ਟ੍ਰਿਪਲ ਐਚ ਦੇ ਰਿਟਾਇਰਮੈਂਟ ਲੈਣ 'ਤੇ ਵਰੁਣ ਧਵਨ ਨੇ ਸਾਂਝਾ ਕੀਤਾ ਆਪਣਾ ਫੈਨਬੁਆਏ ਮੋਮੈਂਟ

By  Pushp Raj April 4th 2022 05:15 PM

ਵਰੁਣ ਧਵਨ ਨੇ ਰੈਸਲਮੇਨੀਆ ਨਾਲ ਵੀਡੀਓ ਕੀਤੀ ਸ਼ੇਅਰ, ਫੈਨਜ਼ ਨੂੰ ਆ ਰਹੀ ਪਸੰਦ

ਬਾਲੀਵੁੱਡ ਅਦਾਕਾਰ ਵਰੁਣ ਧਵਨ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਦੇ ਰੁਬਰੂ ਹੁੰਦੇ ਹਨ। ਵਰੁਣ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ WWE ਸਟਾਰ ਟ੍ਰਿਪਲ ਐਚ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਉਨ੍ਹਾਂ ਦੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

Varun Dhawan shares video with Triple H as WWE star retires from WrestleMania Image Source: Twitter

ਹੁਣ ਵਰੁਣ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਉਨ੍ਹਾਂ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵਿੱਚ ਵਰੁਣ ਨੇ ਟ੍ਰਿਪਲ ਐਚ ਦੇ ਨਾਲ ਆਪਣੇ ਫੈਨਬੁਆਏ ਪਲਾਂ ਨੂੰ ਸ਼ੇਅਰ ਕੀਤਾ ਹੈ। ਟ੍ਰਿਪਲ ਐਚ ਰੈਸਲਿੰਗ ਦੀ ਦੁਨੀਆਂ ਤੋਂ ਸੰਨਿਆਸ ਲੈ ਚੁੱਕੇ ਹਨ।

Varun Dhawan shares video with Triple H as WWE star retires from WrestleMania Image Source: Instagram

ਵਰੁਣ ਧਵਨ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਕਿਸੇ ਹੋਰ ਨਾਲ ਨਹੀਂ ਬਲਕਿ WWE ਸਟਾਰ ਟ੍ਰਿਪਲ ਐਚ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਟ੍ਰਿਪਲ ਐਚ ਨੇ ਰਸਮੀ ਤੌਰ 'ਤੇ ਰੈਸਲਮੇਨੀਆ ਤੋਂ ਸੰਨਿਆਸ ਲੈ ਲਿਆ ਹੈ।

Varun Dhawan shares video with Triple H as WWE star retires from WrestleMania Image Source: Instagram

ਹੋਰ ਪੜ੍ਹੋ : ਓਲੀਵੀਆ ਰੋਡਰੀਗੋ ਦੇ ਹੱਥੋਂ ਡਿੱਗ ਕੇ ਟੁੱਟਿਆ ਗ੍ਰੈਮੀ ਅਵਾਰਡ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ

ਵਰੁਣ ਧਵਨ ਨੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਇਸ 'ਚ ਉਹ ਟ੍ਰਿਪਲ ਐੱਚ ਨਾਲ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਵਿੱਚ ਵਰੁਣ ਦੀ ਖੁਸ਼ੀ ਸਾਫ ਤੌਰ 'ਤੇ ਵਿਖਾਈ ਦੇ ਰਹੇ ਹਨ ਕਿ ਉਹ ਆਪਣੇ ਬਹੁਤ ਪਸੰਦੀਦਾ ਸਟਾਰ ਨੂੰ ਮਿਲ ਰਹੇ ਹਨ।

 

View this post on Instagram

 

A post shared by VarunDhawan (@varundvn)

Related Post