ਸਿਧਾਰਥ ਸ਼ੁਕਲਾ ਦੇ ਨਾਂਅ ’ਤੇ ਅਦਾਕਾਰਾ ਰਸ਼ਮੀ ਦੇਸਾਈ ਨਾਲ ਯੂਜ਼ਰ ਨੇ ਕੀਤੀ ਗੰਦੀ ਹਰਕਤ, ਅਦਾਕਾਰਾ ਨੇ ਇਸ ਤਰ੍ਹਾਂ ਦਿੱਤਾ ਜਵਾਬ

By  Rupinder Kaler September 3rd 2020 06:45 PM

ਸੋਸ਼ਲ ਮੀਡੀਆ ਦੇ ਜਿੱਥੇ ਕਈ ਫਾਇਦੇ ਨੇ ਉੱਥੇ ਕਈ ਵਾਰ ਇਸ ਦੇ ਨੁਕਸਾਨ ਵੀ ਉਠਾਉਣੇ ਪੈ ਜਾਂਦੇ ਹਨ । ਅਜਿਹਾ ਹੀ ਕੁਝ ਹੋਇਆ ਹੈ ਟੀਵੀ ਅਦਾਕਾਰਾ ਰਸ਼ਮੀ ਦੇਸਾਈ ਨਾਲ । ਰਸ਼ਮੀ ਨਾਲ ਟਵਿੱਟਰ 'ਤੇ ਇਕ ਯੂਜ਼ਰਜ਼ ਨੇ ਉਨ੍ਹਾਂ ਨਾਲ ਬਦਤਮੀਜ਼ੀ ਨਾਲ ਗੱਲ ਕੀਤੀ ਤਾਂ ਐਕਟ੍ਰੈੱਸ ਨੇ ਵੀ ਉਨ੍ਹਾਂ ਦਾ ਜ਼ਬਰਦਸਤ ਜਵਾਬ ਦਿੱਤਾ। ਕੁਝ ਦਿਨ ਪਹਿਲਾਂ ਰਸ਼ਮੀ ਨੂੰ 'ਸੜਕ 2' ਦੀ ਵਜ੍ਹਾ ਨਾਲ ਟ੍ਰੋਲ ਕੀਤਾ ਗਿਆ ਸੀ ਹੁਣ ਯੂਜ਼ਰਜ਼ ਨੇ ਉਨ੍ਹਾਂ ਨੂੰ ਸਿਧਾਰਥ ਸ਼ੁਕਲਾ ਦੇ ਨਾਮ 'ਤੇ ਟ੍ਰੋਲ ਕਰਨ ਦੀ ਕੀਤੀ ਕੋਸ਼ਿਸ਼, ਪਰ ਐਕਟ੍ਰੈੱਸ ਨੇ ਵੀ ਯੂਜ਼ਰਜ਼ ਨੂੰ ਬਹੁਤ ਵਧੀਆ ਜਵਾਬ ਦਿੱਤਾ।

https://www.instagram.com/p/CEo2wZ6jWv5/

ਤੁਹਾਨੂੰ ਯਾਦ ਹੋਵੇਗਾ ਜਦ ਰਸ਼ਮੀ ਦੇਸਾਈ 'ਬਿੱਗ ਬੌਸ 13' 'ਚ ਨਜ਼ਰ ਆਈ ਸੀ, ਤਦ ਰਸ਼ਮੀ ਦੇ ਸਿਧਾਰਥ ਸ਼ੁਕਲਾ ਨਾਲ ਕਾਫ਼ੀ ਝਗੜੇ ਹੋਏ ਸੀ। ਦੋਵੇਂ ਇਕ ਦੂਸਰੇ ਦੇ ਦੁਸ਼ਮਣ ਬਣ ਗਏ। ਦੋਵਾਂ ਨੇ ਇਕ ਦੂਸਰੇ ਨੂੰ ਕਾਫ਼ੀ ਬੁਰਾ ਭਲਾ ਵੀ ਕਿਹਾ ਸੀ। ਯੂਜ਼ਰਜ਼ ਨੇ ਰਸ਼ਮੀ ਨੂੰ ਬੁਰਾ ਭਲਾ ਕਹਿਣ ਦੌਰਾਨ ਜਿਸ ਭਾਸ਼ਾ ਦਾ ਇਸਤੇਮਾਲ ਕੀਤਾ ਉਸ ਨੂੰ ਪੜ੍ਹ ਕੇ ਕਿਸੇ ਨੂੰ ਵੀ ਗੁੱਸਾ ਜਾਵੇ, ਪਰ ਰਸ਼ਮੀ ਦੇਸਾਈ ਨੇ ਬਿਲਕੁਲ ਗੁੱਸਾ ਨਹੀਂ ਕੀਤਾ ਬਲਕਿ ਯੂਜ਼ਰਜ਼ ਨੂੰ ਬਹੁਤ ਹੀ ਪਿਆਰ ਨਾਲ ਜਵਾਬ ਦਿੱਤਾ।

ਐਕਟ੍ਰੈੱਸ ਨੇ ਨਾ ਸਿਰਫ਼ ਪਿਆਰ ਨਾਲ ਜਵਾਬ ਦਿੱਤਾ, ਬਲਕਿ ਉਨ੍ਹਾਂ ਦਾ ਧੰਨਵਾਦ ਕੀਤਾ। ਯੂਜ਼ਰਜ਼ ਦੀ ਬਦਤਮੀਜ਼ੀ ਭਰੇ ਟਵੀਟ ਦਾ ਜਵਾਬ ਦਿੰਦੇ ਹੋਏ ਐਕਟ੍ਰੈੱਸ ਨੇ ਲਿਖਿਆ ‘ਤੁਹਾਡੇ ਅਸ਼ੀਰਵਾਦ ਲਈ ਧੰਨਵਾਦ। ਸਵੇਰੇ ਉੱਠ ਕੇ ਇਹ ਦੇਖਣਾ ਬਹੁਤ ਵੱਡੀ ਗੱਲ ਹੈ ਕਿ ਆਪਣੇ ਬਿਜ਼ੀ ਸ਼ੈਡਿਊਲ 'ਚ ਮੇਰੇ ਬਾਰੇ ਸੋਚਿਆ ਤੇ ਮੇਰੇ ਲਈ ਸਮਾਂ ਕੱਢਿਆ। ਜੋ ਲੋਕ ਮੈਨੂੰ ਨਫ਼ਰਤ ਕਰਦੇ ਹਨ ਉਹ ਇਹ ਸੁਣ ਕੇ ਬਹੁਤ ਖੁਸ਼ ਹੋਣਗੇ ਧੰਨਵਾਦ’।

https://www.instagram.com/p/CElQDy6B4oW/

Related Post