਨ ਨੇਹਾ ਕੱਕੜ ਦੇ ਨਾਲ। ਜਾਨੀ ਵੇ ਐਲਬਮ ਦਾ ਦੂਜਾ ਗੀਤ ਅਤੇ ਇੱਕ ਬੀਟ ਸੌਂਗ। ਬਹੁਤ ਉਤਸੁਕ ਹਾਂ।"ਅੱਗੇ ਜਾਨੀ ਨੇ ਦੋ ਸ਼ਬਦਾਂ ਨੂੰ ਟੈਗ ਕੀਤਾ ਹੈ ਜਿਸ ਤੋਂ ਲੱਗਦਾ ਹੈ ਕਿ ਇਹ ਉਹਨਾਂ ਦੋਨਾਂ ਗੀਤਾਂ ਦੇ ਨਾਮ ਹਨ, ਪਹਿਲਾ ਹੈ 'ਪਾਜ਼ਿਟਿਵ' ਦੂਜਾ ਹੈ 'ਰੈੱਡ ਰੈੱਡ'।ਦੇਖਣਾ ਹੋਵੇਗਾ ਹੁਣ ਕਿਹੜਾ ਗੀਤ ਐਲਬਮ ਦੀ ਸ਼ਾਨ ਬਣਦਾ ਹੈ।

ਹੋਰ ਵੇਖੋ : ਸਿੰਘਮ 'ਚ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਨੂੰ ਸ਼ਰਧਾਂਜਲੀ, 'ਕੱਲੀ ਕਿਤੇ ਮਿਲ' ਗੀਤ ਕੀਤਾ ਦੁਬਾਰਾ ਰਿਲੀਜ਼

ਨੇਹਾ ਕੱਕੜ ਤੋਂ ਇਲਾਵਾ ਜਾਨੀ ਵੇ ਐਲਬਮ 'ਚ ਐਮੀ ਵਿਰਕ,ਤੁਲਸੀ ਕੁਮਾਰ,ਬੀ ਪਰਾਕ ਅਤੇ ਟੋਨੀ ਕੱਕੜ ਦੀ ਅਵਾਜ਼ 'ਚ ਆਉਣ ਵਾਲੇ ਸਮੇਂ 'ਚ ਗੀਤ ਰਿਲੀਜ਼ ਹੋਣਗੇ ਜਿੰਨ੍ਹਾਂ ਨੂੰ ਜਾਨੀ ਨੇ ਹੀ ਲਿਖਿਆ ਹੈ। ਪਛਤਾਉਗੇ ਗੀਤ ਦੀ ਗੱਲ ਕਰੀਏ ਤਾਂ ਗੀਤ ਬਲਾਕਬਸਟਰ ਸਾਬਿਤ ਹੋਇਆ ਹੈ। ਪਿਛਲੇ ਮਹੀਨੇ ਰਿਲੀਜ਼ ਹੋਏ ਗੀਤ ਪਛਤਾਉਗੇ ਨੂੰ ਯੂ ਟਿਊਬ 'ਤੇ 102 ਮਿਲੀਅਨ ਵਾਰ ਦੇਖਿਆ ਜਾ ਚੁੱਕਿਆ ਹੈ। 24 ਲੱਖ ਲੋਕਾਂ ਨੇ ਗੀਤ ਨੂੰ ਪਸੰਦ ਕੀਤਾ ਹੈ ਅਤੇ 85 ਹਜ਼ਾਰ ਤੋਂ ਵੱਧ ਕਮੈਂਟ ਵੀ ਆ ਚੁੱਕੇ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗੀਤ ਕਿਸ ਹੱਦ ਤੱਕ ਲੋਕਾਂ ਵੱਲੋਂ ਪਸੰਦ ਕੀਤਾ ਗਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network