Viral News: ਮਾਂ ਨੂੰ ਦੁਨੀਆਂ ਦਿਖਾਉਣ ਲਈ ਪੁੱਤ ਨੇ ਛੱਡੀ ਲੱਖਾਂ ਦੀ ਨੌਕਰੀ, ਵਾਇਰਲ ਹੋ ਰਹੀ ਇਸ ਸਰਵਣ ਪੁੱਤ ਕ੍ਰਿਸ਼ਨ ਦੀ ਵੀਡੀਓ

ਮਾਤਾ-ਪਿਤਾ ਦੀ ਸੇਵਾ ਵਾਸਤੇ ਪ੍ਰੇਰਿਤ ਕਰਨ ਲਈ ਹਮੇਸ਼ਾ ਤੋਂ ਹੀ ਸ਼ਰਵਣ ਕੁਮਾਰ ਦੀ ਉਦਾਹਰਨ ਦਿੱਤੀ ਜਾਂਦੀ ਹੈ। ਕਰਨਾਟਕ ਦੇ ਮੈਸੂਰ ਨਿਵਾਸੀ ਕ੍ਰਿਸ਼ਨ ਕੁਮਾਰ ਜਿਸ ਅੰਦਾਜ਼ ਆਪਣੀ ਮਾਤਾ ਨੂੰ ਲੈ ਕੇ ਬਨਾਰਸ ਪਹੁੰਚੇ, ਲੋਕ ਉਨ੍ਹਾਂ ਨੂੰ ਮਾਡਰਨ ਸ਼ਰਵਣ ਕੁਮਾਰ ਕਹਿ ਰਹੇ ਹਨ। ਕਿਉਂਕਿ ਇਸ ਵਿਅਕਤੀ ਨੇ ਆਪਣੀ ਮਾਂ ਨੂੰ ਦੁਨੀਆ ਦਿਖਾਉਣ ਲਈ ਆਪਣੀ ਲੱਖਾਂ ਰੁਪਏ ਦੀ ਨੌਕਰੀ ਛੱਡ ਦਿੱਤੀ।

By  Pushp Raj April 27th 2023 01:56 PM

Viral News:  ਮੌਜੂਦਾ ਸਮੇਂ 'ਚ ਜਿੱਥੇ ਏਕਲ ਪਰਿਵਾਰਾਂ ਦਾ ਚਲਨ ਵੱਧ ਗਿਆ ਹੈ, ਉੱਥੇ ਹੀ ਦੂਜੇ ਪਾਸੇ ਕੁਝ ਲੋਕ ਅਜੇ ਵੀ ਸਾਂਝੇ ਪਰਿਵਾਰ 'ਚ ਰਹਿ ਕੇ ਮਾਪਿਆਂ ਦੀ ਸੇਵਾ ਕਰਦੇ ਹਨ। ਮਾਤਾ-ਪਿਤਾ ਦੀ ਸੇਵਾ ਨੂੰ ਦੁਨੀਆ ਦੇ ਸਭ ਤੋਂ ਚੰਗੇ ਕੰਮਾਂ ਚੋਂ ਇੱਕ ਮੰਨਿਆ ਜਾਂਦਾ ਹੈ। ਕਰਨਾਟਕ ਤੋਂ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪੁੱਤਰ ਨੇ ਆਪਣੀ ਮਾਂ ਦੁਨੀਆ ਦਿਖਾਉਣ ਲਈ ਸਕੂਟਰ 'ਤੇ ਯਾਤਰਾ ਸ਼ੁਰੂ ਕੀਤੀ ਹੈ। 


ਕਰਨਾਟਕ ਤੋਂ ਮੈਸੂਰ ਨਿਵਾਸੀ ਕ੍ਰਿਸ਼ਨ ਕੁਮਾਰ ਜਿਸ ਅੰਦਾਜ਼ ਆਪਣੀ ਮਾਤਾ ਨੂੰ ਲੈ ਕੇ ਬਨਾਰਸ ਪਹੁੰਚੇ,  ਲੋਕ ਉਨ੍ਹਾਂ ਨੂੰ ਮਾਡਰਨ ਸ਼ਰਵਣ ਕੁਮਾਰ ਕਹਿ ਰਹੇ ਹਨ। ਲੋਕਾਂ ਵੱਲੋਂ ਕ੍ਰਿਸ਼ਣ ਨੂੰ ਮਾਡਰਨ ਸਰਵਣ ਕੁਮਾਰ ਕਹਿਣ ਦਾ ਕਾਰਨ ਇਹ ਹੈ ਕਿ ਇਸ ਵਿਅਕਤੀ ਨੇ ਆਪਣੀ ਮਾਂ ਨੂੰ ਦੁਨੀਆ ਦਿਖਾਉਣ ਲਈ ਆਪਣੀ ਲੱਖਾਂ ਰੁਪਏ ਦੀ ਨੌਕਰੀ ਛੱਡ ਦਿੱਤੀ ਤੇ ਸਕੂਟਰ 'ਤੇ ਆਪਣੀ ਮਾਂ ਨੂੰ ਦੁਨੀਆ ਦੀ ਸੈਰ ਕਰਵਾ ਰਹੇ ਹਨ। 

