ਅੱਜ ਹੈ ਵਿਦਿਆ ਬਾਲਨ ਦਾ ਜਨਮ ਦਿਨ, ਇਸ ਟੀਵੀ ਸ਼ੋਅ ਤੋਂ ਕੀਤੀ ਸੀ ਕਰੀਅਰ ਦੀ ਸ਼ੁਰੂਆਤ

written by Rupinder Kaler | January 01, 2020

ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਅੱਜ ਡਬਲ ਖੁਸ਼ੀ ਮਨਾ ਰਹੀ ਹੈ । ਇੱਕ ਪਾਸੇ ਤਾਂ ਅੱਜ ਨਵਾਂ ਸਾਲ ਹੈ ਦੂਜੇ ਪਾਸੇ ਵਿਦਿਆ ਬਾਲਨ ਆਪਣਾ ਜਨਮ ਦਿਨ ਮਨਾ ਰਹੀ ਹੈ । ਵਿਦਿਆ ਬਾਲਨ ਦਾ ਜਨਮ 1 ਜਨਵਰੀ 1979 ਨੂੰ ਮੁੰਬਈ ਵਿੱਚ ਹੋਇਆ ਸੀ, ਉਹਨਾਂ ਨੇ ਮੁੰਬਈ ਦੇ ਚੇਂਬੁਰ ਵਿੱਚ ਹੀ ਆਪਣੀ ਪੜ੍ਹਾਈ ਪੂਰੀ ਕੀਤੀ । ਵਿਦਿਆ ਸ਼ਬਾਨਾ ਆਜਮੀ ਤੇ ਮਾਧੂਰੀ ਦੀਕਸ਼ਿਤ ਤੋਂ ਕਾਫੀ ਪ੍ਰਭਾਵਿਤ ਸੀ ਤੇ ਬਚਪਨ ਵਿੱਚ ਤੋਂ ਹੀ ਅਦਾਕਾਰਾ ਬਣਨਾ ਚਾਹੁੰਦੀ ਸੀ । https://www.instagram.com/p/B6cM39FniA2/ ਵਿਦਿਆ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਛੋਟੇ ਪਰਦੇ ਤੋਂ ਸ਼ੁਰੂਆਤ ਕੀਤੀ ਸੀ । ਵਿਦਿਆ ਨੇ ਟੀਵੀ ਦੇ ਲੜੀਵਾਰ ਨਾਟਕ hum paanch ਵਿੱਚ ਕੰਮ ਕੀਤਾ ਹੈ । ਇਸ ਪ੍ਰੋਗਰਾਮ ਵਿੱਚ ਭਾਵੇਂ ਉਹ ਲੀਡ ਰੋਲ ਵਿੱਚ ਨਹੀਂ ਸੀ ਪਰ ਉਹਨਾਂ ਦੀ ਪਹਿਚਾਣ ਬਣ ਗਈ ਸੀ । ਵਿਦਿਆ ਨੇ ਇੱਕ ਬੰਗਾਲੀ ਫ਼ਿਲਮ ਰਾਹੀਂ ਫ਼ਿਲਮੀ ਦੁਨੀਆ ਵਿੱਚ ਕਦਮ ਰੱਖਿਆ ਸੀ । https://www.instagram.com/p/BwJkwGtn4aW/ ਇਸ ਤੋਂ ਬਾਅਦ ਵਿਦਿਆ ਬਾਲਨ 2005 ਵਿੱਚ ਆਈ ਫ਼ਿਲਮ Parineeta ਵਿੱਚ ਦਿਖਾਈ ਦਿੱਤੀ । ਇਸ ਫ਼ਿਲਮ ਕਰਕੇ ਉਹਨਾਂ ਨੂੰ ਬਾਲੀਵੁੱਡ ਵਿੱਚ ਪਹਿਚਾਣ ਮਿਲ ਗਈ ਸੀ । ਇਸ ਤੋਂ ਬਾਅਦ ਵਿਦਿਆ ਬਾਲਨ ਨੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਵਿੱਚ ਕੰਮ ਕੀਤਾ, ਪਰ dirty picture ਨੇ ਉਹਨਾਂ ਨੂੰ ਬਾਲੀਵੁੱਡ ਦੇ ਵੱਖਰੇ ਮੁਕਾਮ ’ਤੇ ਪਹੁੰਚਾ ਦਿੱਤਾ ਸੀ । ਉਹਨਾਂ ਦੀ ਆਉਣ ਵਾਲੀ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ 2020 ਵਿੱਚ ਉਹ shakuntala devi ਵਿੱਚ ਨਜ਼ਰ ਆਵੇਗੀ । https://www.instagram.com/p/BsuouUJlY18/

0 Comments
0

You may also like