Ammy Virk: ਐਮੀ ਵਿਰਕ ਨੇ ਫੈਨਜ਼ ਨੂੰ ਦਿੱਤਾ ਵੱਡਾ ਸਰਪ੍ਰਾਈਜ਼, ਅਦਾਕਾਰ ਨੇ ਫ਼ਿਲਮ 'ਜੁਗਨੀ 1907' ਸਣੇ ਕੀਤੇ ਦੋ ਵੱਡੇ ਐਲਾਨ

ਪੰਜਾਬੀ ਗਾਇਕ ਐਮੀ ਵਿਰਕ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਜਗਤ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ। ਐਮੀ ਵਿਰਕ ਗਾਇਕੀ ਦੇ ਨਾਲ-ਨਾਲ ਅਦਾਕਾਰੀ ਨਾਲ ਪ੍ਰਸ਼ੰਸ਼ਕਾਂ ਨੂੰ ਪ੍ਰਭਾਵਿਤ ਕਰਦੇ ਆ ਰਹੇ ਹਨ। ਹਾਲ ਹੀ ਵਿੱਚ ਗਾਇਕ ਨੇ ਫੈਨਜ਼ ਨੂੰ ਸਰਪ੍ਰਾਈਜ਼ ਦਿੰਦੇ ਹੋਏ ਆਪਣੇ ਅਪਕਮਿੰਗ ਪ੍ਰੋਜੈਕਟਸ ਦਾ ਐਲਾਨ ਕੀਤਾ ਹੈ।

Written by  Pushp Raj   |  March 03rd 2023 02:00 PM  |  Updated: March 03rd 2023 02:00 PM

Ammy Virk: ਐਮੀ ਵਿਰਕ ਨੇ ਫੈਨਜ਼ ਨੂੰ ਦਿੱਤਾ ਵੱਡਾ ਸਰਪ੍ਰਾਈਜ਼, ਅਦਾਕਾਰ ਨੇ ਫ਼ਿਲਮ 'ਜੁਗਨੀ 1907' ਸਣੇ ਕੀਤੇ ਦੋ ਵੱਡੇ ਐਲਾਨ

Ammy Virk News: ਪੰਜਾਬੀ ਗਾਇਕ ਐਮੀ ਵਿਰਕ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਸਿਨੇਮਾ ਜਗਤ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ। ਐਮੀ ਵਿਰਕ ਗਾਇਕੀ ਦੇ ਨਾਲ-ਨਾਲ ਅਦਾਕਾਰੀ ਨਾਲ ਪ੍ਰਸ਼ੰਸ਼ਕਾਂ ਨੂੰ ਪ੍ਰਭਾਵਿਤ ਕਰਦੇ ਆ ਰਹੇ ਹਨ। ਹਾਲ ਹੀ ਵਿੱਚ ਕਲਾਕਾਰ ਵੱਲੋਂ ਫੈਨਜ਼ ਲਈ ਖਾਸ ਐਲਾਨ ਕੀਤਾ ਗਿਆ ਹੈ। ਦੱਸ ਦੇਈਏ ਕਿ ਐਮੀ ਨੇ ਆਪਣੀ ਨਵੀਂ ਫਿਲਮ ਦੇ ਨਾਲ-ਨਾਲ ਐਲਬਮ ਲੇਅਰਜ਼ ਦੇ ਦੂਜੇ ਗੀਤ ਬਾਰੇ ਪ੍ਰਸ਼ੰਸ਼ਕਾਂ ਨੂੰ ਜਾਣਕਾਰੀ ਦਿੱਤੀ ਹੈ।

ਦਰਅਸਲ ਐਮੀ ਵਿਰਕ ਵੱਲੋਂ ਆਪਣੀ ਨਵੀਂ ਐਲਬਮ ਲੇਅਰਜ਼ ਦੀ ਦੂਜੇ ਗੀਤ ਦਾ ਐਲਾਨ ਕੀਤਾ ਗਿਆ ਹੈ। ਗੀਤ ਦਾ ਪੋਸਟਰ ਸ਼ੇਅਰ ਕਰ ਐਮੀ ਨੇ ਕੈਪਸ਼ਨ ਦਿੰਦੇ ਹੋਏ ਲਿਖਿਆ, ਐਲਬਮ ਲੇਅਰਸ ਦਾ ਦੂਸਰਾ ਗੀਤ...ਤੁਸੀਂ ਸੁਪਨੇ ਦੇ ਆਡੀਓ ਨੂੰ ਬਹੁਤ ਪਿਆਰ ਦਿੱਤਾ... ਵੀਡੀਓ ਕੱਲ ਆਊਟ ਹੋਵੇਗੀ... ਤੁਹਾਡਾ ਸਾਰੀਆ ਦਾ ਧੰਨਵਾਦ.... ਗੀਤ ਦੇ ਪੋਸਟਰ ਨੂੰ ਦੇਖ ਪ੍ਰਸ਼ੰਸ਼ਕ ਬੇਹੱਦ ਉਤਸ਼ਾਹਿਤ ਹਨ।

ਖਾਸ ਗੱਲ ਇਹ ਹੈ ਕਿ ਨਵੇਂ ਗੀਤ ਦੇ ਨਾਲ-ਨਾਲ ਹੀ ਐਮੀ ਵਿਰਕ ਵੱਲੋਂ ਆਪਣੀ ਅਪਕਮਿੰਗ ਫਿਲਮ 'ਜੁਗਨੀ 1907' ਦਾ ਵੀ ਐਲਾਨ ਕੀਤਾ ਗਿਆ ਹੈ। ਐਮੀ ਨੇ ਫਿਲਮ ਦਾ ਮੋਸ਼ਨ ਪੋਸਟਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, 'ਥਿੰਦ ਮੋਸ਼ਨ ਫਿਲਮਜ਼ ਤੇ ਪੰਜ ਪਾਣੀ ਫਿਲਮਜ਼ ਪ੍ਰੋਡਕਸ਼ਨ ਪੇਸ਼ ਕਰਦੇ ਹਨ 'ਜੁਗਨੀ 1907'।

ਹੋਰ ਪੜ੍ਹੋ: Babbal Rai: ਮਸ਼ਹੂਰ ਪੰਜਾਬੀ ਗਾਇਕ ਬੱਬਲ ਰਾਏ ਦਾ ਅੱਜ ਹੈ ਜਨਮਦਿਨ, ਭਰਾ ਜੱਸੀ ਗਿੱਲ ਸਣੇ ਪਾਲੀਵੁੱਡ ਸੈਲਬਸ ਨੇ ਗਾਇਕ ਨੂੰ ਦਿੱਤੀ ਵਧਾਈ  

 ਇਸ ਫ਼ਿਲਮ ਦੇ ਵਿੱਚ ਐਮੀ ਵਿਰਕ ਤੋਂ ਇਲਾਵਾ ਕਰਮਜੀਤ ਅਨਮੋਲ ਵੀ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਅਮਰਜੀਤ ਸਿੰਘ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਕਹਾਣੀ ਜੱਸ ਗਰੇਵਾਲ ਨੇ ਲਿਖੀ ਹੈ। ਫ਼ਿਲਮ ਨੂੰ ਦਲਜੀਤ ਥਿੰਦ ਤੇ ਐਮੀ ਵਿਰਕ ਪ੍ਰੋਡਿਊਸ ਕਰ ਰਹੇ ਹਨ। ਇਹ ਫ਼ਿਲਮ ਅਗਲੇ ਸਾਲ 10 ਮਈ 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ,  ਜਿਸਦਾ ਪ੍ਰਸ਼ੰਸ਼ਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network