Mika Singh: ਮੀਕਾ ਸਿੰਘ ਨੇ ਆਪਣੇ ਦੋਸਤ ਨੂੰ ਗਿਫਟ ਕੀਤੀ ਇੰਨੀ ਮਹਿੰਗੀ ਕਾਰ, ਗਾਇਕ ਨੇ ਕਿਹਾ, 'ਦੋਸਤ ਲਈ ਹਮੇਸ਼ਾ ਹਾਜ਼ਿਰ ਹਾਂ'

ਮਸ਼ਹੂਰ ਬਾਲੀਵੁੱਡ ਗਾਇਕ ਮੀਕਾ ਸਿੰਘ ਨੇ ਆਪਣੇ 30 ਸਾਲਾਂ ਦੇ ਦੋਸਤ ਨੂੰ ਇੱਕ ਸ਼ਾਨਦਾਰ ਮਰਸਡੀਜ਼ ਕਾਰ ਤੋਹਫੇ ਵਿੱਚ ਦਿੱਤੀ ਹੈ। ਕੰਵਲਜੀਤ ਸਿੰਘ ਨੇ ਮੀਕਾ ਦੇ ਨਾਲ ਆਪਣੀ ਲਗਜ਼ਰੀ ਕਾਰ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ।

Written by  Pushp Raj   |  March 03rd 2023 03:45 PM  |  Updated: March 03rd 2023 03:45 PM

Mika Singh: ਮੀਕਾ ਸਿੰਘ ਨੇ ਆਪਣੇ ਦੋਸਤ ਨੂੰ ਗਿਫਟ ਕੀਤੀ ਇੰਨੀ ਮਹਿੰਗੀ ਕਾਰ, ਗਾਇਕ ਨੇ ਕਿਹਾ, 'ਦੋਸਤ ਲਈ ਹਮੇਸ਼ਾ ਹਾਜ਼ਿਰ ਹਾਂ'

Mika Singh gifts car to his friend: ਬਾਲੀਵੁੱਡ ਗਾਇਕ ਮੀਕਾ ਸਿੰਘ ਆਪਣੀ ਦਮਦਾਰ ਗਾਇਕੀ ਦੇ ਨਾਲ-ਨਾਲ ਆਪਣੀ ਦਰੀਆਦਿਲੀ ਲਈ ਵੀ ਮਸ਼ਹੂਰ ਹਨ। ਹਾਲ ਹੀ ਵਿੱਚ ਇੱਕ ਵਾਰ ਫਿਰ ਤੋਂ ਮੀਕਾ ਸਿੰਘ ਨੇ ਕੁਝ ਅਜਿਹਾ ਕੀਤਾ ਹੈ ਜੋ ਉਨ੍ਹਾਂ ਦੀ ਦਰਿਆਦਿਲੀ ਨੂੰ ਦਰਸਾਉਂਦਾ ਹੈ। ਗਾਇਕ ਨੇ ਆਪਣੇ ਦੋਸਤ ਨੂੰ ਇੱਕ ਲਗਜ਼ਰੀ ਕਾਰ ਗਿਫਟ ਕੀਤੀ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। 


 ਤੋਹਫੇ ਕਿਸ ਨੂੰ ਪਸੰਦ ਨਹੀਂ ਹੁੰਦੇ? ਪਰ ਤੋਹਫਿਆਂ ਦਾ ਮੁੱਲ ਮਾਇਨੇ ਨਹੀਂ ਰੱਖਦਾ, ਜੇਕਰ ਕੁਝ ਮਾਇਨੇ ਰੱਖਦਾ ਹੈ ਤਾਂ ਉਹ ਹੈ ਦੇਣ ਵਾਲੇ ਦਾ ਪਿਆਰ ਹੈ। ਲੋਕ ਆਪਣੇ ਪਿਆਰਿਆਂ ਤੋਂ ਛੋਟੇ-ਛੋਟੇ ਤੋਹਫ਼ੇ ਲੈ ਕੇ ਵੀ ਖੁਸ਼ ਹੋ ਜਾਂਦੇ ਹਨ,  ਪਰ ਜੇਕਰ ਕੋਈ ਦੋਸਤ ਕਿਸੇ ਨੂੰ ਕਾਰ ਗਿਫਟ ਕਰਦਾ ਹੈ ਤਾਂ ਤੋਹਫ਼ਾ ਲੈਣ ਵਾਲੇ ਦੀ ਖੁਸ਼ੀ ਕਈ ਗੁਣਾ ਵੱਧ ਜਾਂਦੀ ਹੈ। ਗਾਇਕ ਮੀਕਾ ਸਿੰਘ ਨੇ ਵੀ ਆਪਣੇ ਖ਼ਾਸ ਦੋਸਤ ਕੰਵਲਜੀਤ ਸਿੰਘ ਨੂੰ ਅਜਿਹੀ ਖੁਸ਼ੀ ਦਿੱਤੀ ਹੈ।

