ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਸਰਗੁਣ ਮਹਿਤਾ ਦਾ ਭੰਗੜਾ ਪਾਉਦਿਆਂ ਦਾ ਇਹ ਵੀਡੀਓ, ਖੂਬ ਵਾਇਰਲ ਹੋ ਰਿਹਾ ਹੈ ਵੀਡੀਓ

By  Lajwinder kaur March 31st 2020 02:45 PM -- Updated: March 31st 2020 04:02 PM

ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਜੋ ਕਿ ਲਾਕਡਾਊਨ ਦੇ ਚੱਲਦੇ ਆਪਣੇ ਘਰ ‘ਚ ਸਮਾਂ ਬਿਤਾ ਰਹੇ ਨੇ । ਉਹ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਨੇ ।  ਇਸ ਤੋਂ ਪਹਿਲਾਂ ਵੀ ਲੋਕਾਂ ਦੇ ਮਨੋਰੰਜਨ ਕਰਦੇ ਹੋਏ ਉਨ੍ਹਾਂ ਨੇ ਕੁਝ ਹਾਸੇ ਵਾਲੇ ਵੀਡੀਓਜ਼ ਆਪਣੇ ਲਾਈਫ ਪਾਟਨਰ ਰਵੀ ਦੁਬੇ ਦੇ ਨਾਲ ਬਣਾਏ ਸੀ ਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਵੀ ਕੀਤੀਆਂ ਸਨ ।

 

@sargunmehtamere kol aake bann ja tu jhalla ##foryou ##foryoupage ##tiktokindia ##tiktok ##sargunmehta ##trending ##dance ##punjabi ##dancechallenge ##punjabisong ##bhangra♬ original sound - Korala maan

ਹੋਰ ਵੇਖੋ:ਬਾਹੂਬਲੀ ਪ੍ਰਭਾਸ ਨੇ ਦਿਖਾਇਆ ਵੱਡਾ ਦਿਲ, ਕੋਰੋਨਾ ਵਾਇਰਸ ਨਾਲ ਲੜਣ ਲਈ ਦਿੱਤੇ 4 ਕਰੋੜ ਦੀ ਰਾਹਤ ਰਾਸ਼ੀ

ਅਜਿਹੇ ‘ਚ ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਪੰਜਾਬੀ ਗੀਤ ‘ਤੇ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਇਹ ਵੀਡੀਓ Korala Maan ਤੇ ਗੁਰਲੇਜ਼ ਅਖ਼ਤਰ ਦੇ ਗੀਤ ਬਾਰੂਦ ਦਿਲ ‘ਤੇ ਬਣਾਇਆ ਹੈ । ਜਿਵੇਂ ਕਿ ਸਭ ਜਾਣਦੇ ਨੇ ਸਰਗੁਣ ਮਹਿਤਾ ਚੰਗੀ ਅਦਾਕਾਰਾ ਹੋਣ ਦੇ ਨਾਲ ਵਧੀਆ ਡਾਂਸਰ ਵੀ ਨੇ । ਉਨ੍ਹਾਂ ਦੇ ਇਹ ਭੰਗੜਾ ਪਾਉਂਦਿਆਂ ਦਾ ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ।

 

View this post on Instagram

 

Are you entertained yet... ki iss bechaare se aur tiktok banwaun ??? @tiktok @indiatiktok @ravidubey2312 are you my friend ?

A post shared by Sargun Mehta (@sargunmehta) on Mar 29, 2020 at 3:18am PDT

ਜੇ ਗੱਲ ਕਰੀਏ ਸਰਗੁਣ ਮਹਿਤਾ ਦੇ ਵਰਕ ਫਰੰਟ ਦੀ ਤਾਂ ਉਹ ਲਾਸਟ ਟਾਈਮ ‘ਝੱਲੇ’ ਫ਼ਿਲਮ ‘ਚ ਬਿੰਨੂ ਢਿੱਲੋਂ ਦੇ ਨਾਲ ਨਜ਼ਰ ਆਏ ਸੀ । ਇਸ ਫ਼ਿਲਮ ਨੇ ਬਾਕਸ ਆਫ਼ਿਸ ‘ਤੇ ਚੰਗਾ ਪ੍ਰਦਰਸ਼ਨ ਕੀਤਾ ਸੀ । ਇਸ ਤੋਂ ਇਲਾਵਾ ਸਰਗੁਣ ਮਹਿਤਾ ਕਿਸਮਤ 2, ਸਹੁਰਿਆਂ ਦਾ ਪਿੰਡ ਆ ਗਿਆ ਤੇ ਕਈ ਹੋਰ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਪਿਛਲੇ ਸਾਲ ਉਨ੍ਹਾਂ ਨੇ ਕਈ ਬੈਕ ਟੂ ਬੈਕ ਹਿੱਟ ਫ਼ਿਲਮਾਂ ਦਿੱਤੀਆਂ ਨੇ ।

Related Post