ਇਨ੍ਹਾਂ ਘਰੇਲੂ ਤਰੀਕਿਆਂ ਦੇ ਨਾਲ ਦੂਰ ਕਰੋ ਕੱਪੜਿਆਂ ‘ਤੇ ਲੱਗੇ ਸਿਆਹੀ ਦੇ ਦਾਗਾਂ ਨੂੰ

By  Lajwinder kaur September 25th 2020 05:46 PM -- Updated: September 25th 2020 05:51 PM

ਸਿਆਹੀ ਦੇ ਦਾਗ ਅਜਿਹੇ ਨੇ ਜੋ ਕੱਪੜੇ ‘ਤੇ ਪੈ ਜਾਣ ਤਾਂ ਕਈ ਵਾਰ ਧੋਣ ਦੇ ਬਾਵਜੂਦ ਵੀ ਦੂਰ ਨਹੀਂ ਹੁੰਦੇ । ਵਿਦਿਆਰਥੀ ਤੇ ਦਫਤਰਾਂ 'ਚ ਕੰਮ ਕਰਨ ਵਾਲੇ ਲੋਕਾਂ ਦੇ ਕੱਪੜਿਆਂ 'ਤੇ ਸਿਆਹੀ ਦੇ ਨਿਸ਼ਾਨ ਲੱਗਣਾ ਆਮ ਜਿਹੀ ਗੱਲ ਹੈ । ਜਿਸ ਕਰਕੇ ਕੱਪੜੇ ਸਿਆਹੀ ਦੇ ਦਾਗ ਦੇ ਨਾਲ ਖਰਾਬ ਹੋ ਜਾਂਦੇ ਹਨ ।  doing these tips to remove clothes ink stain  ਸਿਆਹੀ ਦੇ ਦਾਗ ਹਟਾਉਣ ਲਈ ਲੋਕ ਬਾਜ਼ਾਰ 'ਤੋਂ ਮਹਿੰਗੇ ਪ੍ਰਾਡਕਟਸ ਲੈ ਕੇ ਆਉਂਦੇ ਹਨ, ਜਿਸ 'ਚ ਬਹੁਤ ਸਾਰੇ ਪੈਸੇ ਲੱਗ ਜਾਂਦੇ ਹਨ । ਘੱਟ ਪੈਸਿਆਂ 'ਚ ਘਰੇਲੂ ਤਰੀਕਿਆਂ ਨਾਲ ਬਿਨਾ ਕਿਸੇ ਪ੍ਰੇਸ਼ਾਨੀ ਤੋਂ ਦਾਗਾਂ ਨੂੰ ਦੂਰ ਕੀਤਾ ਜਾ ਸਕਦਾ ਹੈ । ਆਓ ਜਾਣਦੇ ਹਾਂ ਕੁਝ ਘਰੇਲੂ ਨੁਸਖ਼ਿਆਂ ਬਾਰੇ:-

wash clothe

ਲੂਣ- ਜੇ ਤੁਹਾਡੇ ਕਪੜੇ ‘ਤੇ ਸਿਆਹੀ ਵਾਲਾ ਦਾਗ ਪੈ ਗਿਆ ਹੈ ਤਾਂ ਦਾਗ ਵਾਲੀ ਥਾਂ 'ਤੇ ਲੂਣ ਲਗਾਓ । ਫਿਰ ਇਸ ਨੂੰ ਗਿੱਲੇ ਟਿਸ਼ੂ ਅਤੇ ਬਰੱਸ਼ ਦੇ ਨਾਲ ਸਾਫ ਕਰੋ । ਅਜਿਹਾ ਕੁਝ ਦੇਰ ਤੱਕ ਕਰੋਂ ਸਿਆਹੀ ਦਾ ਨਿਸ਼ਾਨ ਸਾਫ ਹੋ ਜਾਵੇਗਾ।

ink stain remove with salt

ਨੇਲ ਪੇਂਟ ਰਿਮੂਵਰ- ਨੇਲ ਪੇਂਟ ਰਿਮੂਵਰ ਦੇ ਨਾਲ ਦਾਗ ਦੂਰ ਕਰਨ ਦੇ ਲਈ ਰੂੰ ਨੂੰ ਰਿਮੂਵਰ 'ਚ ਡੁਬਾਓ ਲਓ । ਫਿਰ ਇਸ ਰਿਮੂਵਰ ਵਾਲੀ ਰੂੰ ਨੂੰ ਦਾਗ ਉੱਤੇ ਰਗੜੋ । ਇਸ ਤੋਂ ਬਾਅਦ ਪਾਣੀ ਨਾਲ ਦਾਗਾਂ ਨੂੰ ਸਾਫ ਕਰੋ।

using nail paint remover

ਟੂਥਪੇਸਟ- ਕੱਪੜਿਆਂ 'ਤੇ ਲੱਗੀ ਸਿਆਹੀ ਦੇ ਦਾਗ ਦੂਰ ਕਰਨ ਦੇ ਲਈ ਟੂਥਪੇਸਟ ਸਭ ਤੋਂ ਚੰਗਾ ਘਰੇਲੂ ਨੁਸਖਾ ਹੈ । ਇਸ ਲਈ ਬਿਨਾ ਜੈੱਲ ਵਾਲਾ ਟੂਥਪੇਸਟ ਲਓ । ਟੂਥਪੇਸਟ ਨੂੰ ਉੱਥੇ ਲਗਾਓ ਜਿੱਥੇ ਸਿਆਹੀ ਦੇ ਦਾਗ ਲੱਗੇ ਹੋਣ । ਫਿਰ ਇਸ ਨੂੰ ਸੁੱਕਣ ਦਿਓ । ਜਦੋਂ ਟੂਥਪੇਸਟ ਚੰਗੀ ਤਰ੍ਹਾਂ ਨਾਲ ਸੁੱਕ ਜਾਵੇ ਤਾਂ ਉਸ ਨੂੰ ਕਿਸੇ ਵੀ ਡਿਟਰਜੈਂਟ ਨਾਲ ਧੋ ਲਓ।

toothpaste to remove

ਕੋਰਨ ਸਟਾਰਚ- ਸਭ ਤੋਂ ਪਹਿਲਾਂ ਕੋਰਨ ਸਟਾਰਚ ਨੂੰ ਦੁੱਧ 'ਚ ਮਿਕਸ ਕਰ ਲਓ। ਫਿਰ ਇਸ ਪੇਸਟ ਨੂੰ ਦਾਗ 'ਤੇ ਲਗਾ ਕੇ ਛੱਡ ਦਿਓ । ਕੁਝ ਮਿੰਟਾਂ ਬਾਅਦ ਬਰੱਸ਼ ਨਾਲ ਸਾਫ ਕਰ ਲਓ । ਇਸ ਤਰ੍ਹਾਂ ਨਾਲ ਕੁਝ ਮਿੰਟ 'ਚ ਆਸਾਨੀ ਨਾਲ ਦਾਗ ਸਾਫ ਕੀਤੇ ਜਾ ਸਕਦੇ ਹਨ ।

Related Post