ਸਿੰਬਾ ਦੇ ਸੈੱਟ ਤੋਂ ਇਕ ਹੋਰ ਵੀਡੀਓ ਆਈ ਸਾਹਮਣੇ, ਰਣਵੀਰ ਅਤੇ ਰੋਹਿਤ ਨੇ ਕਿਹਾ ਮਾਮਲਾ ਗਰਮ ਹੈ

By  Gourav Kochhar June 24th 2018 07:37 AM

ਇਕ ਪਾਸੇ ਬੈਂਕਾਕ 'ਚ 'ਆਈਫਾ ਐਵਾਰਡਜ਼ 2018' ਹੋ ਰਿਹਾ ਹੈ ਅਤੇ ਦੂਜੇ ਪਾਸੇ ਕੁਝ ਅਜਿਹੇ ਸਟਾਰਸ ਵੀ ਹਨ, ਜੋ ਇਸ ਵਾਰ ਆਈਫਾ ਦਾ ਹਿੱਸਾ ਨਹੀਂ ਬਣ ਰਹੇ। ਜੀ ਹਾਂ, ਬਾਲੀਵੁੱਡ ਦੇ ਤਿੰਨੇ ਖਾਨ ਅਤੇ ਰਣਵੀਰ ਸਿੰਘ Ranveer Singh ਵੀ ਇਸ ਵਾਰ 'ਆਈਫਾ' ਦਾ ਹਿੱਸਾ ਨਹੀਂ ਬਣ ਰਹੇ। ਰਣਵੀਰ ਇਸ ਸਮੇਂ ਆਪਣੀ ਐਕਸ਼ਨ ਫਿਲਮ 'ਸਿੰਬਾ' ਦੀ ਸ਼ੂਟਿੰਗ 'ਚ ਬਿਜ਼ੀ ਹੋਏ ਹਨ। ਇੰਨੀ ਦਿਨੀਂ ਫਿਲਮ ਦੀ ਸ਼ੂਟਿੰਗ ਹੈਦਰਾਬਾਦ ਦੇ ਫਿਲਮ ਸਟੂਡਿਓ 'ਚ ਹੋ ਰਹੀ ਹੈ। ਇਹ ਫਿਲਮ ਜੂਨੀਅਰ ਐੱਨ. ਟੀ. ਆਰ. ਦੀ ਫਿਲਮ 'ਟੇਂਪਰ' ਦਾ ਹਿੰਦੀ ਰੀਮੇਕ ਹੈ। ਫਿਲਮ 'ਚ ਕਾਜਲ ਅਗਰਵਾਲ ਨੇ ਜੂਨੀਅਰ ਨਾਲ ਕੰਮ ਕੀਤਾ ਸੀ ਅਤੇ ਇਸ ਫਿਲਮ 'ਚ ਸੈਫ ਅਲੀ ਖਾਨ ਤੇ ਅੰਮ੍ਰਿਤਾ ਸਿੰਘ ਦੀ ਧੀ ਸਾਰਾ ਅਲੀ ਖਾਨ ਵੀ ਨਜ਼ਰ ਆਵੇਗੀ।

https://www.instagram.com/p/BkUVzx1jFKt/

ਦੱਸਣਯੋਗ ਹੈ ਕਿ 'ਸਿੰਬਾ' 'ਚ ਰਣਵੀਰ ਸਿੰਘ Ranveer Singh ਇਕ ਬਿੰਦਾਸ ਪੁਲਸ ਵਾਲੇ ਦੇ ਕਿਰਦਾਰ 'ਚ ਨਜ਼ਰ ਆਵੇਗਾ। ਰਣਵੀਰ ਦੇ ਕੈਰੇਕਟਰ ਦਾ ਨਾਂ 'ਸੰਗਰਾਮ ਭਾਲੇਰਾਵ' ਹੈ। ਫਿਲਮ ਦੇ ਸੈੱਟ ਤੋਂ ਰਣਵੀਰ ਨੇ ਇਕ ਸਟੋਰੀ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ, ਜੋ ਕਾਫੀ ਜ਼ਿਆਦਾ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਰਹੀ ਹੈ। ਇਸ ਵੀਡੀਓ 'ਚ ਫਿਲਮ ਦਾ ਸੈੱਟ ਨਜ਼ਰ ਆ ਰਿਹਾ ਹੈ। ਧੋਬੀ ਘਾਟ ਦੀ ਤਰ੍ਹਾਂ ਸਜਾਏ ਗਏ ਇਸ ਸੈੱਟ 'ਤੇ ਰੋਹਿਤ Rohit Shetty ਅਤੇ ਰਣਵੀਰ ਦੇ ਹੱਥਾਂ 'ਚ ਹਾਟ ਸੈੱਟ ਨਾਂ ਦਾ ਇਕ ਬੈਂਡ ਨਜ਼ਰ ਆ ਰਿਹਾ ਹੈ। ਰਣਵੀਰ ਨੇ ਇਸ ਨੂੰ ਇਕ ਕੈਪਸ਼ਨ ਵੀ ਦਿੱਤਾ ਹੈ, ਜਿਸ 'ਚ ਉਹ ਨੇ ਲਿਖਿਆ ਹੈ, 'ਗਰਮ ਮਸਾਲਾ'। 'ਸਿੰਬਾ' 28 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਹੋਵੇਗੀ। ਫਿਲਮ ਨੂੰ ਰੋਹਿਤ ਸ਼ੈੱਟੀ ਨਿਰਦੇਸ਼ਤ ਕਰ ਰਹੇ ਹਨ।

ranveer singh

Related Post