ਕਰਨ ਔਜਲਾ ਦਾ ਨਵਾਂ ਗੀਤ 'Point of View' ਹੋਇਆ ਟ੍ਰੈਂਡ, ਯੂਟਿਊਬ 'ਤੇ ਪਿਛਲੇ 24 ਘੰਟਿਆਂ ਦੌਰਾਨ ਦੇਖੇ ਜਾਣ ਵਾਲੇ ਮੋਸਟ ਵਿਊ ਵੀਡੀਓਜ਼ ਦੀ ਲਿਸਟ 'ਚ ਸ਼ਾਮਿਲ

ਪੰਜਾਬੀ ਗਾਇਕ ਕਰਨ ਔਜਲਾ ਨੇ ਹਾਲ ਹੀ ਵਿੱਚ ਆਪਣਾ ਨਵਾਂ ਗੀਤ 'ਪੁਆਇੰਟ ਆਫ ਵਿਊ' ਰਿਲੀਜ਼ ਕੀਤਾ ਹੈ। ਗਾਇਕ ਦਾ ਇਹ ਗੀਤ ਲਗਾਤਾਰ ਟ੍ਰੈਡਿੰਗ ਵਿੱਚ ਹੈ ਤੇ ਦਰਸ਼ਕ ਇਸ ਗੀਤ ਨੂੰ ਬਹੁਤ ਪਸੰਦ ਕਰ ਰਹੇ ਹਨ। ਕਰਨ ਔਜਲਾ ਦਾ ਇਹ ਗੀਤ ਯੂਟਿਊਬ 'ਤੇ ਪਿਛਲੇ 24 ਘੰਟਿਆਂ ਦੌਰਾਨ ਸੁਣੇ ਤੇ ਦੇਖੇ ਜਾਣ ਵਾਲੇ ਮੋਸਟ ਵਿਊ ਟ੍ਰੈਂਡਿੰਗ ਵੀਡੀਓਜ਼ ਦੀ ਲਿਸਟ 'ਚ ਚੌਥੇ ਨੰਬਰ 'ਤੇ ਹੈ।

Written by  Pushp Raj   |  April 27th 2023 01:06 PM  |  Updated: April 27th 2023 01:07 PM

ਕਰਨ ਔਜਲਾ ਦਾ ਨਵਾਂ ਗੀਤ 'Point of View' ਹੋਇਆ ਟ੍ਰੈਂਡ, ਯੂਟਿਊਬ 'ਤੇ ਪਿਛਲੇ 24 ਘੰਟਿਆਂ ਦੌਰਾਨ ਦੇਖੇ ਜਾਣ ਵਾਲੇ ਮੋਸਟ ਵਿਊ ਵੀਡੀਓਜ਼ ਦੀ ਲਿਸਟ 'ਚ ਸ਼ਾਮਿਲ

Karan Aujla's new song 'POV' Trending on YouTube: ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਇੱਕ ਸਟੇਜ ਪਰਫਾਰਮੈਂਸ ਦੌਰਾਨ ਸਿੱਧੂ ਮੂਸੇਵਾਲਾ ਦਾ ਨਾਂਅ ਲੈਣ ਦੇ ਚੱਲਦੇ ਤੇ ਉਹ ਵਿਵਾਦਾਂ 'ਚ ਆ ਗਏ ਸਨ। ਹੁਣ ਗਾਇਕ ਨੇ ਆਪਣੇ ਨਵੇਂ ਗੀਤ ਰਾਹੀਂ ਟ੍ਰੋਲਰਸ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ। 

ਦੱਸ ਦਈਏ ਕਿ ਕਰਨ ਔਜਲਾ ਆਪਣੀ ਦਮਦਾਰ ਗਾਇਕੀ ਲਈ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੇ ਨਾਮ ਲੈਣ ਨੂੰ ਲੈ ਕੇ ਛਿੜੇ ਵਿਵਾਦ ਤੇ ਲਾਰੈਂਸ ਬਿਸ਼ਨੋਈ ਦੇ ਭਰਾ ਨਾਲ ਵੀਡੀਓ ਵਾਇਰਲ ਹੋਣ ਮਗਰੋਂ ਕਰਨ ਟ੍ਰੋਲਰਸ ਦੇ ਨਿਸ਼ਾਨੇ 'ਤੇ ਆ ਗਏ ਸਨ, ਪਰ ਹੁਣ ਗਾਇਕ ਨੇ ਪਣਾ ਨਵਾਂ ਗੀਤ 'ਪੁਆਇੰਟ ਆਫ ਵਿਊ' (POV) ਰਿਲੀਜ਼ ਕਰ ਸਭ ਨੂੰ ਜਵਾਬ ਦਿੱਤਾ ਹੈ।

