ਗੁਰੂ ਰੰਧਾਵਾ ਦੇ ਗੀਤਾਂ ਨੂੰ ਮਿਊਜ਼ਿਕ ਦੇਣ ਵਾਲੇ 'ਵੀ ਮਿਊਜ਼ਿਕ' ਨੇ ਪਾਕਿਸਤਾਨੀ ਸਿਨੇਮਾ 'ਚ ਸੰਗੀਤ ਰਾਹੀਂ ਕੀਤੀ ਐਂਟਰੀ

By  Aaseen Khan July 26th 2019 10:50 AM

ਵੀ ਮਿਊਜ਼ਿਕ ਸੰਗੀਤ ਦੀ ਦੁਨੀਆਂ ਦਾ ਉਹ ਨਾਮ ਜਿਸ ਨੇ ਬਹੁਤ ਸਾਰੇ ਬਲਾਕ ਬਸਟਰ ਗੀਤ ਬਾਲੀਵੁੱਡ ਅਤੇ ਪੰਜਾਬੀ ਸੰਗੀਤ ਨੂੰ ਦਿੱਤੇ ਹਨ। ਪੂਰੀ ਦੁਨੀਆਂ 'ਚ ਨਾਮਣਾ ਖੱਟਣ ਵਾਲੇ ਗੁਰੂ ਰੰਧਾਵਾ ਦੇ ਗੀਤਾਂ ਦੀ ਕਾਮਯਾਬੀ ਪਿੱਛੇ ਵੀ ਮਿਊਜ਼ਿਕ ਦੇ ਸੰਗੀਤ ਨੇ ਵੱਡੀ ਭੂਮਿਕਾ ਨਿਭਾਈ ਹੈ। ਵੀ ਮਿਊਜ਼ਿਕ ਹੁਣ ਪਾਕਿਸਤਾਨੀ ਫ਼ਿਲਮ ਇੰਡਸਟਰੀ 'ਚ ਆਪਣੇ ਸੰਗੀਤ ਦੇ ਜ਼ਰੀਏ ਸ਼ਿਰਕਤ ਕਰ ਚੁੱਕੇ ਹਨ ਜਿੰਨ੍ਹਾਂ ਦਾ ਇੱਕ ਗੀਤ ਵੀ ਰਿਲੀਜ਼ ਹੋ ਚੁੱਕਿਆ ਹੈ। ਪਾਕਿਸਤਾਨੀ ਫ਼ਿਲਮ 'ਹੀਰ ਮਾਨ ਜਾ' ਦੇ ਟਾਈਟਲ ਟਰੈਕ ਨੂੰ ਵੀ ਮਿਊਜ਼ਿਕ ਨੇ ਆਪਣੇ ਸੰਗੀਤ ਦੀਆਂ ਦਮਦਾਰ ਧੁਨਾਂ ਨਾਲ ਨਵਾਜ਼ਿਆ ਹੈ। ਇਸ ਗੀਤ ਨੂੰ ਯੂ ਕੇ ਦੇ ਗਾਇਕ ਹਾਰਬੀ ਸਹਾਰਾ ਨੇ ਆਵਾਜ਼ ਦਿੱਤੀ ਹੈ।

 

View this post on Instagram

 

Proud to announce my debut as a Music Director/Producer in the Pakistani cinema industry. Check out the title track for #heermaanja with vocals by Herbie Sahara @saharamusicuk ... Best wishes to the entire team and cast for the movie. @hareemfarooq @alirehmankhan #Faizanshaikh #sagamusic #Imranrazakhan #lollywood #veemusic

A post shared by V E E ♠️ M U S I C (@officialveemusic) on Jul 25, 2019 at 11:36am PDT

ਵੀ ਮਿਊਜ਼ਿਕ ਨੇ ਇਸ ਬਾਰੇ ਆਪਣੇ ਸ਼ੋਸ਼ਲ ਮੀਡੀਆ 'ਤੇ ਗੀਤ ਦਾ ਛੋਟਾ ਜਿਹਾ ਕਲਿਪ ਸਾਂਝਾ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ। ਵੀ ਮਿਊਜ਼ਿਕ ਦੀ ਸਫਲਤਾ ਦੀ ਗੱਲ ਕਰੀਏ ਤਾਂ ਵੀ ਮਿਊਜ਼ਿਕ ਗੁਰੂ ਰੰਧਾਵਾ ਵੱਲੋਂ ਗਾਏ ਲਾਹੌਰ ਗੀਤ ਲਈ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2018 ‘ਚ ਬੈਸਟ ਨਾਨ ਰੇਸੀਡੈਂਟਲ ਮਿਊਜ਼ਿਕ ਡਾਇਰੈਕਟਰ ਦਾ ਖ਼ਿਤਾਬ ਵੀ ਆਪਣੇ ਨਾਮ ਕਰ ਚੁੱਕੇ ਹਨ।

