Babbal Rai: ਮਸ਼ਹੂਰ ਪੰਜਾਬੀ ਗਾਇਕ ਬੱਬਲ ਰਾਏ ਦਾ ਅੱਜ ਹੈ ਜਨਮਦਿਨ , ਭਰਾ ਜੱਸੀ ਗਿੱਲ ਸਣੇ ਪਾਲੀਵੁੱਡ ਸੈਲਬਸ ਨੇ ਗਾਇਕ ਨੂੰ ਦਿੱਤੀ ਵਧਾਈ

ਮਸ਼ਹੂਰ ਪੰਜਾਬੀ ਗਾਇਕ ਬੱਬਲ ਰਾਏ ਦਾ ਅੱਜ ਜਨਮਦਿਨ ਹੈ। ਗਾਇਕ ਤੇ ਅਦਾਕਾਰ ਬੱਬਲ ਰਾਏ ਅੱਜ ਆਪਣਾ 38ਵਾਂ ਜਨਮਦਿਨ ਮਨਾ ਰਹੇ ਹਨ। ਜਨਮਦਿਨ ਦੇ ਖ਼ਾਸ ਮੌਕੇ 'ਤੇ ਉਨ੍ਹਾਂ ਨੇ ਭਰਾ ਜੱਸੀ ਗਿੱਲ, ਪਾਲੀਵੁੱਡ ਸੈਲਬਸ ਸਣੇ ਫੈਨਜ਼ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।

Written by  Pushp Raj   |  March 03rd 2023 01:38 PM  |  Updated: March 03rd 2023 02:47 PM

Babbal Rai: ਮਸ਼ਹੂਰ ਪੰਜਾਬੀ ਗਾਇਕ ਬੱਬਲ ਰਾਏ ਦਾ ਅੱਜ ਹੈ ਜਨਮਦਿਨ , ਭਰਾ ਜੱਸੀ ਗਿੱਲ ਸਣੇ ਪਾਲੀਵੁੱਡ ਸੈਲਬਸ ਨੇ ਗਾਇਕ ਨੂੰ ਦਿੱਤੀ ਵਧਾਈ

Happy Birthday Babbal Rai: ਮਸ਼ਹੂਰ ਪੰਜਾਬੀ ਗਾਇਕ ਬੱਬਲ ਰਾਏ ਦਾ ਅੱਜ ਜਨਮਦਿਨ ਹੈ। ਗਾਇਕ ਤੇ ਅਦਾਕਾਰ ਬੱਬਲ ਰਾਏ  ਅੱਜ ਆਪਣਾ 38ਵਾਂ ਜਨਮਦਿਨ ਮਨਾ ਰਹੇ ਹਨ। ਜਨਮਦਿਨ ਦੇ ਖ਼ਾਸ ਮੌਕੇ 'ਤੇ  ਉਨ੍ਹਾਂ ਨੇ ਭਰਾ ਜੱਸੀ ਗਿੱਲ, ਪਾਲੀਵੁੱਡ ਸੈਲਬਸ ਸਣੇ ਫੈਨਜ਼ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। 



ਦੱਸ ਦਈਏ ਕਿ ਬੱਬਲ ਰਾਏ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ।  ਇਨ੍ਹਾਂ 'ਚ ਐ ਕਾਸ਼,  ਤੇਰੇ ਲਈ, ਯੰਗਸਟਰਸ ਰਿਟਰਨ, ਡ੍ਰੀਮ ਬੁਆਏ,  ਸੋਹਣੀ, ਦਿਓਰ ਭਰਜਾਈ ਵਰਗੇ ਕਈ ਹਿੱਟ ਗੀਤ ਸ਼ਾਮਿਲ ਹਨ।  

ਦੱਸ ਦਈਏ ਕਿ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਬੱਬਲ ਰਾਏ ਸੋਸ਼ਲ ਮੀਡੀਆ 'ਤੇ ਵੀ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਬਾਰੇ ਅਪਡੇਟ ਸ਼ੇਅਰ ਕਰਦੇ ਹਨ। 


