ਵੱਡਾ ਗਰੇਵਾਲ ਲੈ ਕੇ ਆ ਰਹੇ ਨੇ ਗੀਤ 'ਛੱਲਾ', 22 ਸਤੰਬਰ ਨੂੰ ਹੋਵੇਗਾ ਰਿਲੀਜ਼

By  Shaminder September 19th 2019 01:12 PM

ਵੱਡਾ ਗਰੇਵਾਲ ਅਤੇ ਗਾਇਕਾ ਦੀਪਕ ਢਿੱਲੋਂ ਜਲਦ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ 'ਛੱਲਾ' ਇਸ ਗੀਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਐਕਸਕਲਿਊਸਿਵ ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ਨੂੰ ਤੁਸੀਂ 22 ਸਤੰਬਰ ਨੂੰ ਵੇਖ ਸਕਦੇ ਹੋ ।ਇਸ ਗੀਤ ਦਾ ਮਿਊਜ਼ਿਕ ਦੇਸੀ ਰੂਟਜ਼ ਵੱਲੋਂ ਤਿਆਰ ਕੀਤਾ ਗਿਆ ਹੈ ਜਦਕਿ ਗੀਤ ਦੇ ਬੋਲ ਨਿਰਮਾਣ ਵੱਲੋਂ ਲਿਖੇ ਗਏ ਨੇ ।

ਹੋਰ ਵੇਖੋ:ਪੋਤੇ ਦੀ ਫ਼ਿਲਮ ਨੂੰ ਲੈ ਕੇ ਧਰਮਿੰਦਰ ਹਨ ਉਤਸ਼ਾਹਿਤ,ਫ਼ਿਲਮ ਬਾਰੇ ਕੀ ਬੋਲੇ ਸੁਣੋ ਧਰਮਿੰਦਰ ਦੀ ਜ਼ੁਬਾਨੀ

https://www.instagram.com/p/B2EE14GA1zc/

ਇਸ ਗੀਤ ਦੀ ਫੀਚਰਿੰਗ 'ਚ ਵੀ ਦੀਪਕ ਢਿੱਲੋਂ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਵੱਡਾ ਗਰੇਵਾਲ ਨੇ ਕਈ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਨਾਗਣੀ,ਕਾਲਾ ਮਾਲ,ਚੁੰਨੀ,ਯਾਰਾਂ ਦੀ ਯਾਰੀ ਸਣੇ ਕਈ ਗੀਤ ਗਾਏ ਹਨ ਜਿਨ੍ਹਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

vadda grewal vadda grewal

ਹੁਣ 22 ਸਤੰਬਰ ਨੂੰ ਰਿਲੀਜ਼ ਹੋਣ ਵਾਲੇ ਆਪਣੇ ਨਵੇਂ ਗੀਤ 'ਛੱਲਾ' 'ਚ ਉਹ ਸਰੋਤਿਆਂ ਦਾ ਦਿਲ ਜਿੱਤ ਪਾਉਣਗੇ ਜਾਂ ਨਹੀਂ ਇਹ ਤਾਂ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ।

Related Post