ਮੀਕਾ ਸਿੰਘ ਨੇ ਆਪਣੇ ਸਭ ਤੋਂ ਚੰਗੇ ਦੋਸਤ ਨੂੰ ਇੱਕ ਸ਼ਾਨਦਾਰ ਮਰਸਡੀਜ਼ ਕਾਰ ਤੋਹਫੇ ਵਿੱਚ ਦਿੱਤੀ ਹੈ। ਇਸ ਕਾਰ ਦੀ ਕੀਮਤ 80 ਲੱਖ ਰੁਪਏ ਦੱਸੀ ਜਾ ਰਹੀ ਹੈ। ਜ਼ਾਹਰ ਤੌਰ 'ਤੇ ਉਸ ਦੇ ਸੁਫਨਿਆਂ ਦੀ ਗੱਡੀ ਗਿਫਟ ਕੀਤੀ ਗਈ ਹੈ। ਮੀਕਾ ਸਿੰਘ ਦੇ ਦੋਸਤ ਕੰਵਲਜੀਤ ਸਿੰਘ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਟ 'ਤੇ ਮੀਕਾ ਸਿੰਘ ਨੂੰ ਇਸ ਖ਼ਾਸ ਤੋਹਫੇ ਲਈ ਧੰਨਵਾਦ ਕਿਹਾ। ਇਸ ਦੇ ਨਾਲ-ਨਾਲ ਕਵੰਲਜੀਤ ਨੇ ਮੀਕਾ ਸਿੰਘ ਦੇ ਨਾਲ ਆਪਣੀ ਨਵੀਂ ਲਗਜ਼ਰੀ ਕਾਰ ਦਿਖਾਉਂਦੇ ਹੋਏ ਇੱਕ ਪੋਸਟ ਵੀ ਸ਼ੇਅਰ ਕੀਤੀ ਹੈ।


ਗਾਇਕ ਦੇ ਦੋਸਤ ਨੇ ਪੋਸਟ ਦੇ ਕੰਪਸ਼ਨ ਵਿੱਚ ਲਿਖਿਆ "30 ਸਾਲ ਹੋ ਗਏ ਸਾਨੂੰ, ਅਸੀਂ  ਬਚਪਨ ਤੋਂ ਲੈ ਕੇ ਹੁਣ ਤੱਕ ਇਕੱਠੇ ਹਾਂ। ਉਹ ਸਿਰਫ ਮੇਰਾ ਦੋਸਤ ਜਾਂ ਬੌਸ ਨਹੀਂ ਹੈ, ਕਿਸੇ ਵੀ ਰਿਸ਼ਤੇ ਤੋਂ ਪਾਰ ਅਸੀਂ ਭਰਾ ਹਾਂ,ਉਹ ਵੀ  ਜ਼ਿੰਦਗੀ ਭਰ ਲਈ। ਪਾਜੀ ਮੈਨੂੰ ਮੇਰੀ ਪਸੰਦ ਦੀ ਕਾਰ ਤੋਹਫ਼ੇ ਵਿੱਚ ਦੇਣ ਲਈ ਤੁਹਾਡਾ ਧੰਨਵਾਦ, ਇਹ ਬਿਲਕੁਲ ਸ਼ਾਨਦਾਰ ਹੈ। ਤੁਹਾਡਾ ਦਿਲ ਸਭ ਤੋਂ ਵੱਡਾ ਹੈ ਅਤੇ ਮੈਂ ਤੁਹਾਡੇ ਇਸ ਤੋਹਫ਼ੇ ਦੀ ਹਮੇਸ਼ਾ ਕਦਰ ਕਰਾਂਗਾ।"

ਕੰਵਲਜੀਤ ਦੀ ਇਸ ਪੋਸਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸੋਸ਼ਲ ਮੀਡੀਆ ਯੂਜ਼ਰਸ ਨੇ ਕਮੈਂਟ ਕਰਦੇ ਹੋਏ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇੱਕ ਯੂਜ਼ਰਸ ਨੇ ਲਿਖਿਆ, 'ਦੋਸਤ ਹੋਵੇ ਤਾਂ ਅਜਿਹਾ'। ਇੱਕ ਹੋਰ ਯੂਜ਼ਰ ਨੇ ਲਿਖਿਆ, 'ਮੀਕਾ ਸਿੰਘ ਇਜ਼ ਕਿੰਗ'। 


ਹੋਰ ਪੜ੍ਹੋ: Ammy Virk: ਐਮੀ ਵਿਰਕ ਨੇ ਫੈਨਜ਼ ਨੂੰ ਦਿੱਤਾ ਵੱਡਾ ਸਰਪ੍ਰਾਈਜ਼, ਅਦਾਕਾਰ ਨੇ ਫ਼ਿਲਮ 'ਜੁਗਨੀ 1907' ਸਣੇ ਕੀਤੇ ਦੋ ਵੱਡੇ ਐਲਾਨ

ਮੀਕਾ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਗਾਇਕ ਨੂੰ ਬੀਤੇ ਸਾਲ ਰਿਐਲਟੀ ਸ਼ੋਅ ਮੀਕਾ ਦੀ ਵਹੁਟੀ ਵਿੱਚ ਵੇਖਿਆ ਗਿਆ ਸੀ। ਮੀਕਾ ਸਿੰਘ ਹੁਣ ਤੱਕ ਬਾਲੀਵੁੱਡ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ। ਮੀਕਾ ਪੰਜਾਬੀ ਦੇ ਨਾਲ-ਨਾਲ ਹਿੰਦੀ ਸਣੇ ਹੁਣ ਤੱਕ ਕਈ ਗੀਤ ਗਾ ਚੁੱਕੇ ਹਨ, ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।


- PTC PUNJABI

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network