ਬਾਲੀਵੁੱਡ ‘ਚ ਹੋਣ ਸਿੱਧੂ ਮੂਸੇਵਾਲੇ ਦੀਆਂ ਗੱਲਾਂ, ਦੇਖੋ ਵਾਇਰਲ ਵੀਡੀਓ

By  Lajwinder kaur June 28th 2019 01:03 PM -- Updated: June 28th 2019 01:06 PM

ਲਓ ਗੱਲ ਕਰਦੇ ਹਾਂ ਸਿੱਧੂ ਮੂਸੇਵਾਲੇ ਦੀ ਜਿਨ੍ਹਾਂ ਨੇ ਆਪਣੀ ਕਲਮ ਤੇ ਗੀਤਾਂ ਦੇ ਨਾਲ ਨੌਜਵਾਨਾਂ ਦੇ ਦਿਲਾਂ ਉੱਤੇ ਕਬਜ਼ਾ ਕੀਤਾ ਹੋਇਆ ਹੈ। ਖ਼ਰੀਆਂ ਗੱਲਾਂ ਨੂੰ ਆਪਣੀ ਕਲਮ ‘ਚ ਡੋਬ ਕੇ ਕਾਗਜ਼ ਉੱਤੇ ਬਿਖੇਰ ਦਿੰਦੇ ਨੇ ਤੇ ‘ਸੋਨੇ ਤੇ ਸੁਹਾਗਾ’ ਵਾਲੀ ਗੱਲ ਕਰ ਦਿੰਦੇ ਨੇ, ਜਦੋਂ ਉਹ ਆਪਣੀ ਦਮਦਾਰ ਆਵਾਜ਼ ਦੇ ਨਾਲ ਇਨ੍ਹਾਂ ਬੋਲਾਂ ਨੂੰ ਆਪਣੀ ਆਵਾਜ਼ ਦਿੰਦੇ ਨੇ।

View this post on Instagram

 

...ਗੱਲਾਂ ਹੋਣ BOLLYWOOD ਵਿੱਚ... @sidhu_moosewala @vickykaushal09 ❤️❤️????

A post shared by ਗੁਰਵਿੰਦਰ ਸਿੰਘ❤️ਹਰਪ੍ਰੀਤ ਕੌਰ (@gurvindersingh0827) on Jun 27, 2019 at 10:34pm PDT

ਹੋਰ ਵੇਖੋ:ਪ੍ਰਸ਼ੰਸਕ ਨੇ ਸਿੱਧੂ ਮੂਸੇਵਾਲਾ ਦੇ ਲਈ ਦੀਵਾਨਗੀ ਨੂੰ ਕੁਝ ਇਸ ਤਰ੍ਹਾਂ ਕੀਤਾ ਬਿਆਨ, ਦੇਖੋ ਤਸਵੀਰਾਂ

ਸਿੱਧੂ ਮੂਸੇਵਾਲੇ ਦੀ ਫੈਨ ਫਾਲੋਵਿੰਗ ਵੱਧਦੀ ਜਾ ਰਹੀ ਹੈ। ਉਨ੍ਹਾਂ ਦੇ ਨਾਲ ਜੁੜੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜੋ ਸਬੂਤ ਹੈ ਕਿ ਉਨ੍ਹਾਂ ਦੀ ਲੋਕਪ੍ਰਿਯਤਾ ਪੰਜਾਬ ‘ਚ ਹੀ ਨਹੀਂ ਸਗੋਂ ਬਾਲੀਵੁੱਡ ਤੱਕ ਪਹੁੰਚ ਚੁੱਕੀ ਹੈ। ਜੀ ਹਾਂ ‘ਉਰੀ’ ਫ਼ਿਲਮ ਦੇ ਅਦਾਕਾਰ ਵਿੱਕੀ ਕੌਸ਼ਲ ਦੀ ਜਿਨ੍ਹਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ‘ਚ ਉਹ ਸਿੱਧੂ ਮੂਸੇਵਾਲੇ ਦੇ ਗੀਤ ਈਸਟ ਸਾਈਡ ਫਲੋ (East Side Flow) ਦੇ ਬੋਲ ‘ਘਰ ਬਹਿ ਕੇ ਮਾਰੀਆਂ ਨੀਂ ਗੱਲਾਂ’ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।

ਜੇ ਗੱਲ ਕਰੀਏ ਸਿੱਧੂ ਮੂਸੇਵਾਲ ਵਾਲੇ ਦੇ ਕੰਮ ਦੀ ਤਾਂ ਉਨ੍ਹਾਂ ਦਾ ਹਾਲ ਹੀ ‘ਚ ਗਾਇਕ ਆਰ ਨੇਤ ਦੇ ਨਾਲ ‘Poison’ ਗੀਤ ਦਰਸ਼ਕਾਂ ਦੇ ਸਨਮੁਖ ਹੋਇਆ ਹੈ ਤੇ ਗੀਤ ਨੌਜਵਾਨਾਂ ਦੀ ਜ਼ੁਬਾਨ ਉੱਤੇ ਚੜ੍ਹਿਆ ਹੋਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਗੀਤ ਪੰਜਾਬੀ ਫ਼ਿਲਮ ‘ਤੇਰੀ ਮੇਰੀ ਜੋੜੀ’ ‘ਚ ਸੁਣਨ ਨੂੰ ਮਿਲੇਗਾ ਅਤੇ ਪੰਜਾਬੀ ਫ਼ਿਲਮ ‘ਯੈੱਸ ਆਈ ਐੱਮ ਸਟੂਡੈਂਟ’ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ।

Related Post