 

View this post on Instagram

 

#Repost @heermaanja with @get_repost ・・・ Presenting the most happening song of the year Heer Maan Ja Title Track which will sweep you off your feet and force you to dance like no one’s watching❗️Vocals by Herbie Sahara UK, watch #HareemFarooq, #AliRehmanKhan & #FaizanShaikh setting the stage on fire ? with their moves choreographed by the one and only #OsmanKhalidButt. ???? LINK IN BIO - Iss Eid par khushiya baantay, muskariaye aur mazay karey with #HeerMaanJa❗️ hamari taraf se yeh Eidi qabool ki jiyeh ? - #HeerMaanJaThisEid | #IRKFilms | #ArifLakhaniFilms | #GeoFilms | #DistributionClub |

A post shared by Sahara UK (@saharamusicuk) on Jul 25, 2019 at 5:07am PDT

ਵੀ ਮਿਊਜ਼ਿਕ ਗੁਰੂ ਰੰਧਾਵਾ ਵੱਲੋਂ ਗਾਏ ਗੀਤ ਲਾਹੌਰ, ਡਾਊਨ ਟਾਊਨ, ਤੇਰੇ ‘ਤੇ ਅਤੇ ਰਵਨੀਤ ਸਿੰਘ ਵੱਲੋਂ ਗਾਏ ਗੀਤ ਲੌਂਗ ਗਵਾਚਾ ਵਰਗੇ ਬਲਾਕਬਸਟਰ ਗਾਣਿਆਂ ਦਾ ਮਿਊਜ਼ਿਕ ਕਰ ਚੁੱਕੇ ਹਨ।ਇਸ ਤੋਂ ਇਲਾਵਾ ਵੀ ਮਿਊਜ਼ਿਕ ਗੁਰੂ ਰੰਧਾਵਾ ਅਤੇ ਅੰਤਰਰਾਸ਼ਟਰੀ ਸਿੰਗਰ ਪਿਟਬੁੱਲ ਦੇ ਗੀਤ ਸਲੋਲੀ ਸਲੋਲੀ ਦਾ ਮਿਊਜ਼ਿਕ ਵੀ ਤਿਆਰ ਕਰ ਚੁੱਕੇ ਹਨ।

ਹੋਰ ਵੇਖੋ : ਦਿਲਜੀਤ ਦੋਸਾਂਝ ਵੀ ਹੋਏ ਪੀਲੂ ਫੋਟੋਗ੍ਰਾਫ਼ਰ ਦੇ ਮੁਰੀਦ, ਪੀਲੂ ਵਾਂਗ ਚਲਾ ਰਹੇ ਨੇ ਕੈਮਰਾ

 

View this post on Instagram

 

Me with my bros @gururandhawa and @djshadowdubai on the set of slowly slowly. I am always asked how I met Guru and this brother DJ shadow is the reason why. Thank you brother for that intro 3 years ago if it wasn’t for you we would never have created History and given the world so many Hit records! I’m so happy and grateful that we are now finally on a project together! Love and respect always #teamwork #slowlyslowly #gururandhawa #pitbull #tseries

A post shared by V E E ♠️ M U S I C (@officialveemusic) on Apr 18, 2019 at 12:05pm PDT

ਪਾਕਿਸਤਾਨੀ ਕਲਾਕਾਰ ਅਕਸਰ ਹੀ ਭਾਰਤੀ ਸੰਗੀਤ 'ਚ ਆਪਣੀ ਅਵਾਜ਼ ਦਿੰਦੇ ਰਹਿੰਦੇ ਹਨ। ਅਜਿਹਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਜਦੋਂ ਕਿਸੇ ਨਾਮੀ ਪੰਜਾਬੀ ਮਿਊਜ਼ਿਕ ਡਾਇਰੈਕਟਰ ਨੇ ਪਾਕਿਸਤਾਨੀ ਸਿਨੇਮਾ ਲਈ ਕੰਮ ਕੀਤਾ ਹੋਵੇ। ਵੀ ਮਿਊਜ਼ਿਕ ਦੀ ਇਸ ਕਾਮਯਾਬੀ ਲਈ ਉਹਨਾਂ ਦੇ ਫੈਨਸ ਵਧਾਈਆਂ ਦੇ ਰਹੇ ਹਨ।

Related Post