ਕਰਨਾਟਕ ਦੇ ਮੈਸੂਰ ਨਿਵਾਸੀ ਕ੍ਰਿਸ਼ਨ ਕੁਮਾਰ ਸਕੂਟਰ 'ਤੇ ਆਪਣੀ ਮਾਤਾ ਨੂੰ ਲੈ ਕੇ ਬਨਾਰਸ ਪਹੁੰਚੇ। ਉਨ੍ਹਾਂ ਨੇ ਦੋ ਹੈਲਮੇਟ ਬੈਗ 'ਚ ਕੁਝ ਜ਼ਰੂਰੀ ਸਮਾਨ, ਦੋ ਬੋਤਲਾਂ ਪਾਣੀ ਦੀਆਂ ਅਤੇ ਇੱਕ ਛੱਤਰੀ ਲੈ ਕੇ ਕੇਏ-09 ਐਕਸ 6143 ਨੰਬਰ ਦੀ 25 ਸਾਲ ਪੁਰਾਣੀ ਬਜਾਜ ਚੇਤਕ ਸਕੂਟਰ 'ਤੇ ਕ੍ਰਿਸ਼ਨ ਆਪਣੀ ਮਾਂ ਨੂੰ ਦੁਨੀਆ ਦਿਖਾਉਣ ਨਿਕਲੇ ਹਨ। ਅਜੇ ਤੱਕ ਉਹ 62 ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਦੀ ਦੂਰੀ ਤੈਅ ਕਰ ਤਿੰਨ ਦੇਸ਼ਾਂ ਦੀ ਯਾਤਰਾ ਪੂਰੀ ਕਰ ਚੁੱਕੇ ਹਨ। ਹੁਣ ਮੈਸੂਰ ਦੇ 44 ਸਾਲਾਂ ਕ੍ਰਿਸ਼ਨ ਕੁਮਾਰ ਆਪਣੀ 74 ਸਾਲ ਦੀ ਮਾਂ ਚੂੜਾ ਰਤੰਮਾ ਨੂੰ ਸਕੂਟਰ ਤੇ ਦੁਨੀਆ ਦਿਖਾ ਰਹੇ ਹਨ।

ਆਪਣੀ ਨੌਕਰੀ ਛੱਡ ਕੇ ਕ੍ਰਿਸ਼ਨ ਕੁਮਾਰ ਨੇ ਆਪਣੀ ਮਾਂ ਨੂੰ ਦੇਸ਼ ਦੇ ਵੱਖ-ਵੱਖ ਮੰਦਿਰਾਂ 'ਚ ਲਿਜਾਣ ਦੇ ਉਦੇਸ਼ ਨਾਲ ਸਤੰਬਰ 2020 'ਚ ਇੱਕ 25 ਸਾਲ ਪੁਰਾਣੀ ਬਜਾਜ ਚੇਤਕ ਸਕੂਟਰ 'ਤੇ ਮੈਸੂਰ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ। ਉਨ੍ਹਾਂ ਨੇ ਇਸ ਯਾਤਰਾ ਦਾ ਨਾਂ ਮਾਤਰ ਸੇਵਾ ਸੰਕਲਪ ਰੱਖਿਆ ਹੈ।ਭੂਟਾਨ, ਨੇਪਾਲ, ਮਿਆਂਮਾਰ ਸਣੇ ਦੇਸ਼ ਦੇ ਕਈ ਸੂਬਿਆਂ ਦਾ ਦੌਰਾ ਕਰਨ ਤੋਂ ਬਾਅਦ ਉਹ ਚਿਤਰਕੂਟ ਦੇ ਰਸਤੇ ਬਾਬਾ ਵਿਸ਼ਵਨਾਥ ਦੀ ਨਗਰੀ ਵਾਰਾਣਸੀ ਪਹੁੰਚੇ। ਸੋਮਵਾਰ ਨੂੰ ਤੁਲਸੀ ਘਾਟ ਤੇ ਕ੍ਰਿਸ਼ਨ ਕੁਮਾਰ ਅਤੇ ਉਨ੍ਹਾਂ ਦੀ ਮਾਤਾ ਦਾ ਸਨਮਾਨ ਕੀਤਾ ਗਿਆ। ਸੰਕਟ ਮੋਚਨ ਮੰਦਿਰ ਦੇ ਮਹੰਤ ਅਤੇ ਆਈਆਈਟੀ ਬੀਐਚਯੂ ਦੇ ਪ੍ਰੋਫੈਸਰ ਵਿਸ਼ੰਭਰ ਨਾਥ ਮਿਸ਼ਰ ਨੇ ਉਨ੍ਹਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ।


