Jyoti Nooran: ਸੂਫੀ ਗਾਇਕਾ ਜੋਤੀ ਨੂਰਾਂ ਦਾ ਪਤੀ ਕੁਨਾਲ ਪਾਸੀ ਨਾਲ ਵਧਿਆ ਵਿਵਾਦ, ਗਾਇਕਾ ਨੇ ਪਤੀ ਬਾਰੇ ਕੀਤੇ ਕਈ ਹੈਰਾਨੀਜਨਕ ਖੁਲਾਸੇ

ਮਸ਼ਹੂਰ ਸੂਫੀ ਗਾਇਕ ਜੋਤੀ ਨੂਰਾਂ ਦਾ ਇਨ੍ਹੀਂ ਦਿਨੀਂ ਆਪਣੀ ਭੈਣ ਸੁਲਤਾਨਾ ਨੂਰਾਂ ਤੇ ਪਤੀ ਕੁਨਾਲ ਪਾਸੀ ਨਾਲ ਵਿਵਾਦ ਚੱਲ ਰਿਹਾ ਹੈ। ਇਸ ਦੇ ਚੱਲਦੇ ਦੋਹਾਂ ਭੈਣਾਂ ਵੱਖੋ-ਵੱਖ ਸ਼ੋਅ ਕਰਨ ਲੱਗ ਪਈਆਂ ਹਨ। ਹੁਣ ਗਾਇਕਾ ਜੋਤੀ ਨੂਰਾਂ ਨੇ ਪਤੀ ਕੁਨਾਲ ਪਾਲੀ ਨੂੰ ਲੈ ਕੇ ਕਈ ਹੈਰਾਨੀਜਨਕ ਖੁਲਾਸੇ ਕੀਤੇ ਹਨ।

Written by  Pushp Raj   |  April 27th 2023 11:22 AM  |  Updated: April 27th 2023 11:22 AM

Jyoti Nooran: ਸੂਫੀ ਗਾਇਕਾ ਜੋਤੀ ਨੂਰਾਂ ਦਾ ਪਤੀ ਕੁਨਾਲ ਪਾਸੀ ਨਾਲ ਵਧਿਆ ਵਿਵਾਦ, ਗਾਇਕਾ ਨੇ ਪਤੀ ਬਾਰੇ ਕੀਤੇ ਕਈ ਹੈਰਾਨੀਜਨਕ ਖੁਲਾਸੇ

Jyoti Nooran dispute with husband Kunal passi: ਪੰਜਾਬ ਦੀ ਮਸ਼ਹੂਰ ਗਾਇਕਾ ਨੂਰਾਂ ਸਿਸਟਰ ਵਿਚਾਲੇ ਚੱਲ ਰਹੇ ਵਿਵਾਦ ਬਾਰੇ ਤਾਂ ਹਰ ਕੋਈ ਜਾਣੂ ਹੈ। ਹਲਾਂਕਿ ਕਿ ਫੈਨਜ਼ ਦੋਹਾਂ ਭੈਣਾਂ ਵੱਲੋਂ ਵੱਖ-ਵੱਖ ਸ਼ੋਅਸ ਲਗਾਉਣ ਤੋਂ ਬੇਹੱਦ ਖੁਸ਼ ਨਹੀਂ ਹਨ। ਹਾਲ ਹੀ ਵਿੱਚ ਜੋਤੀ ਨੂਰਾਂ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ। 

ਦੱਸ ਦਈਏ ਕਿ ਬੀਤੇ ਦਿਨੀਂ ਨੂਰਾਂ ਸਿਸਟਰ ਵਿਚਾਲੇ ਵਿਵਾਦ ਦੀਆਂ ਖਬਰਾਂ ਸਾਹਮਣੇ ਆਈਆਂ ਤੇ ਹਾਲ ਹੀ ਵਿੱਚ ਦੋਹਾਂ ਭੈਣਾਂ ਨੇ ਆਪਣੇ ਯੂਕੇ ਟੂਰ ਦੇ ਸ਼ੋਅ ਨੂੰ ਇੱਕ ਦੂਜੇ ਨਾਲ ਆਖ਼ਰੀ ਸ਼ੋਅ ਐਲਾਨਿਆ ਹੈ ਜੋ ਕਿ ਉਹ ਇੱਕਠੇ ਕਰਨ ਵਾਲੀਆਂ ਹਨ। 

ਇਸ ਸਭ ਦੇ ਵਿਚਾਲੇ ਸੁਲਤਾਨਾ ਨੂਰਾਂ ਨੇ ਇੱਕ ਵੀਡੀਓ ਸਾਂਝੀ ਕਰ ਜਤੋਂ ਨੂਰਾਂ 'ਤੇ ਪਰਿਵਾਰਕ ਮੈਬਰਾਂ ਦੀ ਕਦਰ ਨਾ ਕਰਨ ਦੇ ਇਲਜ਼ਾਮ ਲਗਾਏ ਸਨ। ਇਸ ਵੀਡੀਓ ਦੇ ਵਿੱਚ ਸੁਲਾਤਾਨਾ ਨੂਰਾਂ ਦੇ ਨਾਲ ਜੋਤੀ ਨੂਰਾਂ ਦਾ ਪਤੀ ਕੁਨਾਲ ਪਾਸੀ ਵੀ ਨਜ਼ਰ ਆਇਆ। 

