ਦਿਲਜੀਤ ਦੋਸਾਂਝ ਵੀ ਹੋਏ ਪੀਲੂ ਫੋਟੋਗ੍ਰਾਫ਼ਰ ਦੇ ਮੁਰੀਦ, ਪੀਲੂ ਵਾਂਗ ਚਲਾ ਰਹੇ ਨੇ ਕੈਮਰਾ

Written by  Aaseen Khan   |  July 24th 2019 11:49 AM  |  Updated: July 24th 2019 11:49 AM

ਦਿਲਜੀਤ ਦੋਸਾਂਝ ਵੀ ਹੋਏ ਪੀਲੂ ਫੋਟੋਗ੍ਰਾਫ਼ਰ ਦੇ ਮੁਰੀਦ, ਪੀਲੂ ਵਾਂਗ ਚਲਾ ਰਹੇ ਨੇ ਕੈਮਰਾ

ਸ਼ੋਸ਼ਲ ਮੀਡੀਆ ਅਜਿਹਾ ਪਲੇਟਫ਼ਾਰਮ ਬਣ ਚੁੱਕਿਆ ਹੈ ਜਿਸ ਨੇ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੇ ਵੱਖਰੇ ਅੰਦਾਜ਼ ਦੇ ਚਲਦਿਆਂ ਚਰਚਾ ਦਵਾਈ ਹੈ। ਅਜਿਹਾ ਹੀ ਨਾਮ ਹੁਣ ਸਾਹਮਣੇ ਆਇਆ ਹੈ ਪੀਲੂ ਫੋਟੋਗ੍ਰਾਫ਼ਰ ਜਿਸ ਦਾ ਅੰਦਾਜ਼ ਅਜਿਹਾ ਹੈ ਕਿ ਦਿਲਜੀਤ ਦੋਸਾਂਝ ਤੱਕ ਵੀ ਉਹਨਾਂ ਦੇ ਫੈਨ ਹੋ ਗਏ ਹਨ। ਦਿਲਜੀਤ ਦੋਸਾਂਝ ਜਿਹੜੇ 26 ਜੁਲਾਈ ਨੂੰ ਅਰਜੁਨ ਪਟਿਆਲਾ ਦੇ ਰੂਪ 'ਚ ਫੈਨਸ ਨੂੰ ਸਿਨੇਮਾ ਘਰਾਂ 'ਚ ਮਿਲਣ ਵਾਲੇ ਹਨ।

 

View this post on Instagram

 

ARJUN PATIALA This FRIDAY ? @kritisanon @fukravarun

A post shared by Diljit Dosanjh (@diljitdosanjh) on

ਸ਼ੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿਣ ਵਾਲੇ ਦਿਲਜੀਤ ਦੋਸਾਂਝ ਅਕਸਰ ਹੀ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਸਖਸ਼ੀਅਤਾਂ ਦੀ ਗੱਲ ਕਰਦੇ ਹੋਏ ਨਜ਼ਰ ਆਉਂਦੇ ਹਨ।ਫ਼ਿਲਮ ਛੜਾ 'ਚ ਉਹਨਾਂ ਨੇ ਆਪਣੇ ਗੀਤ 'ਚ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਏ ਸੋਨੀ ਕਰਿਉ ਨੂੰ ਮੌਕਾ ਦਿੱਤਾ ਅਤੇ ਦੁਨੀਆਂ ਦੇ ਅੱਗੇ ਲੈ ਕੇ ਆਏ ਹੁਣ ਦਿਲਜੀਤ ਦੋਸਾਂਝ ਵਾਇਰਲ ਹੋ ਰਹੇ ਫੋਟੋਗ੍ਰਾਫ਼ਰ ਪੀਲੂ ਦੇ ਅੰਦਾਜ਼ 'ਚ ਕੈਮਰਾ ਚਲਾਉਂਦੇ ਨਜ਼ਰ ਆਏ ਹਨ।

ਹੋਰ ਵੇਖੋ  :ਕੀ ਧਰਮਿੰਦਰ ਦਿਓਲ ਨੇ ਸ਼ੋਸ਼ਲ ਮੀਡੀਆ ਤੋਂ ਕਰ ਲਈ ਤੌਬਾ ! ਪੋਸਟ ਕਰਕੇ ਕਿਹਾ ਹੁਣ ਨਹੀਂ ਕਰਾਗਾਂ ਪ੍ਰੇਸ਼ਾਨ

 

View this post on Instagram

 

#ArjunPatiala THIS FRIDAY ? #Arjunpatiala #diljitdosanjh #diljit

A post shared by Diljit Dosanjh (@diljitdosanjh) on

ਦਿਲਜੀਤ ਦੋਸਾਂਝ ਦੀ ਇਸ ਵੀਡੀਓ 'ਚ ਅਰਜੁਨ ਪਟਿਆਲਾ ਦੀ ਸਟਾਰ ਕਾਸਟ ਵਰੁਣ ਅਤੇ ਕ੍ਰਿਤੀ ਸੈਨਨ ਨਾਲ ਨਜ਼ਰ ਆ ਰਹੇ ਹਨ ਤੇ ਦਿਲਜੀਤ ਪੀਲੂ ਦੇ ਸਟਾਈਲ 'ਚ ਕੈਮਰਾ ਚਲਾ ਰਹੇ ਹਨ। ਦੱਸ ਦਈਏ ਪੀਲੂ ਨਾਂਅ ਦਾ ਇਹ ਫੋਟੋਗ੍ਰਾਫ਼ਰ ਟਾਂਡਾ ਦਾ ਰਹਿਣ ਵਾਲਾ ਹੈ। ਉਸ ਦਾ ਕਿਸੇ ਵੀ ਪ੍ਰੋਗਰਾਮ ਨੂੰ ਫ਼ਿਲਮਾਉਣ ਦਾ ਅੰਦਾਜ਼ ਅਜਿਹਾ ਹੈ ਕਿ ਜਦੋਂ ਹੀ ਵੀਡੀਓ ਸ਼ੋਸ਼ਲ ਮੀਡੀਆ 'ਤੇ ਆਈ ਤਾਂ ਅੱਗ ਵਾਂਗ ਫੈਲ ਗਈ ਤੇ ਪੀਲੂ ਚਰਚਾ 'ਚ ਆ ਗਿਆ।

 

View this post on Instagram

 

@sukhsanghera bai sikh lo kuz

A post shared by Canada Vich Punjabi Official (@canada_vich_punjabi_official) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network