ਬੱਬਲ ਰਾਏ ਨੇ ਹਾਲ ਹੀ ਵਿੱਚ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ ਭਰਾ ਜੱਸੀ ਗਿੱਲ ਸਣੇ ਹੋਰਨਾਂ ਸਾਥੀ ਕਲਾਕਾਰਾਂ ਨੂੰ ਜਨਮਦਿਨ 'ਤੇ ਵਧਾਈ ਦੇਣ ਲਈ ਧੰਨਵਾਦ ਕਿਹਾ ਹੈ। ਇੱਕ ਪਾਸੇ ਜਿੱਥੇ ਗਾਇਕ ਜੱਸੀ ਗਿੱਲ ਨੇ ਆਪਣੇ ਭਰਾ ਤੇ ਚੰਗੇ ਦੋਸਤ ਬੱਬਲ ਰਾਏ ਨੂੰ ਜਨਮਦਿਨ ਦੀ ਵਧਾਈ ਦਿੱਤੀ ਉੱਤੇ ਹੀ ਤਸਵੀਰ ਸ਼ੇਅਰ ਕਰਦੇ ਹੋਏ ਬੱਬਲ ਰਾਏ ਨੇ ਲਿਖਿਆ, " ਮੈਂ ਆਪਣੀ ਜ਼ਿੰਦਗੀ ਦੇ ਵਿੱਚ ਤੁਹਾਡੇ ਵਰਗਾ ਭਰਾ ਪਾ ਕੇ ਖ਼ੁਦ ਨੂੰ ਬੇਹੱਦ ਖੁਸ਼ਕਿਸਮਤ ਮਹਿਸੂਸ ਕਰਦਾ ਹਾਂ, love you❤️।"  ਅੱਜ ਗਾਇਕ ਦੇ ਜਨਮਦਿਨ ਦੇ ਮੌਕੇ 'ਤੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਹੋਰ ਕਲਾਕਾਰ ਅਤੇ ਫੈਨਜ਼ ਵੀ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਵਧਾਈ ਦੇ ਰਹੇ ਹਨ। 


ਹੋਰ ਪੜ੍ਹੋ: Jassi Gill: ਜੱਸੀ ਗਿੱਲ ਨੇ ਧੀ ਦੇ ਜਨਮਦਿਨ 'ਤੇ ਸ਼ੇਅਰ ਕੀਤੀ ਕਿਊਟ ਵੀਡੀਓ, ਫੈਨਜ਼ ਲੁੱਟਾ ਰਹੇ ਪਿਆਰ

ਗਾਇਕ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਮੌਜੂਦਾ ਸਮੇਂ ਵਿੱਚ ਬੱਬਲ ਰਾਏ, ਸੈਲਬਸ ਕ੍ਰਿਕਟ ਲੀਗ ਵਿੱਚ ਪੰਜਾਬ ਦੇ ਸ਼ੇਰ ਟੀਮ ਦਾ ਹਿੱਸਾ ਬਣ ਕੇ ਸੋਨੂੰ ਸੂਦ ਨਾਲ ਪੇਅਰਅਪ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਬੱਬਲ ਰਾਏ, ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਅਤੇ ਅਦਾਕਾਰਾ ਦਿਵਿਆ ਦੱਤਾ ਦੇ ਨਾਲ ਫ਼ਿਲਮ 'ਮਾਂ' ਵਿੱਚ ਨਜ਼ਰ ਆਏ ਸੀ। ਫੈਨਜ਼ ਵੱਲੋਂ ਬੱਬਲ ਰਾਏ ਦੀ ਅਦਾਕਾਰੀ ਨੂੰ ਭਰਵਾਂ ਹੁੰਗਾਰਾ ਮਿਲਿਆ। 


- PTC PUNJABI

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network