ਹੁਣ ਹਾਲ ਹੀ ਵਿੱਚ ਜੋਤੀ ਨੂਰਾ ਨੇ ਆਪਣੀ ਭੈਣ ਤੇ ਪਤੀ ਕੁਨਾਲ ਪਾਸੀ ਨੂੰ ਜਵਾਬ ਦਿੰਦੇ ਹੋਏ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਵਿੱਚ ਜੋਤੀ ਨੂਰਾਂ ਨੇ ਪਤੀ ਕੁਨਾਲ ਪਾਸੀ ਬਾਰੇ ਕਈ ਹੈਰਾਨੀਜਨਕ ਖੁਲਾਸੇ ਕੀਤੇ ਹਨ। ਇਸ ਵੀਡੀਓ ਦੇ ਵਿੱਚ ਜੋਤੀ ਨੂਰਾਂ ਤੇ ਕੁਨਾਲ ਪਾਸੀ ਦੀ ਫੋਨ 'ਤੇ ਕੀਤੀ ਗਈ ਆਪਸੀ ਗੱਲਬਾਤ ਸੁਣਾਈ ਦੇ ਰਹੀ ਹੈ। 

ਇਸ ਵਿੱਚ ਕੁਨਾਲ ਪਾਸੀ ਜੋਤੀ ਨੂਰਾਂ ਨੂੰ ਇਹ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਤੂੰ ਮੇਰੇ ਤੋਂ ਕਤਲ ਕਰਵਾਏਂਗੀ ਤੇ ਸਭ ਨੂੰ ਮਰਵਾਏਂਗੀ ਤੇ ਇਸ ਦਾ ਇਲਜ਼ਾਮ ਤੇਰੇ ਜ਼ਿੰਮੇ ਆਉਣਾ ਹੈ। ਇਸ ਪੋਸਟ ਰਾਹੀਂ ਜੋਤੀ ਨੂਰਾਂ ਨੇ ਪਤੀ ਕੁਨਾਲ ਪਾਸੀ ਨੂੰ ਨਸ਼ੇੜੀ ਤੇ ਪਤਨੀ ਦੀ ਕਦਰ ਨਾਂ ਕਰਨ ਵਾਲਾ ਵਿਅਕਤੀ ਦੱਸਿਆ ਹੈ। ਇਸ ਤੋਂ ਪਹਿਲਾਂ ਵੀ ਜੋਤੀ ਨੇ ਕੁਨਾਲ ਪਾਸੀ 'ਤੇ ਉਸ ਨਾਲ ਧੋਖਾ ਕਰਨ ਦੇ ਇਲਜ਼ਾਮ ਲਗਾਏ ਸਨ। ਨੂਰਾਂ

ਹੋਰ ਪੜ੍ਹੋ: Nooran sisters: ਨੂਰਾਂ ਸਿਸਟਰ ਵਿਚਾਲੇ ਆਈ ਦਰਾਰ, ਜਯੋਤੀ ਨੂਰਾਂ ਨੇ ਭੈਣ ਸੁਲਤਾਨਾ ਨਾਲ ਆਖਰੀ ਸ਼ੋਅ ਤੇ ਪਤੀ ਕੁਨਾਲ ਪਾਸੀ ਨੂੰ ਲੈ ਕੇ ਆਖੀ ਵੱਡੀ ਗੱਲ

ਜੋਤੀ ਨੂਰਾਂ ਨੇ ਕੁਨਾਲ ਪਾਸੀ 'ਤੇ ਉਸ ਨੂੰ ਉਸ ਦੇ ਪਰਿਵਾਰ ਤੋਂ ਵੱਖ ਕਰਨ ਤੇ ਉਸ ਦੇ ਕੰਮਾਂ 'ਚ ਦਖਲ ਦੇਣ ਦੇ ਇਲਜ਼ਾਮ ਲਗਾਏ ਹਨ। ਇਸ ਦੇ ਨਾਲ ਹੀ ਗਾਇਕਾ ਨੇ ਪਤੀ ਕੁਨਾਲ ਪਾਸੀ ਦਾ ਸਾਥ ਦੇਣ ਲਈ ਭੈਣ ਸੁਲਤਾਨਾ ਨੂਰਾਂ ਦੀ ਵੀ ਨਿਖੇਧੀ ਕੀਤੀ ਹੈ। 

ਜੋਤੀ ਨੂਰਾਂ ਦੀ ਇਸ ਪੋਸਟ ਨੂੰ ਵੇਖ ਕੇ ਫੈਨਜ਼ ਹੈਰਾਨ ਹੋ ਗਏ ਹਨ। ਵੱਡੀ ਗਿਣਤੀ 'ਚ ਫੈਨਜ਼ ਗਾਇਕਾ ਦੀ ਪੋਸਟ 'ਤੇ ਕਮੈਂਟ ਕਰਕੇ ਜੋਤੀ ਨੂਰਾਂ ਦਾ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਹਨ। ਫੈਨਜ਼ ਗਾਇਕਾ ਨੂੰ ਕੁਨਾਲ ਪਾਸੀ ਤੋਂ ਦੂਰ ਰਹਿ ਕੇ ਆਪਣੇ ਸੰਗੀਤ ਦੀ ਕਲਾ ਵੱਲ ਧਿਆਨ ਦੇਣ ਦੀ ਸਲਾਹ ਦੇ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network