ਇਸਲਾਮ ‘ਤੇ ਬਿਆਨ ਦੇ ਕੇ ਬੁਰੀ ਫਸੀ ਉਰਫੀ ਜਾਵੇਦ, ਟਰੋਲ ਹੋਣ ਤੋਂ ਬਾਅਦ ਕਿਹਾ ‘ਮੈਂ ਹਾਂ ਨਾਸਤਿਕ’

By  Shaminder February 10th 2023 11:29 AM

ਉਰਫੀ ਜਾਵੇਦ (Uorfi Javed) ਆਪਣੇ ਡਰੈਸਿੰਗ ਸੈਂਸ ਅਤੇ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ । ਆਪਣੇ ਕੱਪੜਿਆਂ ਨੂੰ ਲੈ ਕੇ ਅਕਸਰ ਚਰਚਾ ‘ਚ ਰਹਿਣ ਵਾਲੀ ਉਰਫੀ ਨਿੱਤ ਨਵੀਆਂ ਡਰੈੱਸਾਂ ਨੂੰ ਲੈ ਕੇ ਸੁਰਖੀਆਂ ‘ਚ ਬਣੀ ਰਹਿੰਦੀ ਹੈ ।

Uorfi Javed reacts to fake news about her death

ਹੋਰ ਪੜ੍ਹੋ : ਹਾਰਬੀ ਸੰਘਾ ਨੇ ਬਣਾਇਆ ਨਵਾਂ ਘਰ, ਦੋਸਤ ਪਹੁੰਚੇ ਵਧਾਈ ਦੇਣ, ਵੇਖੋ ਵੀਡੀਓ

ਬਿਆਨ ਨੂੰ ਲੈ ਕੇ ਟਰੋਲ ਹੋਈ ਉਰਫੀ

ਇਸ ਵਾਰ ਉਰਫੀ ਆਪਣੀ ਕਿਸੇ ਡਰੈੱਸ ਨੂੰ ਲੈ ਕੇ ਚਰਚਾ ‘ਚ ਨਹੀਂ ਆਈ ਹੈ । ਇਸ ਵਾਰ ਉਹ ਆਪਣੇ ਇੱਕ ਬਿਆਨ ਨੂੰ ਲੈ ਕੇ ਚਰਚਾ ‘ਚ ਹੈ । ਉਸ ਦੇ ਇਸ ਬਿਆਨ ਦੇ ਕਾਰਨ ਉਸ ਨੂੰ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ । ਉਰਫੀ ਜਾਵੇਦ ਨੇ ਆਪਣੇ ਇਸ ਬਿਆਨ ‘ਚ ਕਿਹਾ ਹੈ ਕਿ ਉਹ ਨਾਸਤਿਕ ਹੈ ਅਤੇ ਉਹ ਇਸਲਾਮ ਜਾਂ ਕਿਸੇ ਧਰਮ ਨੂੰ ਨਹੀਂ ਮੰਨਦੀ।

Urfi-Javed- image Source : Instagram

ਹੋਰ ਪੜ੍ਹੋ :  ਪੀਟੀਸੀ ਨੈੱਟਵਰਕ ਦੇ ਐੱਮ ਡੀ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਨੇ ‘ਕ੍ਰੋਮ ਟਾਕੀਜ਼’ ਸ਼ੋਅ ‘ਚ ਡਿਜੀਟਲ ਦੇ ਭਵਿੱਖ ਬਾਰੇ ਕੀਤੀ ਖ਼ਾਸ ਗੱਲਬਾਤ, ਵੇਖੋ ਗੱਲਬਾਤ ਦੇ ਕੁਝ ਖ਼ਾਸ ਨੁਕਤੇ

ਉਰਫੀ ਨੇ ਲਿਖਿਆ, "ਹਿੰਦੂਆਂ ਦੇ ਮੇਰੇ 'ਤੇ ਹਮਲਾ ਕਰਨ ਤੋਂ ਪਹਿਲਾਂ, ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦਿੰਦੀ ਹਾਂ ਕਿ ਮੈਂ ਅਸਲ ਵਿੱਚ ਇਸਲਾਮ ਜਾਂ ਕਿਸੇ ਹੋਰ ਧਰਮ ਦਾ ਪਾਲਣ ਨਹੀਂ ਕਰਦੀ ਹਾਂ। ਮੈਂ ਨਹੀਂ ਚਾਹੁੰਦੀ ਕਿ ਲੋਕ ਆਪਣੇ ਧਰਮ ਦੇ ਕਾਰਨ ਇੱਕ ਦੂਜੇ ਨਾਲ ਲੜਨ’ ।

Uorfi

ਉਰਫੀ ਜਾਵੇਦ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇਹ ਸਭ ਕੁਝ ਲਿਖਿਆ । ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ।

urfi javed ,,, image Source : Instagram

ਇਸ ਤੋਂ ਪਹਿਲਾਂ ਵੀ ਵਿਵਾਦਿਤ ਬਿਆਨ ਦੇ ਚੁੱਕੀ ਉਰਫੀ

ਇਸ ਤੋਂ ਪਹਿਲਾਂ ਵੀ ਉਰਫੀ ਜਾਵੇਦ ਇਸ ਤਰ੍ਹਾਂ ਦੇ ਬਿਆਨ ਦੇ ਚੁੱਕੀ ਹੈ । ਉਸ ਨੇ ਇੱਕ ਵਾਰ ਪਹਿਲਾਂ ਵੀ ਆਪਣੇ ਵਿਆਹ ਨੂੰ ਲੈ ਕੇ ਬਿਆਨ ਦਿੱਤਾ ਸੀ । ਜਿਸ ‘ਚ ਉਸ ਨੇ ਕਿਹਾ ਸੀ ਕਿ ਉਹ ਕਦੇ ਵੀ ਮੁਸਲਿਮ ਦੇ ਨਾਲ ਵਿਆਹ ਨਹੀਂ ਕਰਵਾਏਗੀ । ਜਿਸ ਕਰਕੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਉਸ ਨੂੰ ਕਰਨਾ ਪਿਆ ਸੀ ।

Before the Hindu extremists start attacking me let me tell y’all , I do not follow Islam or any religion as a matter of fact . I just don’t want people to fight because of their religion

— Uorfi (@uorfi_) February 9, 2023

Related Post