ਹੁਣ ਕਰਨ ਦੇ ਗੀਤ POV (Point Of View) ਬਾਰੇ ਨਵੀਂ ਖ਼ਬਰ ਸਾਹਮਣੇ ਆ ਰਹੀ ਹੈ। ਗਾਇਕ ਦਾ ਇਹ ਗੀਤ ਪਿਛਲੇ 24 ਘੰਟਿਆਂ ਦੌਰਾਨ ਯੂਟਿਊਬ 'ਤੇ ਸਭ ਤੋਂ ਵੱਧ ਵੇਖੇ ਜਾਣ ਵਾਲੇ ਟੌਪ ਟ੍ਰੈਂਡਿੰਗ ਵੀਡੀਓਜ਼ ਦੀ ਲਿਸਟ ਵਿੱਚ ਸ਼ਾਮਿਲ ਹੋ ਗਿਆ ਹੈ। ਇਹ ਗੀਤ ਯੂਟਿਊਬ ਦੇ ਮੋਸਟ ਵਿਊ ਟੌਪ ਟ੍ਰੈਂਡਿੰਗ ਵੀਡੀਓਜ਼ ਦੀ ਲਿਸਟ 'ਚ ਚੌਥੇ ਨੰਬਰ 'ਤੇ ਹੈ। 

  ਦੱਸ ਦਈਏ ਕਿ ਵਿਵਾਦਾਂ 'ਚ ਨਾਂਅ ਆਉਣ ਮਗਰੋਂ  ਆਪਣੇ ਨਵੇਂ ਗੀਤ 'ਪੁਆਇੰਟ ਆਫ ਵਿਊ' ਰਾਹੀਂ ਕਰਨ ਔਜਲਾ ਦੁਨੀਆ ਨਾਲ ਆਪਣਾ ਨਜ਼ਰੀਆ ਸਾਂਝਾ ਕਰਦੇ ਹੋਏ ਨਜ਼ਰ ਆ ਰਹੇ ਨੇ। ਇਸ ਦੇ ਨਾਲ ਹੀ ਇਸ ਗੀਤ ਦੇ ਪੋਸਟਰ 'ਚ ਕਰਨ ਔਜਲਾ ਨੇ ਕਾਫੀ ਕੁਝ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। 

ਇਸ ਗੀਤ ਬਾਰੇ ਪੋਸਟ ਸਾਂਝੀ ਕਰਦਿਆਂ ਕਰਨ ਔਜਲਾ ਨੇ ਲਿਖਿਆ, "ਸਾਡਾ ਕਸੂਰ ੲਹੀ ਆ ਵੀ ਸਾਨੂੰ ਆਪਦੇ ਪਰਿਵਾਰ ਨੂੰ ਤੇ ਆਪ ਨੂੰ ਬਚਾਉਣ ਲਈ ਕਈ ਚੀਜ਼ਾਂ ਕਰਨੀਆਂ ਪੈਂਦੀਆ ,ਪਹਿਲਾਂ ਹੀ ਮੈਂ ਬਹੁਤ ਕੁੱਝ ਖੋ ਚੁਕਿਆਂ ,ਹੋਰ ਗਵਾਓੁਣ ਨੂੰ ਬਿਲਕੁਲ ਵੀ ਦਿਲ ਨਈਂ ਕਰਦਾ ਕੀਹਨੂੰ ਦੱਸੀਏ ਸਾਡੇ ਨਾਲ ਹੋ ਕੀ ਰਿਹਾ , ਸਾਨੂੰ ਤਾਂ ਆਪ ਸਮਝ ਨੀਂ ਆ ਰਹੀ। “P.O.V Out Now On My YouTube”

ਹੋਰ ਪੜ੍ਹੋ: Jyoti Nooran: ਸੂਫੀ ਗਾਇਕਾ ਜੋਤੀ ਨੂਰਾਂ ਦਾ ਪਤੀ ਕੁਨਾਲ ਪਾਸੀ ਨਾਲ ਵਧਿਆ ਵਿਵਾਦ, ਗਾਇਕਾ ਨੇ ਪਤੀ ਬਾਰੇ ਕੀਤੇ ਕਈ ਹੈਰਾਨੀਜਨਕ ਖੁਲਾਸੇ

ਕਰਨ ਔਜਲਾ ਦੇ ਗੀਤ ਹਮੇਸ਼ਾ ਚਰਚਾ 'ਚ ਰਹਿੰਦੇ ਹਨ। ਹਾਲ ਹੀ ਵਿੱਚ ਰਿਲੀਜ਼ ਕੀਤੇ ਗਏ ਇਸ ਗੀਤ ਦੇ ਪੋਸਟਰ ਵਿੱਚ ਕਰਨ ਦੀ ਇੱਕ ਕਰਨ ਦੀ ਇੱਕ ਐਨੀਮੇਟਿਡ ਤਸਵੀਰ ਤੇ ਕੁਝ ਅੱਖਾਂ ਦਿਖਾਈਆਂ ਗਈਆਂ ਹਨ ਜੋ ਪੀਓਵੀ ਟਾਈਟਲ ਲਈ ਕਾਫ਼ੀ ਢੁਕਵਾਂ ਹੈ। ਆਉਣ ਵਾਲੇ ਟ੍ਰੈਕ ਦਾ ਸੰਗੀਤ Yeah Proof ਤੋਂ ਇਲਾਵਾ ਕਿਸੇ ਹੋਰ ਨੇ ਦਿੱਤਾ ਹੈ। ਅਤੇ ਇਹ ਜੋੜੀ ਪਹਿਲਾਂ ਹੀ ਆਪਣੀ ਮਿਊਜ਼ਿਕਲ ਕੈਮਿਸਟਰੀ ਨਾਲ ਬਹੁਤ ਸਾਰੇ ਰਿਕਾਰਡਸ ਤੋੜ ਰਹੀ ਹੈ। 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network