ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਅੱਜ ਬੱਝਣਗੇ ਵਿਆਹ ਦੇ ਬੰਧਨ ‘ਚ

By  Shaminder December 9th 2021 10:29 AM

ਵਿੱਕੀ ਕੌਸ਼ਲ (Vicky Kaushal)  ਅਤੇ ਕੈਟਰੀਨਾ ਕੈਫ  (Katrina Kaif) ਦੇ ਵਿਆਹ  (Wedding) ਦੀਆਂ ਖ਼ਬਰਾਂ ਏਨੀਂ ਦਿਨੀਂ ਸੁਰਖੀਆਂ ਬਣੀਆਂ ਹੋਈਆਂ ਹਨ । ਵਿਆਹ ਨੂੰ ਲੈ ਕੇ ਦੋਵਾਂ ਦੇ ਪ੍ਰਸ਼ੰਸਕ ਵੀ ਬੇਹੱਦ ਉਤਸ਼ਾਹਿਤ ਹਨ ਅਤੇ ਦੋਵਾਂ ਦੇ ਵਿਆਹ ਦੇ ਸਮਾਗਮ ਵੀ ਚੱਲ ਰਹੇ ਹਨ । ਦੋਵਾਂ ਦੇ ਪ੍ਰਸ਼ੰਸਕ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ।ਪਰ ਦੋਵਾਂ ਦੇ ਇਸ ਵਿਆਹ ਨੂੰ ਬਹੁਤ ਹੀ ਨਿੱਜੀ ਰੱਖਿਆ ਹੈ । ਇਸ ਦੇ ਦੌਰਾਨ ਖਬਰ ਆ ਰਹੀ ਹੈ ਕਿ ਦੋਵੇਂ ਅੱਜ ਦੁਪਹਿਰੇ ਫੇਰੇ ਲੈਣਗੇ ਅਤੇ ਵਿਆਹ ਦੇ ਬੰਧਨ ‘ਚ ਬੱਝ ਜਾਣਗੇ ।

Vicky Kaushal and katrina Kaif image From instagram

ਹੋਰ ਪੜ੍ਹੋ :  ਬਾਲੀਵੁੱਡ ਅਦਾਕਾਰ ਅਭਿਮੰਨਯੂ ਦਾਸਾਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਤਸਵੀਰਾਂ ਕੀਤੀਆਂ ਸਾਂਝੀਆਂ

ਇਸ ਤੋਂ ਪਹਿਲਾਂ ਆਖ਼ਰਕਾਰ ਉਹ ਦਿਨ ਆ ਹੀ ਗਿਆ ਹੈ ਜਦੋਂ ਬਾਲੀਵੁੱਡ ਦੀਆਂ ਟਾਪ ਦੀਆਂ ਅਦਾਕਾਰਾਂ ਵਿੱਚੋਂ ਇੱਕ ਕੈਟਰੀਨਾ ਕੈਫ ਵਿੱਕੀ ਕੌਸ਼ਲ ਨਾਲ ਵਿਆਹ ਦੇ ਬੰਧਨ ਵਿੱਚ ਬੱਝੇਗੀ। ਰਾਜਸਥਾਨ ਦੇ ਸਿਕਸ ਸੈਂਸ ਫੋਰਟ ਬਰਵਾੜਾ ਵਿੱਚ 7 ਦਸੰਬਰ ਤੋਂ ਵਿਆਹ ਦੇ ਸਮਾਗਮ ਚੱਲ ਰਹੇ ਹਨ।

Katrina Kaif Vicky Kaushal

ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਸਵਾਈ ਮਾਧੋਪੁਰ ਪਹੁੰਚ ਚੁੱਕੇ । ਦੱਸ ਦਈਏ ਕਿ ਕੈਟਰੀਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ । ਇਸੇ ਦੌਰਾਨ ਉਸ ‘ਤੇ ਫ਼ਿਲਮ ਮੇਕਰ ਕੈਜਾਦ ਗੁਸਤਾਦ ਦੀ ਨਜ਼ਰ ਪਈ ਅਤੇ ਕੈਜਾਦ ਨੇ ਕੈਟਰੀਨਾ ਨੂੰ ਫ਼ਿਲਮ ‘ਬੂਮ’ ‘ਚ ਕਾਸਟ ਕੀਤਾ ਸੀ ।

 

View this post on Instagram

 

A post shared by Viral Bhayani (@viralbhayani)

ਕੈਟਰੀਨਾ ਦੀਆਂ ਚਰਚਿਤ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫ਼ਿਲਮ ‘ਵੈਲਕਮ’ , ‘ਅਜਬ ਪ੍ਰੇਮ ਕੀ ਗਜ਼ਬ ਕਹਾਣੀ’ , ‘ਧੁਮ-੩’ , ‘ਏਕ ਥਾ ਟਾਈਗਰ’ ਫ਼ਿਲਮਾਂ ਸ਼ਾਮਿਲ ਹਨ । ਪਹਿਲਾਂ ਸਲਮਾਨ ਖ਼ਾਨ ਦੇ ਨਾਲ ਉਨ੍ਹਾਂ ਦੇ ਅਫੇਅਰ ਦੀਆਂ ਖ਼ਬਰਾਂ ਸਨ । ਇਸ ਤੋਂ ਇਲਾਵਾ ਕੈਟਰੀਨਾ ਦਾ ਰਣਬੀਰ ਕਪੂਰ ਦੇ ਨਾਲ ਵੀ ਨਾਂਅ ਜੁੜਿਆ ਸੀ । ਪਰ ਹੁਣ ਅਦਾਕਾਰਾ ਵਿੱਕੀ ਕੌਸ਼ਲ ਦੀ ਦੁਲਹਨ ਬਣ ਰਹੀ ਹੈ ।

 

Related Post