ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਕੱਲ੍ਹ ਕਰਵਾਉਣਗੇ ਰਜਿਸਟਰਡ ਮੈਰਿਜ

By  Shaminder December 2nd 2021 04:05 PM

ਕੈਟਰੀਨਾ ਕੈਫ (Katrina Kaif ) ਅਤੇ ਵਿੱਕੀ ਕੌਸ਼ਲ (Vicky Kaushal) ਜਲਦ ਹੀ ਵਿਆਹ (Wedding) ਦੇ ਬੰਧਨ ‘ਚ ਬੱਝਣ ਜਾ ਰਹੇ ਹਨ । ਮੀਡੀਆ ਰਿਪੋਰਟਸ ਮੁਤਾਬਕ ਇਸ ਤੋਂ ਪਹਿਲਾਂ ਦੋਵੇਂ ਜਣੇ ਰਜਿਸਟਰਡ ਮੈਰਿਜ ਕਰਵਾਉਣ ਜਾ ਰਹੇ ਹਨ । ਜਿਸ ਨੂੰ ਲੈ ਕੇ ਦੋਵਾਂ ਦੇ ਪ੍ਰਸ਼ੰਸਕ ਵੀ ਬਹੁਤ ਹੀ ਐਕਸਾਈਟਿਡ ਹਨ ।ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਨੂੰ ਲੈ ਕੇ ਲਗਾਤਾਰ ਖ਼ਬਰਾਂ ਆ ਰਹੀਆਂ ਹਨ ।ਦੋਵਾਂ ਦੇ ਵਿਆਹ ਬਾਰੇ ਇਹ ਖ਼ਬਰਾਂ ਵੀ ਹਨ ਕਿ ਦੋਵਾਂ ਦੇ ਵਿਆਹ ਲਈ ਜਿਨ੍ਹਾਂ ਲੋਕਾਂ ਨੂੰ ਸੱਦਾ ਭੇਜਿਆ ਗਿਆ ਹੈ । ਉਨ੍ਹਾਂ ਲੋਕਾਂ ਦੇ ਲਈ ਖ਼ਾਸ ਹਿਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ।

Vicky Kaushal And Katrina kaif image From instagram

ਹੋਰ ਪੜ੍ਹੋ : ਸਤਿੰਦਰ ਸੱਤੀ ਆਪਣੇ ਸ਼ਹਿਰ ਬਟਾਲੇ ਪਹੁੰਚੀ, ਕਿਹਾ ਇਨ੍ਹਾਂ ਥਾਵਾਂ ‘ਤੇ ਜਾਣ ਲਈ ਮੰਮੀ ਕੋਲੋਂ ਲੜ ਕੇ ਲੈਂਦੀ ਹੁੰਦੀ ਸੀ ਪੈਸੇ

ਇਸ ਦੇ ਨਾਲ ਹੀ ਗੱਲ ਕਰੀਏ ਵਿੱਕੀ ਕੌਸ਼ਲ ਸਰਦਾਰ ਊਧਮ ਦੇ ਨਾਲ ਕਾਫੀ ਸੁਰਖੀਆਂ ਵਟੋਰੀਆਂ ਹਨ ।ਇਸ ਫ਼ਿਲਮ ‘ਚ ਉਨ੍ਹਾਂ ਦੇ ਰੋਲ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਵਿੱਕੀ ਕੌਸ਼ਲ ਹੋਰ ਵੀ ਕਈ ਪ੍ਰੋਜੈਕਟਸ ‘ਤੇ ਕੰਮ ਕਰ ਰਹੇ ਹਨ ।ਕੈਟਰੀਨਾ ਕੈਫ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵੀ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਹੈ ।

vicky kaushal and Katrina Kaif image From instagram

ਬਾਲੀਵੁੱਡ ‘ਚ ਉਨ੍ਹਾਂ ਨੂੰ ਸਲਮਾਨ ਖ਼ਾਨ ਲੈ ਕੇ ਆਏ ਸਨ ।ਪਹਿਲਾਂ ਕੈਟਰੀਨਾ ਕੈਫ ਦਾ ਨਾਮ ਸਲਮਾਨ ਖ਼ਾਨ ਦੇ ਨਾਲ ਜੋੜਿਆ ਜਾ ਰਿਹਾ ਸੀ ਅਤੇ ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਵੀ ਸੋਸ਼ਲ ਮੀਡੀਆ ‘ਤੇ ਆਈਆਂ ਸਨ । ਪਰ ਹੁਣ ਕੈਟਰੀਨਾ ਕੈਫ ਜਲਦ ਹੀ ਵਿੱਕੀ ਕੌਸ਼ਲ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੇਗੀ । ਆਪਣੇ ਵਿਆਹ ਬਾਰੇ ਨਾਂ ਤਾਂ ਵਿੱਕੀ ਕੌਸ਼ਲ ਨੇ ਕੋਈ ਖੁਲਾਸਾ ਕੀਤਾ ਹੈ ਅਤੇ ਨਾਂ ਹੀ ਕੈਟਰੀਨਾ ਕੈਫ ਨੇ ਆਪਣੇ ਆਫੀਸ਼ੀਅਲ ਅਕਾਊਂਟ ‘ਤੇ ਕਿਸੇ ਤਰ੍ਹਾਂ ਦਾ ਕੋਈ ਐਲਾਨ ਹੀ ਕੀਤਾ ਹੈ । ਪਰ ਦੋਵੇਂ ਜਣੇ ਪਿਛਲੇ ਕਈ ਦਿਨਾਂ ਤੋਂ ਵਿਆਹ ਦੇ ਲਈ ਤਿਆਰੀਆਂ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਬੀਤੇ ਦਿਨੀਂ ਕੈਟਰੀਨਾ ਦੀ ਮਾਂ ਵੀ ਇੱਕ ਸ਼ਾਪਿੰਗ ਮਾਲ ‘ਚ ਸ਼ਾਪਿੰਗ ਕਰਦੀ ਹੋਈ ਦਿਖਾਈ ਦਿੱਤੀ ਸੀ ।

 

View this post on Instagram

 

A post shared by Filmykiida (@filmykiida)

Related Post