ਜਦੋਂ ਵੀਤ ਬਲਜੀਤ ਦੇ ਹੱਥ ਆ ਗਈ ਗਾਇਕਾ ਦੀਪਕ ਢਿੱਲੋਂ ਦੀ ਗੁੱਤ

By  Shaminder March 18th 2019 10:54 AM -- Updated: March 18th 2019 10:57 AM

ਵੀਤ ਬਲਜੀਤ ਨੇ ਭਾਖੜਾ ਮੈਂ ਤੇ ਤੂੰ  ਦੇ ਸੈੱਟ ਤੋਂ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ 'ਚ ਵੀਤ ਬਲਜੀਤ ਗਾਇਕਾ ਦੀਪਕ ਢਿੱਲੋਂ ਨਾਲ ਨਜ਼ਰ ਆ ਰਹੇ ਨੇ ਅਤੇ ਉਨ੍ਹਾਂ ਨੇ ਦੀਪਕ ਢਿੱਲੋਂ ਦੀ ਗੁੱਤ ਹੱਥ 'ਚ ਫੜੀ ਹੋਈ ਹੈ ।ਇਸ ਤਸਵੀਰ 'ਤੇ ਲੋਕ ਕਈ ਕਮੈਂਟਸ ਕਰ ਰਹੇ ਨੇ ਅਤੇ ਇਸ ਤਸਵੀਰ 'ਚ ਵੀਤ ਬਲਜੀਤ ਅਤੇ ਦੀਪਕ ਢਿੱਲੋਂ ਦੋਵੇਂ ਖੁਸ਼ ਨਜ਼ਰ ਆ ਰਹੇ ਨੇ ।

ਹੋਰ ਵੇਖੋ :ਨੁਪੂਰ ਸਿੱਧੂ ਨਰਾਇਣ ਦਾ ਨਵਾਂ ਗੀਤ ‘ਦਿਲਬਰ’ ਹੋਇਆ ਰਿਲੀਜ਼,ਸਰੋਤਿਆਂ ‘ਚ ਹੋ ਰਿਹਾ ਮਕਬੂਲ

https://www.instagram.com/p/BvHoTAfjof9/

ਦੀਪਕ ਢਿੱਲੋਂ ਪੰਜਾਬ ਦੀ ਪ੍ਰਸਿੱਧ ਗਾਇਕਾ ਹਨ,ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਈ ਹਿੱਟ ਗੀਤ ਗਾਏ ਹਨ । ਵੀਤ ਬਲਜੀਤ ਗਾਇਕ ਹੋਣ ਦੇ ਨਾਲ ਨਾਲ ਵਧੀਆ ਗੀਤਕਾਰ ਵੀ ਨੇ । ਉਨ੍ਹਾਂ ਨੇ ਮੁੰਡਾ ਕੋਹਿਨੂਰ,ਪਿਆਰ ਪੈਗੰਬਰ,ਸਣੇ ਕਈ ਹਿੱਟ ਗੀਤ ਗਾਏ ਨੇ ।

ਹੋਰ ਵੇਖੋ :ਜਦੋਂ ਏਅਰਪੋਰਟ ‘ਤੇ ਹੀ ਡਾਂਸ ਸਟੈੱਪਸ ਕਰਨ ਲੱਗ ਪਈ ਮਿਸ ਪੂਜਾ,ਵੇਖੋ ਵੀਡੀਓ

https://www.instagram.com/p/BuOeuvvjIyv/

ਉਨ੍ਹਾਂ ਦੇ ਗੀਤਾਂ 'ਚ ਜ਼ਿਆਦਾਤਰ ਅਜੋਕੇ ਸਮਾਜ ਦੀਆਂ ਸਮੱਸਿਆਵਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ।ਇਸ ਦੇ ਨਾਲ ਹੀ ਕਈ ਰੋਮਾਂਟਿਕ ਗੀਤ ਵੀ ਉਨ੍ਹਾਂ ਨੇ ਕੱਢੇ ਹਨ  । ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

Related Post