ਤਸਵੀਰ ‘ਚ ਨਜ਼ਰ ਆ ਰਹੀ ਇਸ ਬੱਚੀ ਨੂੰ ਕੀ ਤੁਸੀਂ ਪਹਿਚਾਣਿਆ, ਬਾਲੀਵੁੱਡ ਤੇ ਕਈ ਪੰਜਾਬੀ ਫ਼ਿਲਮਾਂ ‘ਚ ਦਿਖਾ ਚੁੱਕੇ ਨੇ ਅਦਾਕਾਰੀ ਦੇ ਜਲਵੇ, ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਲਈ ਵੀ ਹੋਏ ਨੇ ਨੌਮੀਨੇਟ

By  Lajwinder kaur June 30th 2020 05:44 PM

ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿਸ ਰਾਹੀਂ ਕਲਾਕਾਰ ਆਪਣੇ ਫੈਨਜ਼ ਦੇ ਨਾਲ ਜੁੜੇ ਰਹਿੰਦੇ ਨੇ । ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਪੁਰਾਣੀ ਤਸਵੀਰਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ ।

Vote for your favourite : https://www.ptcpunjabi.co.in/voting/

ਇਹ ਪੁਰਾਣੀ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀ ਹੈ । ਇਸ ਤਸਵੀਰ ‘ਚ ਜੋ ਕੁੜੀ ਨਜ਼ਰ ਆ ਰਹੀ ਹੈ ਉਹ ਹੋਰ ਕੋਈ ਨਹੀਂ ਦਿੱਗਜ ਅਦਾਕਾਰਾ ਉਪਾਸਨਾ ਸਿੰਘ ਹੈ । ਇਹ ਤਸਵੀਰ ਉਨ੍ਹਾਂ ਦੇ ਸਕੂਲ ਟਾਈਮ ਦੀ ਹੈ ।

 

upsana singh

ਉਪਾਸਨਾ ਸਿੰਘ ਦਾ ਜਨਮ 29  ਜੂਨ 1975 ਨੂੰ ਹੁਸ਼ਿਆਰਪੁਰ ‘ਚ ਹੋਇਆ ਸੀ । ਉਨ੍ਹਾਂ ਨੇ ਅਣਗਿਣਤ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਉਹ ਆਪਣੀ ਅਦਾਕਾਰੀ ਦੇ ਜਲਵੇ ਵਿਖਾ ਚੁੱਕੇ ਹਨ । ਜਿਸ ਕਰਕੇ ਇਸ ਵਾਰ ਉਹ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਦੀ Best SUPPORTING ACTRESS ਕੈਟਾਗਿਰੀ ਲਈ ਨੌਮੀਨੇਟ ਹੋਏ ਨੇ । ‘ਜਿੰਦ ਜਾਨ’ ਫ਼ਿਲਮ ‘ਚ ਨਿਭਾਏ ਕਿਰਦਾਰ ਲਈ ਉਨ੍ਹਾਂ ਨੂੰ ਇਸ ਕੈਟਾਗਿਰੀ ਲਈ ਚੁਣਿਆ ਗਿਆ ਹੈ । ਤੁਸੀਂ ਇਸ ਦਿੱਤੇ ਹੋਏ ਲਿੰਕ ‘ਤੇ ਜਾ ਕੇ ਵੋਟ ਕਰ ਸਕਦੇ ਹੋ https://www.ptcpunjabi.co.in/voting/   ਜਾਂ ਫਿਰ ਪੀਟੀਸੀ ਪਲੇਅ ਐਪ ‘ਤੇ ਵੋਟਿੰਗ ਕਰ ਸਕਦੇ ਹੋ।

Related Post