ਨੁਪੂਰ ਸਿੱਧੂ ਨਰਾਇਣ ਦਾ ਨਵਾਂ ਗੀਤ 'ਦਿਲਬਰ' ਹੋਇਆ ਰਿਲੀਜ਼,ਸਰੋਤਿਆਂ 'ਚ ਹੋ ਰਿਹਾ ਮਕਬੂਲ 

Written by  Shaminder   |  March 18th 2019 10:20 AM  |  Updated: March 18th 2019 11:24 AM

ਨੁਪੂਰ ਸਿੱਧੂ ਨਰਾਇਣ ਦਾ ਨਵਾਂ ਗੀਤ 'ਦਿਲਬਰ' ਹੋਇਆ ਰਿਲੀਜ਼,ਸਰੋਤਿਆਂ 'ਚ ਹੋ ਰਿਹਾ ਮਕਬੂਲ 

ਨੁਪੂਰ ਸਿੱਧੂ ਨਰਾਇਣ ਦਾ ਨਵਾਂ ਗੀਤ ਦਿਲਬਰ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦਾ ਵੀਡੀਓ ਤੁਸੀਂ ਪੀਟੀਸੀ ਪੰਜਾਬੀ 'ਤੇ ਵੇਖ ਸਕਦੇ ਹੋ । ਇਸ ਦੇ ਨਾਲ ਹੀ ਇਸ ਗੀਤ ਨੂੰ ਯੂ-ਟਿਊਬ 'ਤੇ ਵੀ ਵੇਖਿਆ ਜਾ ਸਕਦਾ ਹੈ ।  ਗੀਤ 'ਚ ਬੇਵਫਾ ਦਿਲਬਰ ਦੀ ਗੱਲ ਕੀਤੀ ਗਈ ਹੈ । ਕਿਉਂਕਿ ਉਹ ਦਿਲਬਰ ਝੂਠਾ ਲਾਰਾ ਲਗਾ ਕੇ ਚਲਾ ਗਿਆ ਹੈ ।ਮਹਿਰਮ ਤੋਂ ਬਗੈਰ ਹੁਣ ਦਿਲ ਨਹੀਂ ਲੱਗਦਾ ਅਤੇ ਦਿਨ ਰਾਤ ਬਸ ਉਸੇ ਦੀ ਯਾਦ 'ਚ ਗੁਜ਼ਰਦਾ ਹੈ ।

ਹੋਰ ਵੇਖੋ:ਜਦੋਂ ਏਅਰਪੋਰਟ ‘ਤੇ ਹੀ ਡਾਂਸ ਸਟੈੱਪਸ ਕਰਨ ਲੱਗ ਪਈ ਮਿਸ ਪੂਜਾ,ਵੇਖੋ ਵੀਡੀਓ

https://www.youtube.com/watch?v=uSa41lLvug4

ਕਿਉਂਕਿ ਦਿਲਬਰ ਦੇ ਬਗੈਰ ਦਿਨ ਵੀ ਕਾਲਾ ਹੈ ਅਤੇ ਉਸ ਦਾ ਮੁਖ ਵੇਖੇ ਬਗੈਰ ਮਹਿਬੂਬ ਨੂੰ ਚੈਨ ਨਹੀਂ ਆਉਂਦਾ ।ਕਿਉਂਕਿ ਜਦੋਂ ਦਿਲਬਰ ਦਿਲ ਦੇ ਕੋਲ ਸੀ ਤਾਂ ਹਰ ਪਾਸੇ ਬਹਾਰ ਸੀ ਅਤੇ ਹੁਣ ਹਰ ਪਾਸੇ ਵੀਰਾਨਗੀ ਹੀ ਨਜ਼ਰ ਆਉਂਦੀ ਹੈ । ਇਸ ਗੀਤ ਨੂੰ ਜਿੰਨੀ ਸੁਰੀਲੀ ਅਤੇ ਖੁਬਸੂਰਤ ਅਵਾਜ਼ 'ਚ ਨੁਪੂਰ ਸਿੱਧੂ ਨਰਾਇਣ ਨੇ ਗਾਇਆ ਹੈ ਅਤੇ ਉਸ ਤੋਂ ਵੀ ਸੋਹਣਾ ਮਿਊਜ਼ਿਕ ਦਿੱਤਾ ਹੈ ਤੇਜਵੰਤ ਕਿੱਟੂ ਨੇ ।

PTC Records presents Dilbar by Noopur Sidhu Narayan PTC Records presents Dilbar by Noopur Sidhu Narayan

ਇਸ ਗੀਤ ਨੂੰ ਪੀਟੀਸੀ ਸਟੂਡੀਓ ਅਤੇ ਪੀਟੀਸੀ ਰਿਕਾਰਡਸ ਵੱਲੋਂ ਜਾਰੀ ਕੀਤਾ ਗਿਆ ਹੈ । ਨੁਪੂਰ ਸਿੱਧੂ ਨਰਾਇਣ ਨੇ ਇਸ ਤੋਂ ਪਹਿਲਾਂ ਵੰਝਲੀ,ਮਾਹੀ ਵੇ ਸਣੇ ਹੋਰ ਕਈ ਹਿੱਟ ਗੀਤ ਗਾਏ ਨੇ । ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ਅਤੇ ਹੁਣ ਮੁੜ ਤੋਂ ਉਹ ਸਰੋਤਿਆਂ ਦੀ ਕਚਹਿਰੀ 'ਚ ਆਪਣਾ ਨਵਾਂ ਗੀਤ ਲੈ ਕੇ ਹਾਜ਼ਰ ਹੋਏ ਨੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network