ਹਰਭਜਨ ਮਾਨ ਦੀ ਆਮਦ 'ਤੇ ਪ੍ਰਸ਼ੰਸਕਾਂ ਨੇ ਕੀਤਾ ਕੁਝ ਅਜਿਹਾ ਕਿ ਗਾਇਕ ਨੂੰ ਸ਼ੇਅਰ ਕਰਨਾ ਪਿਆ ਵੀਡੀਓ

Written by  Shaminder   |  February 05th 2020 12:58 PM  |  Updated: February 05th 2020 12:58 PM

ਹਰਭਜਨ ਮਾਨ ਦੀ ਆਮਦ 'ਤੇ ਪ੍ਰਸ਼ੰਸਕਾਂ ਨੇ ਕੀਤਾ ਕੁਝ ਅਜਿਹਾ ਕਿ ਗਾਇਕ ਨੂੰ ਸ਼ੇਅਰ ਕਰਨਾ ਪਿਆ ਵੀਡੀਓ

ਹਰਭਜਨ ਮਾਨ ਨੇ ਇੱਕ ਵੀਡੀਓ ਆਪਣੇ ਫੇਸਬੁੱਕ ਪੇਜ ਅਤੇ ਟਵਿੱਟਰ ਅਕਾਊਂਟ 'ਤੇ ਸਾਂਝਾ ਕੀਤਾ ਹੈ ।ਇਸ ਵੀਡੀਓ 'ਚ ਹਰਭਜਨ ਮਾਨ ਕਿਸੇ ਵਿਆਹ 'ਚ ਪਰਫਾਰਮ ਕਰਨ ਲਈ ਗਏ ਸਨ,ਪਰ ਉਨ੍ਹਾਂ ਦਾ ਸਵਾਗਤ ਇਸ ਅੰਦਾਜ਼ 'ਚ ਕੀਤਾ ਗਿਆ ਕਿ ਹਰਭਜਨ ਮਾਨ ਨੇ ਇਸ ਵੀਡੀਓ ਨੂੰ ਆਪਣੇ ਸੋਸ਼ਲ ਅਕਾਊਂਟ 'ਤੇ ਸਾਂਝਾ ਕੀਤਾ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ 'ਗੁਰੂ ਦੀ ਕਿਰਪਾ ਹੈ ਬਹੁਤ ਖੁਸ਼ਕਿਸਮਤ ਹਾਂ ਮੈਂ,ਆਪ ਦੇ ਵਿਹੜੇ ਆਇਆਂ ਨੂੰ ਏਨਾ ਬੇਸ਼ੁਮਾਰ ਮਾਣ,ਸਤਿਕਾਰ ਦਿੰਦੇ ਹੋ ਦਿਲੋਂ ਸ਼ੁਕਰੀਆ'।

ਹੋਰ ਵੇਖੋ:ਹਰਭਜਨ ਮਾਨ ਦੀ ਇਹ ਵੀਡੀਓ ਤੁਹਾਨੂੰ ਵੀ ਆਏਗੀ ਪਸੰਦ,ਬਜ਼ੁਰਗ ਜੋੜੇ ਨੇ ਇਸ ਤਰ੍ਹਾਂ ਵਧਾਇਆ ਹਰਭਜਨ ਮਾਨ ਦਾ ਮਾਣ ,ਵੀਡੀਓ ਕੀਤਾ ਸਾਂਝਾ

https://www.facebook.com/harbhajanmann/videos/1605411496273383/

ਹਰਭਜਨ ਮਾਨ ਇੱਕ ਅਜਿਹੇ ਗਾਇਕ ਹਨ ਜੋ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ ।ਉਨ੍ਹਾਂ ਨੇ ਆਪਣੀ ਸਾਫ਼ ਸੁਥਰੀ ਗਾਇਕੀ ਦੀ ਬਦੌਲਤ ਉਨ੍ਹਾਂ ਨੇ ਸਰੋਤਿਆਂ ਦੇ ਦਿਲਾਂ 'ਚ ਖ਼ਾਸ ਜਗ੍ਹਾ ਬਣਾਈ ਹੈ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਜਿੱਥੇ ਨੌਜਵਾਨ ਸ਼ਾਮਿਲ ਹਨ,ਉੱਥੇ ਹੀ ਬਜ਼ੁਰਗ ਵੀ ਉਨ੍ਹਾਂ ਦੀ ਗਾਇਕੀ ਅਤੇ ਕਵੀਸ਼ਰੀ ਦੇ ਕਾਇਲ ਹਨ ।

https://www.instagram.com/p/B7i9gxVhA3G/

ਦੱਸ ਦਈਏ ਕਿ ਹਰਭਜਨ ਮਾਨ ਏਨੀਂ ਦਿਨੀਂ ਆਪਣੀ ਫ਼ਿਲਮ ਪੀਆਰ ਨੂੰ ਲੈ ਕੇ ਰੁੱਝੇ ਹੋਏ ਹਨ ।ਜਲਦ ਹੀ ਉਹ ਆਪਣੀ ਇਸ ਫ਼ਿਲਮ ਨਾਲ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰ ਹੋਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network