ਕਲੰਕ ਦਾ ਟੀਜ਼ਰ ਹੋਇਆ ਰਿਲੀਜ਼ ਦੇਖਣ ਨੂੰ ਮਿਲ ਰਿਹਾ ਹੈ ਸ਼ਾਨਦਾਰ ਐਂਕਸਨ ਤੇ ਇਮੋਸ਼ਨਲ ਡਰਾਮਾ

By  Lajwinder kaur March 12th 2019 02:29 PM

ਕਰਨ ਜੌਹਰ ਦੀ ਫ਼ਿਲਮ ਕਲੰਕ ਦਾ ਟੀਜ਼ਰ ਸਰੋਤਿਆਂ ਦੇ ਰੁਬਰੂ ਹੋ ਚੁੱਕਿਆ ਹੈ। ਕਲੰਕ ਮੂਵੀ ਨੂੰ ਲੈ ਕੇ ਲੰਬੇ ਸਮੇਂ ਤੋਂ ਪ੍ਰਸ਼ੰਸ਼ਕਾਂ ਵੱਲੋਂ ਉਡੀਕ ਕੀਤੀ ਜਾ ਰਹੀ ਹੈ। ਜਿਸ ਦੇ ਚਲਦੇ ਕਲੰਕ ਮੂਵੀ ਦੀ ਪਹਿਲੀ ਝਲਕ ਦੇਖਣ ਨੂੰ ਮਿਲ ਰਹੀ ਹੈ। ਫ਼ਿਲਮ ਦਾ ਟੀਜ਼ਰ ਬੇਹੱਦ ਹੀ ਕਮਾਲ ਦਾ ਬਣਾਇਆ ਹੈ ਜਿਸ ਨੂੰ ਦੇਖਕੇ ਸਰੋਤਿਆਂ ਦੇ ਵਿੱਚ ਇਸ ਮੂਵੀ ਨੂੰ ਲੈ ਕੇ ਹੋਰ ਉਤਸਕਤਾ ਵੱਧ ਗਈ ਹੈ।

ਹੋਰ ਵੇਖੋ:ਜਾਣੋ ਪਹਿਲੀ ਵਾਰ ਤਰਸੇਮ ਜੱਸੜ ਕਿਸ ਨਾਲ ਲੈ ਕੇ ਆ ਰਹੇ ਨੇ ਡਿਊਟ ਸੌਂਗ

ਕਰਨ ਜੌਹਰ ਦੀ ਫ਼ਿਲਮ ਕਲੰਕ ਮਲਟੀਸਟਾਰਰ ਹੈ ਜਿਸ ‘ਚ ਦਿੱਗਜ ਅਦਾਕਾਰ ਦੇਖਣ ਨੂੰ ਮਿਲ ਰਹੇ ਹਨ। ਕਲੰਕ ‘ਚ ਸੰਜੇ ਦੱਤ ਤੇ ਮਾਧੁਰੀ ਦੀਕਸ਼ਿਤ ਇੱਕ ਲੰਬੇ ਅਰਸੇ ਤੋਂ ਬਾਅਦ ਇਕੱਠੇ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਮੁੱਖ ਕਿਰਦਾਰਾਂ ‘ਚ ਵਰੁਣ ਧਵਨ, ਆਦਿਤਿਆ ਰਾਏ ਕਪੂਰ ਆਲੀਆ ਭੱਟ ਤੇ ਸੋਨਾਕਸ਼ੀ ਸਿਨਹਾ ਨਜ਼ਰ ਆਉਣਗੇ। ਹਾਲ ਹੀ ‘ਚ ਕਰਨ ਜੌਹਰ ਵੱਲੋਂ ਸੋਸ਼ਲ ਮੀਡੀਆ ਰਾਹੀਂ ਕਲੰਕ ਮੂਵੀ ਦੇ ਅਦਾਕਾਰਾਂ ਦੇ ਪੋਸਟਰ ਸ਼ੇਅਰ ਕਰਕੇ ਮੂਵੀ ਦੇ ਕਿਰਦਾਰਾਂ ਨੂੰ ਰਵੀਲ ਕੀਤਾ ਗਿਆ ਹੈ। ਇਸ ਮੂਵੀ ‘ਚ 1945 ਵਰ੍ਹੇ ਦਾ ਸਮਾਂ ਦੇਖਣ ਨੂੰ ਮਿਲੇਗਾ। ਕਲੰਕ ਮੂਵੀ ਦਾ ਸਕ੍ਰੀਨ ਪਲੇਅ ਅਭਿਸ਼ੇਕ ਵਰਮਾ ਨੇ ਲਿਖਿਆ ਹੈ ਤੇ ਖੁਦ ਅਭਿਸ਼ੇਕ ਨੇ ਮੂਵੀ ਨੂੰ ਡਾਇਰੈਕਟ ਵੀ ਕੀਤਾ ਹੈ। ਹਿੰਦੀ ਮੂਵੀ ਕਲੰਕ 17 ਅਪ੍ਰੈਲ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਕੀਤੀ ਜਾਵੇਗੀ।

Related Post