ਤਿਆਰ ਹੋ ਜਾਓ ਸੁਖਸ਼ਿੰਦਰ ਸ਼ਿੰਦਾ ਦੇ ਆਉਣ ਵਾਲੇ ਗੀਤ ਤੇ ਭੰਗੜਾ ਪਾਉਣ ਲਈ

By  Gourav Kochhar February 2nd 2018 08:25 AM

ਪੰਜਾਬੀ ਇੰਡਸਟਰੀ ਦਾ ਘੈਂਟ ਬੰਦਾ ਯਾਨੀ ਸੁਖਸ਼ਿੰਦਰ ਸ਼ਿੰਦਾ ਤਿਆਰ ਹੈ ਜੀ ਸਾਰਿਆਂ ਨੂੰ ਭੰਗੜਾ ਪਵਾਉਣ ਦੇ ਲਈ | ਜੀ ਹਾਂ, ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ਤੇ ਘੋਸ਼ਣਾ ਕਿੱਤੀ ਹੈ ਕਿ ਉਹ ਬਹੁਤ ਜਲਦੀ ਇਕ ਨਵਾਂ ਗੀਤ ਲੈ ਕੇ ਆ ਰਹੇ ਨੇ ਅਤੇ ਉਨ੍ਹਾਂ ਨੇ ਦਾਅਵਾ ਕਿੱਤਾ ਹੈ ਕਿ ਇਸ ਆਉਣ ਵਾਲੇ ਗੀਤ ਉੱਤੇ ਹਰ ਕੋਈ ਰੱਜ ਕੇ ਭੰਗੜਾ ਪਵੇਗਾ | ਬਸ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਚਾਹੀਦੀਆਂ ਨੇ |

ਉਨ੍ਹਾਂ ਦੁਆਰਾ ਸਾਂਝਾ ਕਿੱਤੀ ਪੋਸਟ ਤੋਂ ਲੱਗ ਰਿਹਾ ਹੈ ਕਿ ਗੀਤ ਦੇ ਲੇਖਕ ਨੇ ਅੱਬੀ ਫ਼ਤੇਹਗਰੀਆਂ ਅਤੇ ਜਿਸਨੇ ਵੀਡੀਓ ਬਣਾਈ ਹੈ ਉਹ ਹੈ ਮਸ਼ਹੂਰ ਵੀਡੀਓ ਡਾਇਰੈਕਟਰ ਫਰੇਮ ਸਿੰਘ | ਲਓ ਜੀ ਜੇ ਹੁਣ ਇੰਨ੍ਹੀ ਟੈਲੇਂਟਿਡ ਟੀਮ ਹੈ ਫਿਰ ਤਾਂ ਗੀਤ ਉੱਤੇ ਭੰਗੜੇ ਪੈਣੇ ਬਣਦੇ ਹੀ ਨੇ | ਚਲੋ ਫਿਰ ਤਿਆਰ ਹੋ ਜਾਓ ਸੁਖਸ਼ਿੰਦਰ ਸ਼ਿੰਦਾ Sukshinder Shinda ਦੇ ਆਉਣ ਵਾਲੇ ਗੀਤ ਤੇ ਭੰਗੜਾ ਪਾਉਣ ਲਈ |

Related Post