ਸਾਹ ਰੁਕ ਗਏ ਦਰਸ਼ਕਾਂ ਦੇ ਜਦੋਂ ਸਟੇਡੀਅਮ ਦੀ ਛੱਤ ਨਾਲ ਲਟਕਦੀ ਬਿੱਲੀ ਨੇ ਮਾਰੀ ਛਾਲ, ਇਸ ਤਰ੍ਹਾਂ ਦਰਸ਼ਕਾਂ ਨੇ ਬਚਾਈ ਇਸ ਬਿੱਲੀ ਦੀ ਜਾਨ, ਦੇਖੋ ਵਾਇਰਲ ਵੀਡੀਓ

By  Lajwinder kaur September 15th 2021 03:29 PM

'ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ' ਵਾਲੀ ਕਹਾਵਤ ਉਸ ਸਮੇਂ ਸੱਚ ਸਾਬਿਤ ਹੋਈ, ਜਦੋਂ ਤੁਸੀਂ ਇਸ ਵੀਡੀਓ ਨੂੰ ਦੇਖੋਗੇ। ਕਈ ਵਾਰ ਸਾਨੂੰ ਸੋਸ਼ਲ ਮੀਡੀਆ ‘ਤੇ ਅਜਿਹੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ, ਜੋ ਮਨੁੱਖਤਾ ਵਿੱਚ ਸਾਡੇ ਵਿਸ਼ਵਾਸ ਨੂੰ ਹੋਰ ਮਜ਼ਬੂਤ ​​ਕਰਦੀਆਂ ਹਨ । ਜੀ ਹਾਂ ਇੱਕ ਵੀਡੀਓ ਬਹੁਤ ਹੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।

iniside image of viral video Image Source: PTC News instagram

ਹੋਰ ਪੜ੍ਹੋ : ਅਦਾਕਾਰਾ ਨੀਆ ਸ਼ਰਮਾ ਨੇ ਲਿਆ ਆਪਣਾ ਨਵਾਂ ਘਰ, ਗ੍ਰਹਿ ਪ੍ਰਵੇਸ਼ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਦੇ ਰਹੇ ਨੇ ਵਧਾਈਆਂ

inside image of cat viral video Image Source: instagram

ਜਿਸ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਅਹਿਸਾਸ ਹੋਵੇਗਾ ਕਿ ਮਨੁੱਖਤਾ ਅਜੇ ਵੀ ਜ਼ਿੰਦਾ ਹੈ ਅਤੇ ਲੋਕ ਕਿਸੇ ਦੀ ਜਾਨ ਬਚਾਉਣ ਲਈ ਇੱਕਜੁਟ ਹੋ ਜਾਂਦੇ ਹਨ, ਭਾਵੇਂ ਉਹ ਜਾਨ ਕਿਸੇ ਜਾਨਵਰ ਦੀ ਕਿਉਂ ਨਾ ਹੋਵੇ ।  ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡਾ ਦਿਲ ਖੁਸ਼ ਹੋ ਜਾਵੇਗਾ ਤੇ ਇੱਕ ਖੁਸ਼ੀ ਦਾ ਅਹਿਸਾਸ ਹੋਵੇਗਾ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਕੀਤਾ ਆਪਣੀ ਨਵੀਂ ਫ਼ਿਲਮ ‘ਸ਼ਿਕਰਾ’ ਦਾ ਐਲਾਨ, ਦਰਸ਼ਕ ਕਮੈਂਟ ਕਰਕੇ ਦੇ ਰਹੇ ਨੇ ਵਧਾਈਆਂ

ਦੱਸ ਦਈਏ ਇਹ ਘਟਨਾ ਇੱਕ ਮੈਚ ਦੌਰਾਨ ਦੀ ਹੈ। ਇੱਕ ਬਿੱਲੀ Cat ਇੱਕ ਅਮਰੀਕੀ ਫੁੱਟਬਾਲ ਸਟੇਡੀਅਮ ਦੀ ਛੱਤ ਤੋਂ ਲਟਕ ਦੀ ਹੋਈ ਨਜ਼ਰ ਆ ਰਹੀ ਹੈ । ਵੱਡੀ ਗਿਣਤੀ ਵਿੱਚ ਲੋਕ ਫੁੱਟਬਾਲ ਮੈਚ ਵੇਖ ਰਹੇ ਹਨ। ਇੰਨੇ ਚ ਕੁਝ ਦਰਸ਼ਕਾਂ ਦੀ ਨਜ਼ਰ ਇਸ ਲਟਕਦੀ ਹੋਈ ਬਿੱਲੀ 'ਤੇ ਪੈਂਦੀ ਹੈ ਅਤੇ ਹੇਠਾਂ ਖੜ੍ਹੇ ਲੋਕ ਇਸ ਨੂੰ ਬਚਾਉਣ ਲਈ ਇਕਜੁੱਟ ਹੋ ਜਾਂਦੇ ਹਨ। ਇੱਕ ਵਾਰ ਤਾਂ ਇਹ ਦ੍ਰਿਸ਼ ਦੇਖ ਕੇ ਹਰ ਕਿਸੇ ਦੇ ਸਾਹ ਰੁਕ ਜਾਂਦੇ ਨੇ ਕਿ ਇਸ ਲਟਕਦੀ ਹੋਈ ਬਿੱਲੀ ਦਾ ਕੀ ਹੋਵੇਗਾ? ਵੀਡੀਓ ‘ਚ ਜਦੋਂ ਤੁਸੀਂ ਅੱਗੇ ਦੇਖੋਗੇ, ਤਾਂ ਬਿੱਲੀ ਹੇਠਾਂ ਡਿੱਗ ਜਾਂਦੀ ਹੈ ਪਰ ਲੋਕਾਂ ਨੇ ਝੰਡੇ ਦੀ ਮਦਦ ਦੇ ਨਾਲ ਡਿੱਗਦੀ ਹੋਈ ਬਿੱਲੀ ਨੂੰ ਕੈਚ ਕਰ ਲੈਂਦੇ ਨੇ ਤੇ ਉਸਦੀ ਜਾਨ ਬਚਾਉਂਣ ‘ਚ ਕਾਮਯਾਬ ਹੋ ਜਾਂਦੇ ਨੇ। ਹੇਠ ਦਿੱਤੇ ਲਿੰਕ ਉੱਤੇ ਤੁਸੀਂ ਇਸ ਵਾਇਰਲ ਵੀਡੀਓ ਨੂੰ ਦੇਖ ਸਕਦੇ ਹੋ।

 

View this post on Instagram

 

A post shared by PTC News (@ptc_news)

 

Related Post