ਵਿੰਦੂ ਦਾਰਾ ਸਿੰਘ ਨੇ ਸਾਂਝੀ ਕੀਤੀ ਖ਼ਾਸ ਤਸਵੀਰ, ਇੱਕ ਫਰੇਮ 'ਚ ਨਜ਼ਰ ਆ ਰਹੇ ਨੇ ਮੇਜਰ ਧਿਆਨ ਚੰਦ, ਮਿਲਖਾ ਸਿੰਘ ਤੇ ਦਾਰਾ ਸਿੰਘ

By  Lajwinder kaur November 24th 2019 04:01 PM

ਬਾਲੀਵੁੱਡ ਅਦਾਕਾਰ ਵਿੰਦੂ ਦਾਰਾ ਸਿੰਘ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਪਿਤਾ ਜੀ ਯਾਨੀਕਿ ਦਾਰਾ ਸਿੰਘ ਦੀਆਂ ਅਣਦੇਖੀਆਂ ਤਸਵੀਰਾਂ ਨੂੰ ਆਪਣੇ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਬਹੁਤ ਖ਼ਾਸ ਤਸਵੀਰ ਸਾਂਝੀ ਕੀਤੀ ਹੈ। ਜੀ ਹਾਂ ਇਸ ਤਸਵੀਰ ‘ਚ ਪੰਜਾਬੀ ਦਾ ਨਾਂਅ ਦੁਨੀਆ ਭਰ ‘ਚ ਰੌਸ਼ਨ ਕਰਨ ਵਾਲੇ ਲੇਜੈਂਡਸ ਨਜ਼ਰ ਆ ਰਹੇ ਹਨ। ਨਾਲ ਹੀ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਦਾ ਲੇਜੈਂਡਸ ਇੱਕ ਫਰੇਮ ‘ਚ #ਮੇਜਰ ਧਿਆਨ ਚੰਦ #ਮਿਲਖਾ ਸਿੰਘ #ਦਾਰਾ ਸਿੰਘ’

 

View this post on Instagram

 

The legends in one frame ?? #dhyanchand #majordhyanchand #milkhasingh #darasinghji #darachowk #darasingh #thegreatdarasingh #throwback?

A post shared by Vindu dara Singh (@vindusingh) on Nov 23, 2019 at 9:51pm PST

ਹੋਰ ਵੇਖੋ:ਗੈਰੀ ਸੰਧੂ ਤੇ ਸਿੰਗਾ ਨਜ਼ਰ ਆਏ ਸੈਰ ਕਰਦੇ, ਦੋਵੇਂ ਗਾਇਕਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਹੈ ਖੂਬ ਵਾਇਰਲ

ਜੀ ਹਾਂ ਇੰਨ੍ਹਾਂ ਤਿੰਨਾਂ ਹੀ ਪੰਜਾਬੀ ਮੇਜਰ ਧਿਆਨ ਚੰਦ, ਮਿਲਖਾ ਸਿੰਘ ਤੇ ਦਾਰਾ ਸਿੰਘ ਨੇ ਆਪਣੇ-ਆਪਣੇ ਖੇਤਰ ‘ਚ ਵੱਡੀਆਂ-ਵੱਡੀਆਂ ਮੱਲਾਂ ਮਾਰ ਕੇ ਪੰਜਾਬੀ ਦਾ ਮਾਣ ਵਧਾਇਆ ਹੈ। ਤਿੰਨਾਂ ਲੇਜੈਂਡਸ ਨੂੰ ਦੁਨੀਆ ਭਰ ‘ਚ ਵੱਸਦੇ ਪੰਜਾਬੀ ਬੜੇ ਹੀ ਅਦਾਰ-ਸਤਿਕਾਰ ਤੇ ਪਿਆਰ ਨਾਲ ਯਾਦ ਕਰਦੇ ਨੇ। ਇਸ ਤਸਵੀਰ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

 

View this post on Instagram

 

It's a wrap for #NanakNaamJahaazHai ❤❤ With the amazing producer and director Maan Singh Deep & Kalyanji #movies #punjab

A post shared by Vindu dara Singh (@vindusingh) on Nov 13, 2019 at 12:32am PST

ਜੇ ਗੱਲ ਕਰੀਏ ਵਿੰਦੂ ਦਾਰਾ ਸਿੰਘ ਦੀ ਤਾਂ ਉਹ ਹਿੰਦੀ ਫ਼ਿਲਮਾਂ ਦੇ ਨਾਲ ਪੰਜਾਬੀ ਫ਼ਿਲਮਾਂ ਚ ਕਾਫੀ ਸਰਗਰਮ ਰਹਿੰਦੇ ਹਨ। ਏਨੀਂ ਦਿਨੀਂ ਉਹ ਮੁੜ ਤੋਂ ਬਣ ਰਹੀ ਨਾਨਕ ਨਾਮ ਜਹਾਜ਼ ਫ਼ਿਲਮ ਦੇ ਰੀਮੇਕ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

Related Post