ਇਹ ਸਖ਼ਸ਼ ਲੈ ਰਿਹਾ ਸੀ ਸੜਕ ‘ਤੇ ਮੋਟਰਸਾਈਕਲ ਸਟੰਟ ਦਾ ਮਜ਼ਾ, ਫਿਰ ਚੱੜ੍ਹਿਆ ਪੁਲਿਸ ਦੇ ਹੱਥੀਂ, ਅੱਗੇ ਕੀ ਹੋਇਆ ਦੇਖੋ ਇਸ ਵੀਡੀਓ ‘ਚ

By  Lajwinder kaur September 26th 2022 06:18 PM

Viral Video: ਅੱਜ ਦੇ ਨੌਜਵਾਨ ਤੇਜ਼ੀ ਬਹੁਤ ਪਸੰਦ ਹੈ। ਜਿਸ ਕਰਕੇ ਉਨ੍ਹਾਂ ਨੂੰ ਤੇਜ਼ ਰਫਤਾਰ ਨਾਲ ਕਾਰ ਤੇ ਬਾਈਕਾਂ ਚਲਾਉਣ ਦਾ ਸ਼ੌਕ ਹੁੰਦਾ ਹੈ। ਸੋਸ਼ਲ ਮੀਡੀਆ 'ਤੇ ਅਜਿਹੀਆਂ ਕਈ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ 'ਚ ਲੋਕ ਆਪਣੀ ਜਾਨ ਖਤਰੇ 'ਚ ਪਾ ਕੇ ਦਿਲ ਦਹਿਲਾ ਦੇਣ ਵਾਲੇ ਸਟੰਟ ਕਰਦੇ ਨਜ਼ਰ ਆਉਂਦੇ ਹਨ।

ਅਕਸਰ ਕੁਝ ਲੋਕ ਫੈਨ ਫਾਲੋਇੰਗ ਵਧਾਉਣ ਦੇ ਚੱਕਰ 'ਚ ਇੰਨੇ ਅੰਨ੍ਹੇ ਹੋ ਜਾਂਦੇ ਹਨ ਕਿ ਆਪਣੀ ਹੀ ਜਾਨ ਨੂੰ ਖਤਰੇ ਚ ਵੀ ਪਾ ਲੈਂਦੇ ਹਨ। ਹਾਲ ਹੀ 'ਚ ਅਜਿਹੇ ਹੀ ਇੱਕ ਨੌਜਵਾਨ ਦਾ ਬਾਈਕ ‘ਤੇ ਸਟੰਟ ਕਰਦੇ ਹੋਇਆ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਇਸ ਸ਼ਖ਼ਸ਼ ਨੇ ਇੰਟਰਨੈੱਟ 'ਤੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ, ਜਿਸ ਕਰਕੇ ਦੁਰਗ ਪੁਲਿਸ ਨੇ ਆਪਣੇ ਤਰੀਕੇ ਨਾਲ ਇਸ ਸਖ਼ਸ਼ ਦਾ 'ਇਲਾਜ' ਕੀਤਾ ਹੈ।

ਹੋਰ ਪੜ੍ਹੋ : ਸ਼ਾਹਰੁਖ ਖ਼ਾਨ ਨੇ ਸਾਂਝੀ ਕੀਤੀ ਸ਼ਰਟਲੈੱਸ ਤਸਵੀਰ, ਸ਼ਰਟ ਨੂੰ ਯਾਦ ਕਰਦੇ ਹੋਏ ਕਿਹਾ-‘ਤੁਮ ਹੋਤੀ ਤੋਂ ਕੈਸਾ ਹੋਤਾ..’, ਪ੍ਰਸ਼ੰਸਕ ਤੇ ਕਲਾਕਾਰ ਲੁੱਟਾ ਰਹੇ ਨੇ ਪਿਆਰ

viral video of a stuntman image source: twitter

ਹਾਲ ਹੀ 'ਚ ਵਾਇਰਲ ਹੋ ਰਹੇ ਇਸ ਵੀਡੀਓ 'ਚ ਇੱਕ ਬਾਈਕ ਸਵਾਰ ਆਪਣੇ ਸਵੈਗ 'ਚ ਬਾਈਕ 'ਤੇ ਬੈਠ ਕੇ ਸਟੰਟ ਕਰਦਾ ਨਜ਼ਰ ਆ ਰਿਹਾ ਹੈ। ਸਟੰਟਮੈਨ ਨੌਜਵਾਨ ਦਾ ਇਹ ਖਤਰਨਾਕ ਅੰਦਾਜ਼ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਵੀ ਹੈਰਾਨ ਹਨ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਕ ਬਾਈਕ ਸਵਾਰ ਵਿਅਕਤੀ ਭੀੜ-ਭੜੱਕੇ ਵਾਲੀ ਸੜਕ 'ਤੇ ਸਟੰਟ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ 'ਚ ਵਿਅਕਤੀ ਨੇ ਆਪਣੀਆਂ ਦੋਵੇਂ ਲੱਤਾਂ ਬਾਈਕ ਦੇ ਇਕ ਪਾਸੇ ਰੱਖੀਆਂ ਹੋਈਆਂ ਹਨ। ਇਸ ਦੌਰਾਨ ਉਸ ਦਾ ਇਕ ਹੱਥ ਮੋਟਰਸਾਈਕਲ ਦੇ ਹੈਂਡਲ 'ਤੇ ਦੇਖਿਆ ਜਾ ਸਕਦਾ ਹੈ। ਖਾਸ ਗੱਲ ਇਹ ਹੈ ਕਿ ਇਸ ਅਜੀਬੋ-ਗਰੀਬ ਤਰੀਕੇ ਨਾਲ ਬੈਠਣ ਦੇ ਬਾਵਜੂਦ ਵਿਅਕਤੀ ਬਹੁਤ ਆਰਾਮ ਨਾਲ ਬਾਈਕ ਚਲਾ ਰਿਹਾ ਹੈ। ਇਸ ਸਟੰਟ ਨੂੰ ਦੇਖ ਕੇ ਲੋਕ ਕਾਫੀ ਹੈਰਾਨ ਹਨ।

inside viral video of student image source: twitter

ਇਸ ਵੀਡੀਓ ਨੂੰ ਛੱਤੀਸਗੜ੍ਹ ਦੀ ਦੁਰਗ ਪੁਲਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਆਪਣੇ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਹੈ, 'ਦੁਰਗ ਪੁਲਿਸ ਵੱਲੋਂ ਸਟੰਟਮੈਨ, ਮੋਡੀਫਾਈਡ ਸਾਈਲੈਂਸਰ, ਰੈਸ਼ ਡਰਾਈਵਿੰਗ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਕਿਰਪਾ ਕਰਕੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ।' ਵਿਅਕਤੀ ਦੇ ਇਸ ਸਟੰਟਮੈਨ ਨੂੰ ਦੇਖ ਕੇ ਟ੍ਰੈਫਿਕ ਪੁਲਿਸ ਨੇ ਉਸ ਦੇ ਹੱਥ ‘ਚ 4200 ਰੁਪਏ ਦਾ ਚਲਾਨ ਵੀ ਕੱਟ ਕੇ ਫੜਾਇਆ। ਇਸ ਦੇ ਨਾਲ ਹੀ ਪੁਲਿਸ ਨੇ ਵਿਅਕਤੀ ਦੇ ਕੰਨ ਫੜ ਕੇ ਉੱਠਕ-ਬੈਠਕ ਵੀ ਲਗਵਾਈ।

man viral video image source: twitter

 

View this post on Instagram

 

A post shared by PTC News (@ptc_news)

Related Post