ਹਰਭਜਨ ਮਾਨ ਨੇ 1947 ਦੀ ਵੰਡ ਦੇ ਦਰਦ ਨੂੰ ਆਪਣੇ ਗੀਤ ‘ਚ ਇੰਝ ਕੀਤਾ ਬਿਆਨ, ਵੀਡੀਓ ਹੋ ਰਿਹਾ ਵਾਇਰਲ

By  Shaminder March 31st 2020 10:44 AM

ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਨ੍ਹਾਂ ਨੇ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੀ ਕਲਮ ‘ਚੋਂ ਨਿਕਲੀ ਰੌਂਗਟੇ ਖੜੇ ਕਰ ਦੇਣ ਵਾਲੀ ਕਵੀਸ਼ਰੀ ਨੂੰ ਆਪਣੀ ਆਵਾਜ਼ ‘ਚ ਗੀਤ ਦੇ ਰਾਹੀਂ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ । ਇਸ ‘ਚ ਬਾਪੂ ਕਵੀਸ਼ਰ ਕਰਨੈਲ ਸਿੰਘ ਪਾਰਸ ਨੇ ਇੱਕ ਮੁਸਲਿਮ ਕੁੜੀ ਦੇ ਦਰਦ ਨੂੰ ਬਿਆਨ ਕਰਨ ਦਾ ਬਹੁਤ ਹੀ ਖੂਬਸੂਰਤ ਉਪਰਾਲਾ ਕੀਤਾ ਹੈ ।

ਹੋਰ ਵੇਖੋ: ਹਰਭਜਨ ਮਾਨ ਦੀ ਆਮਦ ‘ਤੇ ਪ੍ਰਸ਼ੰਸਕਾਂ ਨੇ ਕੀਤਾ ਕੁਝ ਅਜਿਹਾ ਕਿ ਗਾਇਕ ਨੂੰ ਸ਼ੇਅਰ ਕਰਨਾ ਪਿਆ ਵੀਡੀਓ

https://www.facebook.com/harbhajanmann/videos/216714633014841/

ਜਿਸ ‘ਚ ਉਹ ਭਾਰਤ ਪਾਕਿਸਤਾਨ ਦੀ ਵੰਡ ਵੇਲੇ ਭਾਰਤੀ ਪੰਜਾਬ ‘ਚ ਰਹਿ ਜਾਂਦੀ ਹੈ ।ਉਹ ਕੁੜੀ ਇੱਕ ਸਿੱਖ ਪਰਿਵਾਰ ‘ਚ ਵਿਆਹ ਕਰਵਾ ਕੇ ਆਪਣਾ ਘਰ ਵਸਾ ਲੈਂਦੀ ਹੈ ।ਉਹ ਆਪਣੇ ਪਰਿਵਾਰ ‘ਚ ਰਾਜ਼ੀ ਖੁਸ਼ੀ ਰਹਿੰਦੀ ਹੈ, ਪਰ ਵੰਡ ਸਮੇਂ ਦੌਰਾਨ ਦੇ ਕਾਨੂੰਨ ਦੇ ਤਹਿਤ ਕੁੜੀ ਨੂੰ ਪਾਕਿਸਤਾਨ ਦੇ ਪੰਜਾਬ ‘ਚ ਜਬਰਨ ਲਿਜਾਇਆ ਜਾਂਦਾ ਹੈ ।

https://www.instagram.com/p/B9jXCmXhcVJ/

ਇਹ ਕਵੀਸ਼ਰੀ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੀ ਕਲਮ ਚੋਂ ਨਿਕਲੀ ਹੈ, ਜਦੋਂਕਿ ਇਸ ਨੂੰ ਆਪਣੀ ਆਵਾਜ਼ ਦੇ ਨਾਲ ਹਰਭਜਨ ਮਾਨ ਨੇ ਸ਼ਿੰਗਾਰਿਆ ਹੈ ।ਹਰਭਜਨ ਮਾਨ ਦੀ ਗੱਲ ਕੀਤੀ ਜਾਵੇ ਤਾਂ ਉਹ ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਨ ।ਉਨ੍ਹਾਂ ਦੇ ਬੇਟੇ ਅਵਕਾਸ਼ ਮਾਨ ਵੀ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਪਿੱਛੇ ਜਿਹੇ ਉਨ੍ਹਾਂ ਦਾ ਇੱਕ ਗੀਤ ਵੀ ਰਿਲੀਜ਼ ਹੋ ਚੁੱਕਿਆ ਹੈ।

 

Related Post