ਰਮਨ ਬੈਂਸ ਕਿਸ ਨਾਲ ਕਰ ਰਹੇ ਨੇ ਵਾਅਦਾ ,ਵੇਖੋ ਵੀਡਿਓ 

By  Shaminder December 28th 2018 03:25 PM -- Updated: December 28th 2018 06:28 PM

ਰਮਨ ਬੈਂਸ ਦਾ ਨਵਾਂ ਗੀਤ 'ਵਾਅਦਾ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਮਾਹੀ ਜਗਰਾਓਂ ਨੇ ਲਿਖੇ ਨੇ ।ਇਹ ਇੱਕ ਰੋਮਾਂਟਿਕ ਗੀਤ ਹੈ ਜਿਸ ਨੂੰ ਕਿ ਰਮਨ ਬੈਂਸ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ । ਇਸ ਗੀਤ ਨੂੰ ਵਿਦੇਸ਼ੀ ਕਲਾਕਾਰਾਂ ਦੇ ਨਾਲ ਬਹੁਤ ਹੀ ਖੁਬਸੂਰਤ ਲੋਕੇਸ਼ਨ 'ਤੇ ਫਿਲਮਾਇਆ ਗਿਆ ਹੈ । ਇਸ ਗੀਤ 'ਚ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਇਸ਼ਕ 'ਚ ਪਿਆ ਇਨਸਾਨ ਆਪਣੇ ਪ੍ਰੇਮੀ ਲਈ ਆਪਣਾ ਸਭ ਕੁਝ ਵਾਰਨ ਲਈ ਤਿਆਰ ਹੋ ਜਾਂਦਾ ਹੈ ।

ਹੋਰ ਵੇਖੋ :ਹਾਰਡੀ ਸੰਧੂ ਦੇ ਦਿਲ ਦੀ ਗੱਲ ਕੌਣ ਨਹੀਂ ਜਾਣ ਰਿਹਾ ,ਵੇਖੋ ਵੀਡਿਓ

https://www.youtube.com/watch?v=zpEh3c7l8Xs&feature=youtu.be

ਆਪਣੇ ਪਿਆਰ ਨੂੰ ਪਾਉਣ  ਲਈ ਇੱਕ ਪ੍ਰੇਮੀ ਰੱਬ ਕੋਲ ਦੁਆਵਾਂ ਵੀ ਕਰਦਾ ਹੈ ।ਪਰ ਹੋਣਾ ਉਹੀ ਹੁੰਦਾ ਹੈ ਜੋ ਮਾਲਕ ਨੂੰ ਮਨਜ਼ੂਰ ਹੁੰਦਾ ਹੈ ।ਆਪਣੇ ਮਹਿਬੂਬ ਦੇ ਚਿਹਰੇ 'ਤੇ ਖੁਸ਼ੀ ਵੇਖਣ ਲਈ ਇੱਕ ਪ੍ਰੇਮੀ ਵਾਅਦਾ ਕਰਦਾ ਹੈ ਕਿ ਉਹ ਉਸ ਨਾਲ ਵਾਅਦਾ ਕਰਦਾ ਹੈ ਕਿ ਉਸ ਦੇ ਚਿਹਰੇ 'ਤੇ ਹਮੇਸ਼ਾ ਮੁਸਕਾਨ ਰਹੇਗੀ ।

ਹੋਰ ਵੇਖੋ :ਕੌਰ-ਬੀ ਨੇ ਬਾਬਿਆਂ ਤੋਂ ਪਵਾਇਆ ਭੰਗੜਾ, ਦੇਖੋ ਵੀਡਿਓ

VAADA By RAMAN BAINS VAADA By RAMAN BAINS

ਇਸ ਵੀਡਿਓ 'ਚ ਵਿਖਾਇਆ ਗਿਆ ਹੈ ਕਿ ਰਮਨ ਬੈਂਸ ਦੀ ਮਹਿਬੂਬ ਨਾਂ ਤਾਂ ਬੋਲ ਸਕਦੀ ਹੈ ਅਤੇ ਨਾਂ ਹੀ ਸੁਣ ਸਕਦੀ ਹੈ । ਪਰ ਰਮਨ ਉਸ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹੋ ਜਾਂਦਾ ਹੈ ਅਤੇ ਸਾਰੀ ਉਮਰ ਆਪਣੀ ਮਹਿਬੂਬ ਦੀਆਂ ਯਾਦਾਂ ਨਾਲ ਹੀ ਬਿਤਾ ਦਿੰਦਾ ਹੈ ।

VAADA By RAMAN BAINS VAADA By RAMAN BAINS

 

Related Post