ਅੱਜ ਹੈ ਵਿਦਿਆ ਬਾਲਨ ਦਾ ਜਨਮ ਦਿਨ, ਇਸ ਟੀਵੀ ਸ਼ੋਅ ਤੋਂ ਕੀਤੀ ਸੀ ਕਰੀਅਰ ਦੀ ਸ਼ੁਰੂਆਤ
Rupinder Kaler
January 1st 2020 01:04 PM
ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਅੱਜ ਡਬਲ ਖੁਸ਼ੀ ਮਨਾ ਰਹੀ ਹੈ । ਇੱਕ ਪਾਸੇ ਤਾਂ ਅੱਜ ਨਵਾਂ ਸਾਲ ਹੈ ਦੂਜੇ ਪਾਸੇ ਵਿਦਿਆ ਬਾਲਨ ਆਪਣਾ ਜਨਮ ਦਿਨ ਮਨਾ ਰਹੀ ਹੈ । ਵਿਦਿਆ ਬਾਲਨ ਦਾ ਜਨਮ 1 ਜਨਵਰੀ 1979 ਨੂੰ ਮੁੰਬਈ ਵਿੱਚ ਹੋਇਆ ਸੀ, ਉਹਨਾਂ ਨੇ ਮੁੰਬਈ ਦੇ ਚੇਂਬੁਰ ਵਿੱਚ ਹੀ ਆਪਣੀ ਪੜ੍ਹਾਈ ਪੂਰੀ ਕੀਤੀ । ਵਿਦਿਆ ਸ਼ਬਾਨਾ ਆਜਮੀ ਤੇ ਮਾਧੂਰੀ ਦੀਕਸ਼ਿਤ ਤੋਂ ਕਾਫੀ ਪ੍ਰਭਾਵਿਤ ਸੀ ਤੇ ਬਚਪਨ ਵਿੱਚ ਤੋਂ ਹੀ ਅਦਾਕਾਰਾ ਬਣਨਾ ਚਾਹੁੰਦੀ ਸੀ ।