ਕ੍ਰਿਸ਼ਨ ਕੁਮਾਰ ਨੇ ਕਿਉਂ ਛੱਡੀ ਲੱਖਾਂ ਰੁਪਏ ਦੀ ਨੌਕਰੀ 

ਪੇਸ਼ੇ ਵਜੋਂ ਕੰਪਿਊਟਰ ਇੰਜੀਨੀਅਰ ਕ੍ਰਿਸ਼ਨ ਕੁਮਾਰ ਨੇ ਵਿਆਹ ਨਹੀਂ ਕਰਵਾਇਆ ਸੀ। ਉਸ ਨੇ ਆਪਣੇ ਬਾਰੇ ਦੱਸਿਆ ਕਿ ਕਰਨਾਟਕ ਦੇ ਮੈਸੂਰ 'ਚ ਉਸ ਦੀ ਮਾਂ ਨੇ ਸੰਯੁਕਤ ਪਰਿਵਾਰ ਦੀ ਸੇਵਾ ਵਿੱਚ ਆਪਣਾ ਜੀਵਨ ਬਤੀਤ ਕੀਤਾ। ਜਦੋਂ 2015 ਵਿੱਚ ਜੰਗਲਾਤ ਵਿਭਾਗ ਵਿੱਚ ਕੰਮ ਕਰਦੇ ਹੋਏ ਉਸ ਦੇ ਪਿਤਾ ਦਕਸ਼ਨਾਮੂਰਤੀ ਦੀ ਮੌਤ ਹੋ ਗਈ ਤਾਂ ਬੰਗਲੌਰ ਵਿੱਚ ਰਹਿਣ ਵਾਲਾ ਕ੍ਰਿਸ਼ਨ ਕੁਮਾਰ ਉਸ ਨੂੰ ਆਪਣੇ ਕੋਲ ਲੈ ਆਇਆ। ਸ਼ਾਮ ਨੂੰ ਦਫਤਰ ਤੋਂ ਵਾਪਸ ਆ ਕੇ ਮਾਂ-ਪੁੱਤ ਦੋਵੇਂ ਆਪਸ 'ਚ ਗੱਲਾਂ ਕਰਦੇ ਸਨ ਤਾਂ ਇਕ ਦਿਨ ਮਾਂ ਨੇ ਦੱਸਿਆ ਕਿ ਉਸ ਨੇ ਕਦੇ ਘਰ ਤੋਂ ਬਾਹਰ ਕੋਈ ਥਾਂ ਨਹੀਂ ਦੇਖੀ।


ਹੋਰ ਪੜ੍ਹੋ: ਕਰਨ ਔਜਲਾ ਦਾ ਨਵਾਂ ਗੀਤ 'Point of View' ਹੋਇਆ ਟ੍ਰੈਂਡ, ਯੂਟਿਊਬ 'ਤੇ ਪਿਛਲੇ 24 ਘੰਟਿਆਂ ਦੌਰਾਨ ਦੇਖੇ ਜਾਣ ਵਾਲੇ ਮੋਸਟ ਵਿਊ ਵੀਡੀਓਜ਼ ਦੀ ਲਿਸਟ 'ਚ ਸ਼ਾਮਿਲ

ਜਿਸ 'ਤੇ ਉਸ ਨੇ ਮਹਿਸੂਸ ਕੀਤਾ ਕਿ ਜਿਸ ਮਾਂ ਨੇ ਉਸ ਨੂੰ ਪੂਰੀ ਦੁਨੀਆ ਦੇਖਣ ਦੇ ਕਾਬਲ ਬਣਾਇਆ, ਉਸ ਨੇ ਘਰ ਦੇ ਹਰ ਵਿਅਕਤੀ ਨੂੰ ਬਨਾਉਣ ਲਈ ਆਪਣੀ ਪੂਰੀ ਜ਼ਿੰਦਗੀ ਲਗਾ ਦਿੱਤੀ। ਹੁਣ ਉਹ ਮਾਂ ਨੂੰ ਦੁਨੀਆ ਦੇ ਦਰਸ਼ਨ ਕਰਵਾਏਗਾ। ਇਸ ਲਈ ਸਾਲ 2016 'ਚ ਉਸ ਨੇ ਨੌਕਰੀ ਛੱਡ ਦਿੱਤੀ ਅਤੇ ਯਾਤਰਾ ਸ਼ੁਰੂ ਕਰ ਦਿੱਤੀ।

ਇਸ ਸਫ਼ਰ ਵਿੱਚ ਉਸ ਨੇ ਆਪਣੇ ਪਿਤਾ ਦੇ ਸਕੂਟਰ ਨੂੰ ਸਾਥੀ ਬਣਾਇਆ, ਤਾਂ ਜੋ ਪਿਤਾ ਦੀ ਯਾਦ ਵੀ ਬਣੀ ਰਹੇ। ਇਸ ਸਕੂਟਰ ਨਾਲ ਉਹ ਆਪਣੀ ਮਾਂ ਨਾਲ ਨੇਪਾਲ, ਭੂਟਾਨ, ਮਿਆਂਮਾਰ ਦੇਸ਼ਾਂ ਦੀ ਯਾਤਰਾ ਕਰ ਚੁੱਕਾ ਹੈ ਅਤੇ ਹੁਣ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦਾ ਪੂਰਾ ਦੌਰਾ ਕਰ ਚੁੱਕਾ ਹੈ।


Related Post