ਵਿਦਯੁਤ ਜਾਮਵਾਲ ਦੀ ਫ਼ਿਲਮ ‘ਕਮਾਂਡੋ 3’ ਦਾ ਪਹਿਲਾ ਪੋਸਟਰ ਆਇਆ ਸਾਹਮਣੇ

By  Lajwinder kaur October 1st 2019 01:10 PM

ਬਾਲੀਵੁੱਡ ਦੇ ਐਕਸ਼ਨ ਹੀਰੋ ਵਿਦਯੁਤ ਜਾਮਵਾਲ ਜਿਨ੍ਹਾਂ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਆਉਣ ਵਾਲੀ ਫ਼ਿਲਮ ‘ਕਮਾਂਡੋ 3’ ਦਾ ਪੋਸਟਰ ਸ਼ੇਅਰ ਕੀਤਾ ਹੈ ਤੇ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਮਿਸ਼ਨ ਬਹੁਤ ਵੱਡਾ ਹੈ ਤੇ ਹੁਣ ਸਮਾਂ ਗੇਮ ਦਾ ਹੈ! ਪੇਸ਼ ਹੈ ਪਹਿਲਾ ਪੋਸਟਰ ਕਮਾਂਡੋ 3 ਦਾ.. ਰਿਲੀਜ਼ਿੰਗ 29 ਨਵੰਬਰ ਨੂੰ’। ਇਸ ਪੋਸਟਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

 

View this post on Instagram

 

The mission is huge and it's game time! Presenting the first poster of #Commando3. Releasing on November 29 @aditya_datt @sarkarshibasish #VipulAmrutlalShah @reliance.entertainment #SunShinePictures #MotionPictureCapital @adah_ki_adah @angira @gulshandevaiah78 @zeemusiccompany

A post shared by Vidyut Jammwal (@mevidyutjammwal) on Sep 30, 2019 at 11:09pm PDT

ਹੋਰ ਵੇਖੋ:ਪਿਆਰ ਦੇ ਰੰਗਾਂ ਨਾਲ ਭਰਿਆ ਸਿੰਗਾ ਦਾ ਨਵਾਂ ਗੀਤ 'ਸ਼ਹਿ' ਹੋਇਆ ਰਿਲੀਜ਼, ਦੇਖੋ ਵੀਡੀਓ

ਇਸ ਤੋਂ ਪਹਿਲਾਂ ਕਮਾਂਡੋ ਮੂਵੀ ਦੇ ਪਹਿਲੇ ਭਾਗ ਦੀ ਸਫਲਤਾ ਤੋਂ ਬਾਅਦ ਦੂਜਾ ਭਾਗ ਲੈ ਕੇ ਆਏ ਸਨ ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਜਿਸਦੇ ਚੱਲਦੇ ਫ਼ਿਲਮ ਕਮਾਂਡੋ ਦਾ ਹੁਣ ਤੀਜਾ ਭਾਗ ਆ ਰਿਹਾ ਹੈ। ਕਮਾਂਡੋ 3 ਮੂਵੀ ‘ਚ ਵਿਦਯੁਤ ਜਾਮਵਾਲ ਦੇ ਖਤਰਨਾਕ ਸਟੰਟ ਦੇਖਣ ਨੂੰ ਮਿਲਣਗੇ। ਵਿਦਯੁਤ ਜਾਮਵਾਲ ਤੋਂ ਇਲਾਵਾ ਇਸ ਮੂਵੀ ‘ਚ ਅਦਾ ਸ਼ਰਮਾ, ਅੰਗਿਰਾ ਧਾਰ ਤੇ ਗੁਲਸ਼ਨ ਦੇਵਾਇਆ ਵੀ ਨਜ਼ਰ ਆਉਣਗੇ। ਕਮਾਂਡੋ 3 ਮੂਵੀ ਨੂੰ ਡਾਇਰੈਕਟਰ ਆਦਿਤਿਆ ਦੱਤ ਨੇ ਕੀਤਾ ਹੈ। ਇਸ ਮੂਵੀ ਨੂੰ ਪ੍ਰੋਡਿਊਸ਼ ਵਿਪੁਲ ਸ਼ਾਹ ਤੇ ਰਿਲਾਇੰਸ ਐਂਨਟਰਟੇਨਮੈਂਟ ਵੱਲੋਂ ਕੀਤਾ ਜਾ ਰਿਹਾ ਹੈ। ਇਹ ਫ਼ਿਲਮ ਪਹਿਲਾਂ ਸਤੰਬਰ ‘ਚ ਰਿਲੀਜ਼ ਹੋਣੀ ਸੀ ਪਰ ਕੁਝ ਕਾਰਨਾਂ ਦੇ ਚਲਦੇ ਰਿਲੀਜ਼ ਡੇਟ ਬਦਲ ਦਿੱਤੀ ਗਈ ਸੀ। ਹੁਣ ਇਹ ਫ਼ਿਲਮ 29 ਨਵੰਬਰ ਨੂੰ ਰਿਲੀਜ਼ ਹੋਵੇਗੀ।

Related Post