ਵੇਖੋ ਹਨੀ ਉੱਪਲ ਅਤੇ ਪਰਮੀਸ਼ ਵਰਮਾ ਦੀ ਜੁਗਲ ਬੰਦੀ ਦਾ ਇਹ ਗੀਤ

By  PTC Buzz November 2nd 2017 06:40 AM -- Updated: November 2nd 2017 06:41 AM

ਪਰਮੀਸ਼ ਵਰਮਾ ਦੀ ਡਾਇਰੈਕਸ਼ਨ ਦਾ ਤਾਂ ਹਰ ਕੋਈ ਫੈਨ ਹੈ | ਜਿਸ ਗੀਤ ਤੇ ਵੀ ਪਰਮੀਸ਼ ਵਰਮਾ ਦਾ ਨਾਮ ਆ ਜਾਵੇ ਉਹ ਗੀਤ ਤਾਂ ਹਿੱਟ ਹੋ ਹੀ ਜਾਂਦਾ ਹੈ |

ਤਾਂ ਭਾਈ ਹੋਵੇ ਵੀ ਕਿਉਂ ਨਾ ਪਰਮੀਸ਼ ਆਪਣੀ ਕਲਾਕਾਰੀ ਅਤੇ ਤਜ਼ੁਰਬੇ ਨਾਲ ਗੀਤ ਨੂੰ ਵੱਖਰਾ ਰੂਪ ਹੀ ਦੇ ਦਿੰਦੇ ਹਨ | ਤੇ ਇਹੋ ਜੇਹਾ ਹੀ ਕੁਝ ਵਿਖ ਰਿਹਾ ਹੈ ਹਨੀ ਉੱਪਲ ਦੇ ਨਵੇਂ ਗੀਤ "ਤੇਰੀ ਜਾਨ ਬਣ ਜਾ" ਵਿਚ | ਹਨੀ ਉੱਪਲ ਦੀ ਸੁਰੀਲੀ ਆਵਾਜ਼ ਅਤੇ ਪਰਮੀਸ਼ ਵਰਮਾ (Parmish Verma) ਦੀ ਡਾਇਰੈਕਸ਼ਨ ਨਾਲ ਇਹ ਗੀਤ ਹਿੱਟ ਜਾਂਦਾ ਨਜ਼ਰ ਆ ਰਿਹਾ ਹੈ | ਜੇ ਤੁਸੀਂ ਨਹੀਂ ਵੇਖਿਆ ਇਹ ਗੀਤ ਤਾਂ ਲਓ ਆਨੰਦ ਇਸ ਗੀਤ ਦਾ:

https://youtu.be/R8prCbzxeZA

Related Post