ਵਿਦਿਆ ਬਾਲਨ ਨੇ ਆਪਣਾ 10ਵੀਂ ਦਾ ਸਰਟੀਫ਼ਿਕੇਟ ਕੀਤਾ ਸ਼ੇਅਰ, ਏਨੇਂ ਨੰਬਰਾਂ ਨਾਲ ਪਾਸ ਕੀਤੀ ਸੀ ਦਸਵੀਂ

By  Rupinder Kaler August 19th 2020 01:01 PM

ਵਿਦਿਆ ਬਾਲਨ ਆਪਣੀ ਦਮਦਾਰ ਅਦਾਕਾਰੀ ਕਰਕੇ ਜਾਣੀ ਜਾਂਦੀ ਹੈ, ਹਾਲ ਹੀ ਵਿੱਚ ਅਦਾਕਾਰਾ ਦੀ ਫ਼ਿਲਮ ਸ਼ਕੁੰਤਲਾ ਦੇਵੀ ਰਿਲੀਜ਼ ਹੋਈ ਹੈ । ਇਸ ਫ਼ਿਲਮ ਵਿੱਚ ਵਿਦਿਆ ਨੇ ਮਨੁੱਖੀ ਕੰਪਿਊਟਰ ਸ਼ਕੁੰਤਲਾ ਦੇਵੀ ਦਾ ਕਿਰਦਾਰ ਨਿਭਾਇਆ ਹੈ । ਇਸ ਸਭ ਦੇ ਚਲਦੇ ਹੀ ਵਿਦਿਆ ਬਾਲਨ ਨੇ ਆਪਣਾ 10ਵੀਂ ਦਾ ਸਰਟੀਫ਼ਿਕੇਟ ਸੋਸ਼ਲ ਤੇ ਸ਼ੇਅਰ ਕੀਤਾ ਹੈ ।

https://www.instagram.com/p/CD_UjekH_iK/

ਇਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਵਿਦਿਆ ਨੇ ਗਣਿਤ ਵਿੱਚੋਂ 150 ਵਿਚੋਂ 126 ਨੰਬਰ ਹਾਸਲ ਕੀਤੇ ਹਨ ਤੇ ਉਹਨਾਂ ਨੇ 82.42 ਫੀਸਦੀ ਨੰਬਰ ਲਏ ਸਨ । ਗਣਿਤ ਤੋਂ ਇਲਾਵਾ ਉਹਨਾਂ ਨੇ ਸਾਇੰਸ ਵਿੱੱਚ 150 ਵਿੱਚੋਂ 128 ਨੰਬਰ ਲਏ ਹਨ ।

https://www.instagram.com/p/CEBdGF5n7ON/

ਅੰਗਰੇਜੀ ਵਿੱਚ 100 ਵਿੱਚੋਂ 78 ਨੰਬਰ ਲਏ ਹਨ ਜਦੋਂ ਕਿ ਫ੍ਰੈਂਚ ਵਿੱਚ 100 ਵਿਚੋਂ 87 ਨੰਬਰ ਲਏ ਹਨ । ਇਸ ਸਰਟੀਫਿਕੇਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਮੈਂ ਜੀਨੀਅਸ ਨਹੀਂ ਸੀ ਪਰ ਚੰਗੀ ਸੀ । ਇਹ ਬੁਰੇ ਨਹੀਂ ਹਨ । ਕਮੈਂਟ ਕਰਕੇ ਦੱਸੋਂ ਤੁਹਾਨੂੰ ਗਣਿਤ ਵਿੱਚ ਕਿੰਨੇ ਨੰਬਰ ਮਿਲੇ ਸਨ ।

https://www.instagram.com/p/CDoJUchHr99/

Related Post