ਕੌਰ-ਬੀ ਨੇ ਬਾਬਿਆਂ ਤੋਂ ਪਵਾਇਆ ਭੰਗੜਾ, ਦੇਖੋ ਵੀਡਿਓ 

Written by  Rupinder Kaler   |  December 28th 2018 01:01 PM  |  Updated: December 28th 2018 01:01 PM

ਕੌਰ-ਬੀ ਨੇ ਬਾਬਿਆਂ ਤੋਂ ਪਵਾਇਆ ਭੰਗੜਾ, ਦੇਖੋ ਵੀਡਿਓ 

ਕੌਰ-ਬੀ ਦੇ ਗਾਣੇ ਹਰ ਇੱਕ ਨੂੰ ਪਸੰਦ ਆਉਂਦੇ ਹਨ ਭਾਵੇਂ ਜਵਾਨ ਹੋਵੇ ਜਾਂ ਫਿਰ ਬਜ਼ੁਰਗ । ਉਸ ਦੇ ਗਾਣੇ ਹਰ ਉਮਰ ਦੇ ਲੋਕ ਇਨਜੁਆਏ ਕਰਦੇ ਹਨ । ਕੌਰ-ਬੀ ਨੇ ਇਸ ਦਾ ਇੱਕ ਵੀਡਿਓ ਵੀ ਸ਼ੇਅਰ ਕੀਤਾ ਹੈ । ਇੰਸਟਾਗਰਾਮ ਤੇ ਸ਼ੇਅਰ ਕੀਤੀ ਇਸ ਵੀਡਿਓ ਵਿੱਚ ਕੌਰ-ਬੀ ਸਟੇਜ ਤੇ ਪਰਫਾਰਮ ਕਰ ਰਹੀ ਹੈ । ਉਸ ਦੇ ਗਾਣੇ ਤੇ ਦੋ ਬਜ਼ੁਰਗ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ ।

ਹੋਰ ਵੇਖੋ : ਸ਼ਾਹਰੁਖ ਤੇ ਸਲਮਾਨ ਦਾ ਜਨਮਦਿਨ ਪਾਰਟੀ ‘ਤੇ ਮਸਤੀ ਦਾ ਵੀਡੀਓ ਹੋਇਆ ਵਾਇਰਲ , ਦੇਖੋ ਵੀਡੀਓ

 

kaur b kaur b

ਕੌਰ-ਬੀ ਨੇ ਸ਼ੇਅਰ ਕੀਤੀ ਇਸ ਵੀਡਿਓ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ । ਉਸ ਨੇ ਲਿਖਿਆ ਹੈ ਕਿ ਉਸ ਨੂੰ ਬਹੁਤ ਵਧੀਆ ਲੱਗਦਾ ਹੈ ਕਿ ਜਦੋਂ ਹਰ ਉਮਰ ਦੇ ਲੋਕ ਉਸ ਦੇ ਗਾਣਿਆਂ ਨੂੰ ਪਸੰਦ ਕਰਦੇ ਹਨ । ਵੀਡਿਓ ਦੀ ਗੱਲ ਕੀਤੀ ਜਾਵੇ ਤਾਂ ਇਸ ਵੀਡਿਓ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਹੈ ਲੋਕ ਇਸ ਵੀਡਿਓ ਨੂੰ ਲਾਈਕ ਕਰ ਰਹੇ ਹਨ ਤੇ ਕਈ ਲੋਕਾਂ ਨੇ ਇਸ ਵੀਡਿਓ 'ਤੇ ਆਪਣੇ ਕਮੈਂਟ ਵੀ ਦਿੱਤੇ ਹਨ ।

ਹੋਰ ਵੇਖੋ : ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਬਾਲੀਵੁੱਡ ਅਦਾਕਾਰ ਕਾਦਰ ਖਾਨ ਦੀ ਹਾਲਤ ਨਾਜ਼ੁਕ

https://www.instagram.com/p/BrsPU38n4eQ/

ਕੌਰ ਬੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਕੌਰ-ਬੀ ਨੇ ਹੁਣੇ ਹੁਣੇ ਧਾਰਮਿਕ ਗਾਣਾ ਕੁਰਬਾਨੀ ਰਿਲੀਜ਼ ਕੀਤਾ ਹੈ । ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਸ ਗਾਣੇ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network