ਅਮਰਿੰਦਰ ਗਿੱਲ ਦਾ ਪੁਰਾਣਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਹੋ ਰਿਹਾ ਹੈ ਵਾਇਰਲ, ਜਦੋਂ ਸਟੇਜ ‘ਤੇ ਗਾਇਆ ‘ਦਿਲਦਾਰੀਆਂ’ ਸੌਂਗ ਤਾਂ ਲੋਕੀਂ ਲੱਗੇ ਝੂਮਣ
ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਜਿਨ੍ਹਾਂ ਦੇ ਵੱਡੀ ਗਿਣਤੀ ‘ਚ ਪ੍ਰਸ਼ੰਸਕ ਦੇਸ਼-ਵਿਦੇਸ਼ ‘ਚ ਵੱਸਦੇ ਨੇ । ਫੈਨਜ਼ ਅਮਰਿੰਦਰ ਗਿੱਲ ਦੇ ਗੀਤਾਂ ਤੇ ਫ਼ਿਲਮਾਂ ਦਾ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਰਹਿੰਦੇ ਨੇ । ਇਸ ਦੌਰਾਨ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ । ਇਹ ਵੀਡੀਓ ਹੈ ਤਾਂ ਪੁਰਾਣਾ ਪਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ।
View this post on Instagram
ਇਸ ਵੀਡੀਓ ‘ਚ ਉਹ ਆਪਣਾ ਮਸ਼ਹੂਰ ਗੀਤ ‘ਦਿਲਦਾਰੀਆਂ’ ਗਾਉਦੇ ਹੋਏ ਨਜ਼ਰ ਆ ਰਹੇ ਨੇ । ਇਹ ਵੀਡੀਓ ਉਨ੍ਹਾਂ ਦੇ ਕਿਸੇ ਲਾਈਵ ਮਿਊਜ਼ਿਕ ਸ਼ੋਅ ਦਾ ਹੈ । ਵੀਡੀਓ ‘ਚ ਦੇਖ ਸਕਦੇ ਹੋ ਜਦੋਂ ਉਨ੍ਹਾਂ ਨੇ ਗੀਤ ਗਾਉਣ ਸ਼ੁਰੂ ਕੀਤਾ ਤਾਂ ਲੋਕਾਂ ਝੂਮਣ ਲੱਗ ਗਏ ਤੇ ਤਾੜੀਆਂ ਤੇ ਕੂਕਾਂ ਦੇ ਨਾਲ ਆਪਣਾ ਪਿਆਰ ਸ਼ੋਅ ਕਰਦੇ ਹੋਏ ਨਜ਼ਰ ਆਏ । ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ ।
View this post on Instagram
ਜੇ ਗੱਲ ਕਰੀਏ ਅਮਰਿੰਦਰ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਉਨ੍ਹਾਂ ਦੀ ‘ਚੱਲ ਮੇਰਾ ਪੁੱਤ 2’ ਫ਼ਿਲਮ ਰਿਲੀਜ਼ ਹੋਈ ਸੀ । ਇਸ ਫ਼ਿਲਮ ਨੇ ਚੰਗਾ ਪ੍ਰਦਰਸ਼ਨ ਕਰਨ ‘ਚ ਕਾਮਯਾਬ ਰਹੀ ਤਾਂ ਰਹੀ ਪਰ ਇਸ ਫ਼ਿਲਮ ਨੂੰ ਵੀ ਕੋਰੋਨਾ ਦੀ ਮਾਰ ਝੱਲਣੀ ਪਈ ਹੈ । ਜੇ ਗੱਲ ਕਰੀਏ ਕੋਰੋਨਾ ਵਾਇਰਸ ਦੀ ਤਾਂ ਉਸ ਦੀ ਦਹਿਸ਼ਤ ਰੁਕਣ ਦਾ ਨਾਂਅ ਨਹੀਂ ਲੈ ਰਹੀ ਹੈ ਤੇ ਹੁਣ ਇਸ ਨੇ ਆਪਣੇ ਪੈਰ ਭਾਰਤ ‘ਚ ਵੀ ਪਸਾਰ ਲਏ ਨੇ । ਜਿਸਦੇ ਚੱਲਦੇ ਸਰਕਾਰ ਲੋਕਾਂ ਨੂੰ ਘਰ ‘ਚ ਰਹਿਣ ਦੀ ਬੇਨਤੀ ਕਰ ਰਹੇ ਨੇ ।